ਪੁਲਿਸ ਸਾਂਝ ਕੇਂਦਰ ਪਾਇਲ ਵਲੋਂ ਬੂਟੇ ਲਗਾਏ
ਪਾਇਲ, 15 ਸਤੰਬਰ (ਨਿਜ਼ਾਮਪੁਰ)-ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਪੁਲਿਸ ਸਾਂਝ ਕੇਂਦਰ ਪਾਇਲ ਦੀ ਤਰਫੋਂ ਐਸ. ਐਸ.
ਪਾਇਲ, 15 ਸਤੰਬਰ (ਨਿਜ਼ਾਮਪੁਰ)-ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਪੁਲਿਸ ਸਾਂਝ ਕੇਂਦਰ ਪਾਇਲ ਦੀ ਤਰਫੋਂ ਐਸ. ਐਸ. ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਤੇ ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਦੇ ਆਦੇਸਾਂ ਅਨੁਸਾਰ ਪਿੰਡ ਨਿਜ਼ਾਮਪੁਰ ਵਿਖੇ ਕਾਂਸਟੇਬਲ ਅਮਨਦੀਪ ਕੌਰ ਤੇ ਕਾਂਸਟੇਬਲ ਅਕਵਿੰਦਰ ਕੌਰ ਮਹਿਲਾ ਮਿੱਤਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਲਾਇਬ੍ਰੇਰੀ ਦੇ ਵਿਹੜੇ ਵਿਚ ਫਲਦਾਰ ਤੇ ਛਾਂ-ਦਾਰ ਬੂਟੇ ਲਗਾਏ। ਕਾਂਸਟੇਬਲ ਅਮਨਦੀਪ ਕੌਰ ਨੇ ਕਿਹਾ ਕਿ ਰੁੱਖ ਇਨਸਾਨ ਦੀ ਜਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਦੇ ਹਨ, ਜਿੰਨ੍ਹਾ ਨੂੰ ਵੱਧ ਤੋਂ ਵੱਧ ਲਗਾ ਕੇ ਪਾਲਣ ਦੇ ਨਾਲ ਅਸੀਂ ਪ੍ਰਦੂਸਿਤ ਵਾਤਾਵਰਨ ਤੋਂ ਛੁਟਕਾਰਾ ਪਾ ਕੇ ਸਾਫ-ਸੁਥਰੇ ਵਾਤਾਵਰਨ ਦਾ ਆਨੰਦ ਮਾਣ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਲਖਵੀਰ ਸਿੰਘ, ਪੰਚ ਗੁਰਪਿੰਦਰ ਸਿੰਘ ਬੱਬੂ, ਪੰਚ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਗਿੱਲ, ਸੁਖਦੀਪ ਸਿੰਘ, ਗੁਰਦੇਵ ਸਿੰਘ, ਹੁਸ਼ਿਆਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।