ਨੰਬਰਦਾਰਾ ਯੂਨੀਅਨ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਵਿਚਾਰ ਵਟਾਂਦਰਾ
ਕੁਹਾੜਾ/ਸਾਹਨੇਵਾਲ, 16 ਸਤੰਬਰ (ਸੰਦੀਪ ਸਿੰਘ ਕੁਹਾੜਾ/ਹਨੀ ਚਾਠਲੀ)-ਸਬ ਤਹਿਸੀਲ ਸਾਹਨੇਵਾਲ ਵਿਖੇ ਪ੍ਰਧਾਨ ਪ੍ਰਸ਼ੋਤਮ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਸਮੂਹ ਨੰਬਰਦਾਰਾਂ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਪ੍ਰਧਾਨ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਸਬ-ਤਹਿਸੀਲ ਸਾਹਨੇਵਾਲ ਦੇ ਅਧੀਨ ਪੈਂਦੇ ਨੰਬਰਦਾਰਾਂ ਦੀਮੀਟਿੰਗ ਦੌਰਾਨ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ, ਹਰਿਆਣਾ ਦੀ ਤਰਜ਼ ‘ਤੇ ਮਾਣ ਭੱਤਾ ਦੇਣਾ ਅਤੇ ਬੱਸਾਂ ਵਿਚ ਫ਼ਰੀ ਸਫ਼ਰ ਕਰਨਾ ਤੇ ਟੋਲ ਫਰੀ ਕਰਨ ਸਬੰਧੀ ਸੂਬਾ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਵਿਚਾਰ ਵਟਾਂਦਰੇ ਕੀਤੀ ਗਏ।
ਕੁਹਾੜਾ/ਸਾਹਨੇਵਾਲ, 16 ਸਤੰਬਰ (ਸੰਦੀਪ ਸਿੰਘ ਕੁਹਾੜਾ/ਹਨੀ ਚਾਠਲੀ)-ਸਬ ਤਹਿਸੀਲ ਸਾਹਨੇਵਾਲ ਵਿਖੇ ਪ੍ਰਧਾਨ ਪ੍ਰਸ਼ੋਤਮ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਸਮੂਹ ਨੰਬਰਦਾਰਾਂ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।ਪ੍ਰਧਾਨ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਸਬ-ਤਹਿਸੀਲ ਸਾਹਨੇਵਾਲ ਦੇ ਅਧੀਨ ਪੈਂਦੇ ਨੰਬਰਦਾਰਾਂ ਦੀਮੀਟਿੰਗ ਦੌਰਾਨ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ, ਹਰਿਆਣਾ ਦੀ ਤਰਜ਼ ‘ਤੇ ਮਾਣ ਭੱਤਾ ਦੇਣਾ ਅਤੇ ਬੱਸਾਂ ਵਿਚ ਫ਼ਰੀ ਸਫ਼ਰ ਕਰਨਾ ਤੇ ਟੋਲ ਫਰੀ ਕਰਨ ਸਬੰਧੀ ਸੂਬਾ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਵਿਚਾਰ ਵਟਾਂਦਰੇ ਕੀਤੀ ਗਏ। ਉਨ੍ਹਾਂ ਦੱਸਿਆ ਕਿ ਸਬ ਤਹਿਸੀਲ ਸਾਹਨੇਵਾਲ ਵਿਖੇ ਘੱਟ ਗਿਣਤੀ ਵਿਚ ਹੋ ਰਹੀਆਂ ਰਜਿਸਟਰੀਆਂ ਸਬੰਧੀਨਾਇਬ ਤਹਿਸੀਲਦਾਰ ਨਾਲ ਮੀਟਿੰਗ ਕਰਨ ਬਾਰੇ ਵੀ ਖੁੱਲ ਕੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਬਹਾਦਰ ਸਿੰਘ, ਰਛਪਾਲ ਸਿੰਘ, ਹਰਮਨਦੀਪ ਸਿੰਘ, ਜਸਵੀਰ ਕੌਰ ਬਿਲਗਾ, ਸੁਦਾਗਰ ਸਿੰਘ, ਜੰਗ ਸਿੰਘ, ਮੁਨਸ਼ੀ ਸਿੰਘ, ਮੋਹਨ ਸਿੰਘ, ਸਵਰਨ ਸਿੰਘ, ਹਰਜੀਤ ਸਿੰਘ, ਸੁਖਮਿੰਦਰ ਸਿੰਘ, ਰਘਵੀਰ ਸਿੰਘ, ਕਿਰਤਪਾਲ ਸਿੰਘ, ਸੋਹਣ ਸਿੰਘ, ਹਰਮਨਦੀਪ ਸਿੰਘ, ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।