15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੰਡੀਆਂ ’ਚ ਝੋਨੇ ਦੀ ਅਗੇਤੀ ਆਮਦ ਨੂੰ ਦੇਖਦਿਆਂ 20 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰੇ ਸਰਕਾਰ-ਪ੍ਰਧਾਨ ਕੁੰਦਰਾ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੀ ਫਸਲ ਨਾ ਵਿਕਣ ਦਾ ਫੈਸਲਾ

ਮਾਛੀਵਾੜਾ ਸਾਹਿਬ, 15 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਅਗਾਮੀ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਆੜ੍ਹਤੀਆਂ ਤੋਂ ਇਲਾਵਾ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮੰਡੀ ’ਚ ਫਸਲ ਦੀ ਸਾਂਭ-ਸੰਭਾਲ ਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਚਰਚਾ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮਾਛੀਵਾੜਾ ਸਾਹਿਬ, 15 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਅਗਾਮੀ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਆੜ੍ਹਤੀਆਂ ਤੋਂ ਇਲਾਵਾ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮੰਡੀ ’ਚ ਫਸਲ ਦੀ ਸਾਂਭ-ਸੰਭਾਲ ਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਚਰਚਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਅਤੇ ਵਧ ਰਹੀ ਗਰਮੀ ਕਾਰਨ ਇਸ ਵਾਰ ਮੰਡੀਆਂ ’ਚ ਝੋਨੇ ਦੀ ਆਮਦ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਹੈ। ਹਾਲਾਂਕਿ ਸਰਕਾਰ ਵੱਲੋਂ ਸਰਕਾਰੀ ਖਰੀਦ ਦੀ ਅਧਿਕਾਰਤ 1 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ, ਪਰ ਮੰਡੀਆਂ ਦੇ ਹਾਲਾਤ ਨੂੰ ਵੇਖਦੇ ਹੋਏ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸਰਕਾਰੀ ਖਰੀਦ 20 ਸਤੰਬਰ ਤੋਂ ਹੀ ਸ਼ੁਰੂ ਕੀਤੀ ਜਾਵੇ। ਮੀਟਿੰਗ ਦੌਰਾਨ ਆੜ੍ਹਤੀ ਅਤੇ ਸ਼ੈਲਰ ਐਸੋਸੀਏਸ਼ਨ ਵੱਲੋਂ ਸੰਯੁਕਤ ਤੌਰ ’ਤੇ ਫੈਸਲਾ ਲਿਆ ਗਿਆ ਕਿ 17 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਖਰੀਦ ਬਿਲਕੁਲ ਨਹੀਂ ਕੀਤੀ ਜਾਵੇਗੀ। ਪ੍ਰਧਾਨ ਕੁੰਦਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦਬਾਜ਼ੀ ’ਚ ਕੱਚੀ ਜਾਂ ਗਿੱਲੀ ਫਸਲ ਮੰਡੀਆਂ ਵਿਚ ਨਾ ਲਿਆਉਣ, ਸਗੋਂ ਚੰਗੀ ਤਰ੍ਹਾਂ ਸੁਕਾ ਕੇ ਹੀ ਲਿਆਉਣ ਤਾਂ ਜੋ ਮੰਡੀਆਂ ’ਚ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਹੁਸਨ ਲਾਲ ਮੜਕਨ ਨੇ ਕੇਂਦਰ ਸਰਕਾਰ ਦੇ ਗੋਦਾਮਾਂ ਵਿੱਚ ਜਗਾ ਦੀ ਕਮੀ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦਾ ਝੋਨਾ ਅਜੇ ਵੀ ਪਿੜਾਈ ਲਈ ਬਕਾਇਆ ਪਿਆ ਹੈ। ਜੇਕਰ ਪਿਛਲੇ ਚਾਵਲ ਗੋਦਾਮਾਂ ’ਚ ਨਾ ਲੱਗੇ ਤਾਂ ਨਵੇਂ ਝੋਨੇ ਦੀ ਲਿਫਟਿੰਗ ਹੋਣਾ ਅਸੰਭਵ ਹੋ ਜਾਵੇਗਾ, ਜਿਸ ਨਾਲ ਸ਼ੈਲਰ ਉਦਯੋਗ ਦੇ ਨਾਲ-ਨਾਲ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਫਸਲ ਦੀ ਆਮਦ ਤੋਂ ਪਹਿਲਾਂ ਭੰਡਾਰਨ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਮੀਟਿੰਗ ’ਚ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਨਾਗਰਾ, ਹਰਜਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ, ਰੁਪਿੰਦਰ ਸਿੰਘ ਬੈਨੀਪਾਲ, ਰਾਜੀਵ ਕੌਸ਼ਲ, ਮੇਜਰ ਸਿੰਘ ਰਹੀਮਾਬਾਦ, ਅਰਵਿੰਦਰਪਾਲ ਸਿੰਘ ਵਿੱਕੀ, ਪ੍ਰਿੰਸ ਮਿੱਠੇਵਾਲ, ਪਰਮਿੰਦਰ ਗੁਲਿਆਣੀ, ਨਿਤਿਨ ਜੈਨ, ਪੁਸ਼ਪਿੰਦਰ ਧੰਨੋਆ, ਹਰਵਿੰਦਰ ਸ਼ੇਰੀਆਂ, ਹਨੀ ਆਨੰਦ, ਸੁਰਿੰਦਰ ਅਗਰਵਾਲ, ਸੰਨੀ ਸੂਦ, ਅਰੁਣ ਚੋਪੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਤਿਨਾਮ ਨਗਰ, ਦੋਰਾਹਾ ਦਾ ਇਤਿਹਾਸ’ ਲੋਕ ਅਰਪਣ ਅਗਲੀ ਖ਼ਬਰ ਮੇਲਾ ਛਪਾਰ ’ਚ ਚਿਰਾਂ ਬਾਅਦ ਮੁੜ ਜੰਮੇਗਾ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ
Ad Position 24