ਭਾਡੇਵਾਲ ਪੁਲ ਤੋਂ ਜਰਗ ਜਾਣ ਵਾਲੀ ਸੜਕ ਦਾ ਕੰਮ ਅੱਧਵਾਟੇ ਹੀ ਲਟਕਿਆ, ਰਾਹਗੀਰ ਭਾਰੀ ਪ੍ਰੇਸ਼ਾਨ
ਇਸ 10 ਕਿੱਲੋਮੀਟਰ ਲੰਬੀ ਸੜਕ ਦਾ 20 ਜਨਵਰੀ 2026 ਨੂੰ ਵਿਧਾਇਕ ਗਿਆਸਪੁਰਾ ਵਲੋਂ ਰੱਖਿਆ ਗਿਆ ਸੀ ਨੀਂਹ ਪੱਥਰ
ਪਾਇਲ, 15 ਸਤੰਬਰ (ਨਿਜਾਮਪੁਰ)-ਹਲਕਾ ਪਾਇਲ ਦੀ ਭਾਡੇਵਾਲ ਪੁਲ ਤੋਂ ਵਾਇਆ ਜਰਗੜੀ ਜਰਗ ਨੂੰ 18 ਫੁੱਟ ਚੌੜੀ ਸੜਕ ਬਣਾਉਣ ਦਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ 20 ਜਨਵਰੀ 2026 ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸਦਾ 9 ਮਹੀਨਿਆਂ ਤੋਂ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ ਅਤੇ ਰਾਹਗੀਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਲੋਕ ਮੁੱਦਿਆਂ ਨੂੰ ਉਠਾਉਣ ਵਾਲੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਅਤੇ ਨੰਬਰਦਾਰ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਤੇ ਧੀਮੀ ਗਤੀ ਨਾਲ ਕੰਮ ਚੱਲ ਰਿਹਾ ਹੈ, ਉਹ ਵੀ ਪੂਰੀ ਪਾਰਦਰਸ਼ਤਾ ਨਾਲ ਨਹੀ ਹੋ ਰਿਹਾ ਅਤੇ ਨਾਂ ਹੀ ਪੂਰੀ ਮਿਕਦਾਰ ਵਿੱਚ ਪਾਏ ਪੱਥਰ ਦੀ ਕਟਾਈ ਹੋ ਰਹੀ ਹੈ।
ਪਾਇਲ, 15 ਸਤੰਬਰ (ਨਿਜਾਮਪੁਰ)-ਹਲਕਾ ਪਾਇਲ ਦੀ ਭਾਡੇਵਾਲ ਪੁਲ ਤੋਂ ਵਾਇਆ ਜਰਗੜੀ ਜਰਗ ਨੂੰ 18 ਫੁੱਟ ਚੌੜੀ ਸੜਕ ਬਣਾਉਣ ਦਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ 20 ਜਨਵਰੀ 2026 ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸਦਾ 9 ਮਹੀਨਿਆਂ ਤੋਂ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ ਅਤੇ ਰਾਹਗੀਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਲੋਕ ਮੁੱਦਿਆਂ ਨੂੰ ਉਠਾਉਣ ਵਾਲੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਅਤੇ ਨੰਬਰਦਾਰ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਤੇ ਧੀਮੀ ਗਤੀ ਨਾਲ ਕੰਮ ਚੱਲ ਰਿਹਾ ਹੈ, ਉਹ ਵੀ ਪੂਰੀ ਪਾਰਦਰਸ਼ਤਾ ਨਾਲ ਨਹੀ ਹੋ ਰਿਹਾ ਅਤੇ ਨਾਂ ਹੀ ਪੂਰੀ ਮਿਕਦਾਰ ਵਿੱਚ ਪਾਏ ਪੱਥਰ ਦੀ ਕਟਾਈ ਹੋ ਰਹੀ ਹੈ। ਜਿਸ ਸੰਬੰਧੀ ਠੇਕੇਦਾਰ ਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਹੁਣ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਵੱਲੋਂ ਲੋਕ ਨਿਰਮਾਣ ਵਿਭਾਗ ਕੋਲੋਂ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਮੰਗੀ ਹੈ ਜਿਸ ਵਿੱਚ ਉਨ੍ਹਾਂ ਲੋਕ ਨਿਰਮਾਣ ਵਿਭਾਗ ਕਾਰਜਕਾਰੀ ਅਧਿਕਾਰੀ ਕਮ ਲੋਕ ਸੂਚਨਾ ਅਧਿਕਾਰੀ ਤੋਂ ਠੇਕੇਦਾਰ ਨੂੰ ਅਲਾਟ ਕੀਤੇ ਕੰਮ ਦੀ ਤਸ਼ਦੀਕ ਸ਼ੁਦਾ ਕਾਪੀ, ਠੇਕੇਦਾਰ ਨੂੰ ਕੀਤੀ ਬਿੱਲਾਂ ਦੀ ਅਦਾਇਗੀ, ਕੰਮ ਵਿੱਚ ਵਾਧਾ ਕਰਨ ਵਾਲੇ ਸਮੇਂ ਦੀ ਤਸਦੀਕ ਸ਼ੁਦਾ ਕਾਪੀ ਮੰਗੀ ਹੈ। ਉਹਨਾਂ ਦੱਸਿਆ ਕਿ ਸੜ੍ਹਕ ਸੰਬੰਧੀ ਜਾਣਕਾਰੀ ਮੰਗਣ ਦਾ ਮੁੱਖ ਕਾਰਨ ਠੇਕੇਦਾਰ ਵੱਲੋਂ ਸੜ੍ਹਕ ਬਣਾਉਣ ਸਮੇਂ ਪੂਰੀ ਸਮੱਗਰੀ ਨਾ ਵਰਤਣਾ ਹੈ। ਇਹ ਭਾਡੇਵਾਲ ਤੋਂ ਵਾਇਆ ਜਰਗੜੀ ਜਰਗ ਸੜ੍ਹਕ ਪਹਿਲਾ ਵੀ ਚਰਚਾ ਚ ਰਹੀ ਆ। ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਇਹੋ ਸੜ੍ਹਕ ਸਾਲ 2012-13 ਚ ਬਣਨੀ ਸ਼ੁਰੂ ਹੋਈ ਸੀ ਜਿਸ ਤੇ ਘਟੀਆਂ ਮਟੀਰੀਅਲ ਪਾਉਣ ਕਾਰਨ ਪਰਖੱਚੇ ਉੱਡ ਗਏ ਸਨ ਉਸ ਸਮੇ ਉਨਾਂ ਨੇ ਪੰਜਾਬ ਤੇ ਹਾਈਕੋਰਟ ਤੋਂ ਨੋਟਿਸ ਕਢਵਾ ਦਿੱਤਾ ਸੀ, ਜਿਸ ਨੂੰ ਮਹਿਕਮੇ ਵੱਲੋਂ ਮਜ਼ਬੂਰਨ ਸੜ੍ਹਕ ਦੀ ਦੁਆਰਾ ਮਰੁੰਮਤ ਕਰਨੀ ਪਈ ਸੀ। ਉਨਾਂ ਕਿਹਾ ਕਿ ਹੁਣ ਵੀ ਮਹਿਕਮੇ ਦਾ ਉਹੀ ਹਾਲ ਹੈ, ਜਿਸ ਕਰਕੇ ਲੋਕ ਨਿਰਮਾਣ ਵਿਭਾਗ ਕੋਲੋਂ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਠੇਕੇਦਾਰ ਤੇ ਮਹਿਕਮੇ ਖਿਲਾਫ ਕਾਰਵਾਈ ਕਰਵਾ ਸਕੀਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸੜ੍ਹਕ ਬਣਨ ਨਾਲ ਪਟਿਆਲਾ ਤੋਂ ਲੁਧਿਆਣਾ ਜਾਣ ਵਾਲੇ ਰਾਹਗੀਰ ਵਾਇਆ ਜੌੜੇਪੁਲ ਜਰਗ ਹੋ ਕੇ ਲੁਧਿਆਣਾ ਘੱਟ ਸਮੇਂ ਵਿੱਚ ਜਾ ਸਕਣਗੇ। ਇਸ ਮੌਕੇ ਨਵਦੀਪ ਕੁਮਾਰ ਬੰਟੀ ਪੰਚ, ਨੰਬਰਦਾਰ ਦਰਸਨ ਸਿੰਘ ਤੇ ਸੁਰਿੰਦਰ ਸਿੰਘ ਜੰਡਾਲੀ ਵੀ ਹਾਜ਼ਰ ਸਨ।