ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਵਲੋਂ ਬਿਜਲੀ ਮੰਤਰੀ ਪੰਜਾਬ ਸੌਂਦ ਨੂੰ ਮੁੱਖ ਮੰਤਰੀ ਲਈ ਦਿੱਤਾ ਗਿਆ ਮੰਗ ਪੱਤਰ
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ.)
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ.) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵਲੋਂ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਮੁੱਖ ਸਰਪ੍ਰਸਤ ਕੌਂਸਲ ਅਤੇ ਇੰਜ. ਦਿਲਪ੍ਰੀਤ ਸਿੰਘ ਲੋਹਟ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਹੋਈ ਇੰਜੀਨੀਅਰਜ਼ ਮੀਟ ਵਿੱਚ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ, ਅਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿੱਚ ਸੇਵਾ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼/ ਸਹਾਇਕ ਇੰਜੀਨੀਅਰਜ਼, ਪਦ ਉੱਨਤ -ਉਪ ਮੰਡਲ ਇੰਜੀਨੀਅਰਜ਼ (ਸਿਵਲ, ਬਿਜਲੀ, ਬਾਗਬਾਨੀ ਆਦਿ) ਕਾਰਜਕਾਰੀ ਇੰਜੀਨੀਅਰ - ਜੇ. ਈ. ਕਾਡਰ ਤੋਂ ਪਦ ਉੱਨਤ ਵਰਗ ਦੀਆਂ ਜਾਇਜ਼, ਵਾਜਬ ਅਤੇ ਹੱਕੀ ਮੰਗਾਂ ਦੀ ਪ੍ਰਾਪਤੀ ਦੇ ਸਬੰਧ ਵਿੱਚ ਆਰੰਭੇ ਲੋਕਤੰਤਰਿਕ ਸ਼ਾਂਤਮਈ ਸੰਘਰਸ਼ ਅਧੀਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਰਾਹੀਂ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇੰਜ. ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ ਕੌਂਸਲ ਅਤੇ ਸੂਬਾ ਪ੍ਰਧਾਨ ਜੂਨੀਅਰ/ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਅਫ਼ਸਰਜ਼ ਐਸੋਸੀਏਸ਼ਨ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ, ਇੰਜ. ਕੁਲਬੀਰ ਸਿੰਘ ਬੈਨੀਪਾਲ ਵਾਈਸ ਚੇਅਰਮੈਨ ਕੌਂਸਲ ਅਤੇ ਸੂਬਾ ਪ੍ਰਧਾਨ ਡਿਪਲੋਮਾ ਇ ੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਅਤੇ ਇੰਜ. ਅਰੁਣ ਕੁਮਾਰ ਖੰਨਾ ਆਦਿ ਅਧਾਰਿਤ ਜੱਥੇਬੰਦਕ ਆਗੂਆਂ ਦੇ ਵਫਦ ਵੱਲੋਂ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਅਤੇ ਬਿਜਲੀ ਵਿਭਾਗ ਆਦਿ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਕੈਬਨਿਟ ਮੰਤਰੀ ਸੌਂਧ ਵੱਲੋਂ ਸਬੰਧਤ ਇੰਜੀਨੀਅਰਜ਼ ਵਰਗ ਦੀਆਂ ਮੰਗਾਂ ਨੂੰ ਸਿਫ਼ਾਰਸ਼ ਸਹਿਤ ਮੁੱਖ ਮੰਤਰੀ ਕੋਲ ਪਹੁੰਚਦਾ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਇਜ਼, ਵਾਜਬ ਅਤੇ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਵਿੱਚ ਸਹਿਯੋਗ ਕਰਨਗੇ ।