13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਏ. ਐਸ. ਕਾਲਜ ਫਾਰ ਵੂਮੈਨ ਖੰਨਾ ਵਿਖੇ ਵੋਟਰ ਜਾਗਰੂਕਤਾ ਕੈਂਪ ਦੀ ਸ਼ੁਰੂਆਤ

ਖੰਨਾ, 12 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਖੰਨਾ, 12 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਖੰਨਾ ਦੀ ਸਰਪ੍ਰਸਤੀ ਹੇਠ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਅਗਵਾਈ ਹੇਠ ਅੱਜ ਏ. ਐਸ.ਕਾਲਜ ਫਾਰ ਵੁਮੈਨ ਖੰਨਾ ਵਿੱਚ ਐਸ .ਆਈ. ਆਰ 2026 ਦੇ ਅਧੀਨ ਸਰਕਾਰ ਵੱਲੋਂ ਚਲਾਈ ਗਈ ਨੌਜਵਾਨ ਵੋਟਰਾਂ ਦੀ 100% ਰਜਿਸਟਰੇਸ਼ਨ ਮੁਹਿੰਮ ਦੌਰਾਨ ਕਾਲਜ ਦੇ ਯੰਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਉਹਨਾਂ ਵਿਦਿਆਰਥੀਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਜਿਨਾਂ ਦੀ ਉਮਰ 1 ਅਕਤੂਬਰ 2026 ਨੂੰ 18 ਸਾਲ ਜਾਂ ਉਸ ਤੋਂ ਵੱਧ ਹੋ ਚੁੱਕੀ ਹੈ ਜਾਂ ਹੋ ਜਾਵੇਗੀ। ਅਜਿਹੇ ਸਾਰੇ ਯੋਗ ਵਿਦਿਆਰਥੀਆਂ ਨੂੰ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਵੋਟਰ ਵਜੋਂ ਰਜਿਸਟਰ ਕਰਨ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸਤੋਂ ਇਲਾਵਾ 18 ਸਾਲ ਦੇ ਯੰਗ ਵੋਟਰਾਂ ਨੂੰ ਜਿਨਾਂ ਦੀ ਹਜੇ ਵੋਟ ਨਹੀਂ ਬਣੀ ਸੀ ਓਹਨਾ ਨੁੰ ਆਨਲਾਈਨ, ਔਫਲਈ ਅਤੇ ਮੋਬਾਈਲ ਐਪ ਤਰੀਕਿਆਂ ਨਾਲ ਫੋਰਮ 6 ਨੂੰ ਭਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ’ਤੇ ਕਾਲਜ ਦੇ ਪੋਲੀਟੀਕਲ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਸਰਦਾਰ ਕਮਲਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਲੈਕਚਰ, ਵਿਦਿਆਰਥੀਆਂ ਵੱਲੋਂ ਭਾਸ਼ਣ ਪ੍ਰਤੀਯੋਗਿਤਾ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਸੋਹ ਚੁੱਕੀ ਗਈ। ਸਵੀਪ ਨੋਡਲ ਅਫ਼ਸਰ ਡਾ. ਅਮਰਦੀਪ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਇਸ ਅਭਿਆਣ ਨੂੰ ਸਹੀ ਦਸਦੇ ਹੋਏ ਅਤੇ ਕਾਲਜ ਦੇ ਨੌਜਵਾਨ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਦੇ ਹੋਏ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਾਇਲ ਵਿਚ 19ਵਾਂ ਗੁਰਮਤਿ ਸਮਾਗਮ 18 ਅਤੇ 19 ਨੂੰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਪਿੰਡਾਂ ’ਚ ਮੀਟਿੰਗਾਂ ਜਾਰੀ
Ad Position 24