06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਾਂਝੀ ਕੋਆਰਡੀਨੇਸ਼ਨ ਕਮੇਟੀ ਅਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਅੇੈਲਾਨੇ ਪ੍ਰੋਗਰਾਮਾਂ ਤੇ ਅਮਲ ਕਰਾਂਗੇ-ਦੁਬਰਜੀ, ਪ੍ਰਦੀਪ

ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਸਰਕਲ ਵਰਕਿੰਗ ਕਮੇਟੀ ਖੰਨਾ ਦੀ ਮੀਟਿੰਗ ਹਰਬੰਸ ਸਿੰਘ ਦੁਬਰਜੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈੱਸ ਸੱਕਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਬਦਲਾਓੁ ਭਾਵਨਾ ਤਹਿਤ ਸੁਖਚੈਨ ਸਿੰਘ ਖਹਿਰਾ ਅਤੇ ਹੋਰ ਆਗੂਆਂ ਦੀਆਂ ਬਦਲੀਆ ਅਤੇ ਸੰਘਰਸ਼ ਕਰਦੇ ਮੁਲਾਜ਼ਮਾਂ ਅਤੇ ਆਂਗਨਵਾੜੀ ਔਰਤਾਂ ਤੇ ਲਾਠੀਚਾਰਜ ਕਰਨ ਤੇ ਉਨ੍ਹਾਂ ਨੂੰ ਜਖ਼ਮੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਸਰਕਲ ਵਰਕਿੰਗ ਕਮੇਟੀ ਖੰਨਾ ਦੀ ਮੀਟਿੰਗ ਹਰਬੰਸ ਸਿੰਘ ਦੁਬਰਜੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈੱਸ ਸੱਕਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਬਦਲਾਓੁ ਭਾਵਨਾ ਤਹਿਤ ਸੁਖਚੈਨ ਸਿੰਘ ਖਹਿਰਾ ਅਤੇ ਹੋਰ ਆਗੂਆਂ ਦੀਆਂ ਬਦਲੀਆ ਅਤੇ ਸੰਘਰਸ਼ ਕਰਦੇ ਮੁਲਾਜ਼ਮਾਂ ਅਤੇ ਆਂਗਨਵਾੜੀ ਔਰਤਾਂ ਤੇ ਲਾਠੀਚਾਰਜ ਕਰਨ ਤੇ ਉਨ੍ਹਾਂ ਨੂੰ ਜਖ਼ਮੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸਾਝੀ ਕੁਆਰਡੀਨੇਸ਼ਨ ਕਮੇਟੀ ਅਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਅੇੇੈਲਾਨ ਕੀਤੇ ਸੰਘਰਸ਼ ਪ੍ਰੋਗਰਾਮਾਂ ਜਿਵੇਂ ਮਿਤੀ 8 ਸਤੰਬਰ 2026 ਨੂੰ ਜਿਲ੍ਹਾ ਪੱਧਰ ਦੀਆਂ ਰੈਲੀਆਂ 12 ਅਤੇ 13 ਸਤੰਬਰ 2026 ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ 19 ਅਤੇ 20 ਸਤੰਬਰ 2026 ਨੂੰ ਆਪ ਦੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਮੁਜ਼ਾਹਰਿਆਂ ਵਿੱਚ ਬਿਜਲੀ ਪੈਨਸ਼ਨਰ ਵੱਧ ਤੋਂ ਵੱਧ ਸ਼ਾਮਿਲ ਹੋਣਗੇ। ਜੇਕਰ ਸਰਕਾਰ ਨੇ ਕੋਰਟ ਦੇ ਫੈਸਲੇ ਅਨੁਸਾਰ ਮੁਲਾਜ਼ਮਾ ਦਾ ਡੀ. ਏ. ਅਤੇ ਤਨਖਾਹ ਕਮਿਸ਼ਨ ਦਾ ਬਕਾਇਆ ਅਦਾ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਸੁਰਜੀਤ ਸਿੰਘ, ਨਰਿੰਦਰ ਕੁਮਾਰ, ਸੰਤੋਖ ਸਿੰਘ, ਗੁਰਮੀਤ ਸਿੰਘ, ਜਾਗੀਰ ਸਿੰਘ, ਬਲਜੀਤ ਸਿੰਘ ਖੱਟੜਾ, ਰਛਪਾਲ ਸਿੰਘ, ਮਹਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਤਰਸੇਮ ਲਾਲ, ਪਰਮਜੀਤ ਸਿੰਘ ਸੈਣੀ, ਸੁਰੇਸ ਕੁਮਾਰ, ਜੋਗਿੰਦਰ ਸਿੰਘ ਜੱਲਾ, ਗੁਰਸੇਵਕ ਸਿੰਘ ਮੋਹੀ, ਮੋਹਨ ਸਿੰਘ ਸ਼ੰਭੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਬਰਸੀ ਮੌਕੇ ਸਾਧੂ-ਸਾਧਵੀਆਂ ਲਈ ਲੰਗਰਾਂ ਦੀ ਸੇਵਾ ਆਸ਼ਰਮ ਭੂਰੀ ਵਾਲੇ ਛਤਰੀ ਸਾਹਿਬ... ਅਗਲੀ ਖ਼ਬਰ ਖ਼ਰਾਬ ਮੌਸਮ ’ਚ ਵੀ ਕਿਸਾਨ ਪੂਰੇ ਸਿਦਕ ਨਾਲ ਚੰਡੀਗੜ੍ਹ ਮੋਰਚੇ ਵਿਚ ਡਟੇ ਰਹੇ-ਢੀਂਡਸਾ ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਪ੍ਰ...
Ad Position 24