17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤਹਿਸੀਲ ਪਾਇਲ ਦੇ ਪਟਵਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਰੋਸ ਧਰਨਾ

ਪਾਇਲ, 16 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਫੈਸਲੇ ਮੁਤਾਬਕ ਪਟਵਾਰ ਯੂਨੀਅਨ ਤਹਿਸੀਲ ਪਾਇਲ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਪਟਵਾਰ ਭਵਨ ਪਾਇਲ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ: 17-07-2026 ਨੂੰ ਜਾਰੀ ਕੀਤਾ ਪੱਤਰ ਰੱਦ ਕਰਵਾਉਣਾ, ਸਟੇਟ ਕਾਡਰ ਰੱਦ ਕਰਨਾ ਅਤੇ ਪਿਛਲੇ ਸਮੇਂ ਘਟਾਈਆਂ ਗਈਆਂ ਪੋਸਟਾ ਮੁੜ ਬਹਾਲ ਕਰਨੀਆ, ਪਟਵਾਰੀਆਂ ਨੂੰ ਟੈਕਨੀਕਲ ਗਰੇਡ ਦੇਣਾ ਆਦਿ ਮੰਗਾਂ ਨੂੰ ਸਰਕਾਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਅਣਗੋਲਿਆ ਕਰਨ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 17-09-2026
ਪਾਇਲ, 16 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਫੈਸਲੇ ਮੁਤਾਬਕ ਪਟਵਾਰ ਯੂਨੀਅਨ ਤਹਿਸੀਲ ਪਾਇਲ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਪਟਵਾਰ ਭਵਨ ਪਾਇਲ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ: 17-07-2026 ਨੂੰ ਜਾਰੀ ਕੀਤਾ ਪੱਤਰ ਰੱਦ ਕਰਵਾਉਣਾ, ਸਟੇਟ ਕਾਡਰ ਰੱਦ ਕਰਨਾ ਅਤੇ ਪਿਛਲੇ ਸਮੇਂ ਘਟਾਈਆਂ ਗਈਆਂ ਪੋਸਟਾ ਮੁੜ ਬਹਾਲ ਕਰਨੀਆ, ਪਟਵਾਰੀਆਂ ਨੂੰ ਟੈਕਨੀਕਲ ਗਰੇਡ ਦੇਣਾ ਆਦਿ ਮੰਗਾਂ ਨੂੰ ਸਰਕਾਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਅਣਗੋਲਿਆ ਕਰਨ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਹੈ। ਇਸ ਧਰਨੇ ’ਚ ਸਾਬਕਾ ਜਿਲ੍ਹਾਂ ਵੈਟਨਰੀ ਇੰਸਪੈਕਟਰ ਡਾ. ਸੁਰਿੰਦਰ ਸਿੰਘ ਸ਼ਾਹਪੁਰ ਵਲੋਂ ਵੀ ਸਮੂਲੀਅਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਟਵਾਰ ਯੂਨੀਅਨ ਦੀਆਂ ਸਾਰੀਆ ਮੰਗਾ ਤੁਰੰਤ ਮੰਨ ਲੈਣੀਆ ਚਾਹੀਦੀਆ ਹਨ। ਇਸ ਮੌਕੇ ਮਨਜਿੰਦਰ ਸਿੰਘ ਜਨਰਲ ਸਕੱਤਰ, ਹਨੀਸ਼ ਕੁਮਾਰ ਖਜਾਨਚੀ, ਤਰਨ ਸਿੰਘ, ਅਮਿਤ ਕੁਮਾਰ, ਸੰਦੀਪ ਕੁਮਾਰ, ਗੁਰਚੈਨ ਸਿੰਘ, ਸੁਰੀਆ ਸਿੰਗਲਾ, ਨਵਦੀਪ ਕੌਰ, ਹਰਮਨਪ੍ਰੀਤ, ਮਨੀ ਬਾਂਸਲ, ਗੁਰਵਿੰਦਰਪਾਲ, ਗਗਨਦੀਪ, ਸ਼ਰਨਜੀਤ ਸਿੰਘ, ਹਰਜੋਤ ਸਿੰਘ, ਅਰਸ਼ਦੀਪ ਸਿੰਘ ਪਾਇਲ, ਬੀਰਪਾਲ ਸਿੰਘ, ਹਰਲੀਨ ਕੌਰ, ਦਲਜੀਤ ਕੌਰ, ਅਨਮੋਲ ਸਿੰਘ, ਕਰਨਵੀਰ ਸਿੰਘ, ਪਰਮਜੀਤ ਸਿੰਘ, ਸਤਵੀਰ ਸਿੰਘ, ਵਿਕਰਮਜੀਤ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਿਖੇ ਸੀ. ਬੀ. ਐੱਸ. ਈ. ਵਲੋਂ ਦੋ ਦਿਨਾਂ ਅਧਿਆਪਕ ਸਿਖਲਾਈ ਸੈਮੀਨਾਰ ਸਕੂਲ ਸੰਸਥਾ ਅਧਿਆਪਕਾਂ ਦੇ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਕੱਟਾਂ ਨੂੰ ਲੈ ਕੇ ਐਸ. ਡੀ. ਐਮ. ਦਫਤਰ ਅੱਗੇ ਦਿੱਤਾ ਧਰਨਾ
Ad Position 24