ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਝਾ ਫਰੰਟ ਵਲੋਂ ਹਲਕਾ ਵਿਧਾਇਕ ਦਾ ਘਿਰਾਓ ਹੁਣ 20 ਨੂੰ
ਪਾਇਲ, 15 ਸਤੰਬਰ (ਰਾਜਿੰਦਰ ਸਿੰਘ)-ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਝਾ ਫਰੰਟ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪਾਇਲ ਤਹਿਸੀਲ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਜਿਸ ਵਿੱਚ ਸਾਰੇ ਜਥੇਬੰਦੀਆਂ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਘਰਾਓ ਕਰਨ ਲਈ ਮਿਤੀ 20 -09-2026 ਉਲੀਕੀ ਗਈ।
ਪਾਇਲ, 15 ਸਤੰਬਰ (ਰਾਜਿੰਦਰ ਸਿੰਘ)-ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਝਾ ਫਰੰਟ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪਾਇਲ ਤਹਿਸੀਲ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਜਿਸ ਵਿੱਚ ਸਾਰੇ ਜਥੇਬੰਦੀਆਂ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਘਰਾਓ ਕਰਨ ਲਈ ਮਿਤੀ 20 -09-2026 ਉਲੀਕੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਪਹਿਲਾਂ ਹਲਕਾ ਵਿਧਾਇਕ ਦਾ ਘਰਾਓ ਮਿਤੀ 19 ਤਰੀਕ ਨੂੰ ਕੀਤਾ ਜਾਣਾ ਸੀ ਜੋ ਕਿ ਹੁਣ ਜਥੇਬੰਦੀਆਂ ਦੀ ਦੁਬਾਰਾ ਹੋਈ ਮੀਟਿੰਗ ਮੁਤਾਬਿਕ ਇਹ ਘਿਰਾਓ ਮਿਤੀ 20 ਸਤੰਬਰ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਉਹਨ੍ਹਾਂ ਸਾਰੇ ਮੁਲਾਜਮਾਂ ਅਤੇ ਪੈਨਸ਼ਨਰਜ ਨੂੰ ਬੇਨਤੀ ਹੈ ਕਿ ਉਹ ਪਾਇਲ ਦਾਣਾ ਮੰਡੀ ਵਿਖੇ ਮਿਤੀ 20-9-2026 ਨੂੰ ਸਵੇਰੇ 10.30 ਵਜੇ ਤੇ ਪਹੁੰਚਣ ਤਾਂ ਕਿ ਆਪਣੀਆਂ ਹੱਕੀ ਮੰਗਾਂ ਅਤੇ ਅਦਾਲਤਾਂ ਵੱਲੋਂ ਹੱਕ ਵਿੱਚ ਕੀਤੇ ਫੈਸਲੇ ਨੂੰ ਲਾਗੂ ਕਰਾਉਣ ਲਈ ਵਿਧਾਇਕਾਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਦਬਾਅ ਪਾਇਆ ਜਾ ਸਕੇ ਤਾਂ ਜੋ ਸਾਡੀਆਂ ਮੰਗਾਂ ਦਾ ਸਰਕਾਰ ਜਲਦ ਹੱਲ ਕਰੇ। ਇਸ ਮੀਟਿੰਗ ਵਿੱਚ ਤਰਸੇਮ ਲਾਲ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ, ਟਰਾਸਕੋ ਡਵੀਜਨ ਦੋਰਾਹਾ, ਰੁਪਿੰਦਰ ਸਿੰਘ ਅੜੈਚਾਂ ਮੰਡੀਕਰਨ ਬੋਰਡ, ਹਰਭੂਲ ਸਿੰਘ ਸਕੱਤਰ ਪਾਵਰਕਾਮ ਪੈਨਸ਼ਨਰ ਯੂਨੀਅਨ ਦੋਰਾਹਾ, ਧਨਰਾਜ ਸਿੰਘ ਐਸ.ਡੀ.ਓ ਕੋਟਪਨੈਚ, ਸੁਖਵਿੰਦਰ ਸਿੰਘ ਪੈਨਸ਼ਨਰਜ ਐਸੋਸੀਏਸ਼ਨ ਦੋਰਾਹਾ, ਹਰਚਰਨ ਸਿੰਘ ਦੋਰਾਹਾ, ਕਮਲਜੀਤ ਸਿੰਘ ਕਟਾਣਾ ਸਾਹਿਬ, ਰਣਜੀਤ ਸਿੰਘ ਟਿਵਾਣਾ ਦੋਰਾਹਾ ਪੈਨਸ਼ਨਰਜ ਯੂਨੀਅਨ, ਮਲੋਦ ਇਕਾਈ ਤੋਂ ਪ੍ਰਧਾਨ ਬਲਦੇਵ ਕਰਿਸ਼ਨ ਤੇ ਪ੍ਰੇਮ ਪ੍ਰਕਾਸ਼, ਹਰਪ੍ਰੀਤ ਕੌਰ ਭੱਠਲ ਆਸ਼ਾ ਵਰਕਰ ਯੂਨੀਅਨ, ਪਰਮਜੀਤ ਸਿੰਘ ਸਿਹੌੜਾ, ਪ੍ਰੀਤਮ ਸਿੰਘ ਘਲੋਟੀ, ਸੋਹਣ ਲਾਲ ਪਾਇਲ, ਆਂਗਣਵਾੜੀ ਯੂਨੀਅਨ ਤੋਂ ਸੁਨੀਤਾ ਰਾਣੀ ਦੋਰਾਹਾ ਆਦਿ ਹਾਜ਼ਰ ਸਨ।