17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਮਰਾਲਾ ਰੋਡ ਸਥਿਤ ਪੰਜਾਬੀ ਬਾਗ ਵਿਖੇ ਗਣੇਸ਼ ਮਹਾਂ-ਉਤਸਵ ਦੀਆਂ ਰੌਣਕਾਂ

ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਪੰਜਾਬੀ ਬਾਗ ਕਲੋਨੀ ਵਿੱਚ ਗਣੇਸ਼ ਮਹਾਂ-ਉਤਸਵ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪੂਰਾ ਇਲਾਕਾ ਗਣਪਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ, ਜਿਸ ਨਾਲ ਡੂੰਘੀ ਸ਼ਰਧਾ ਵਾਲਾ ਮਾਹੌਲ ਬਣਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 18-09-2026
ਖੰਨਾ, 17 ਸਤੰਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਪੰਜਾਬੀ ਬਾਗ ਕਲੋਨੀ ਵਿੱਚ ਗਣੇਸ਼ ਮਹਾਂ-ਉਤਸਵ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪੂਰਾ ਇਲਾਕਾ ਗਣਪਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ, ਜਿਸ ਨਾਲ ਡੂੰਘੀ ਸ਼ਰਧਾ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਸ਼ੁਭ ਮੌਕੇ ’ਤੇ, ਪੰਜਾਬੀ ਬਾਗ ਕਲੋਨੀ ਦੇ ਵਸਨੀਕਾਂ ਵਲੋਂ ਸਮਾਜਿਕ ਕਾਰਕੁਨ ਨਿਤਿਨ ਸ਼ਰਮਾ ਅਤੇ ਪੂਜਾ ਗੋਇਲ ਜਿਨ੍ਹਾਂ ਨੇ ‘ਮੁੱਖ ਯਜਮਾਨ’ ਵਜੋਂ ਸੇਵਾ ਨਿਭਾਈ ਦਾ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਬਾਗ ਦੇ ਪ੍ਰਧਾਨ ਅਤੁਲ ਸ਼ਰਮਾ ਅਤੇ ਕਮੇਟੀ ਦੇ ਸਾਰੇ ਮੈਂਬਰ ਵੀ ਮੌਜੂਦ ਸਨ। ਤਿਉਹਾਰ ਦੌਰਾਨ, ਪੰਜਾਬੀ ਬਾਗ ਦੇ ਪ੍ਰੈਸ ਸਕੱਤਰ ਪੰਡਿਤ ਦੇਸ਼ਰਾਜ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਭਗਵਾਨ ਗਣੇਸ਼ ਦੀ ਪੂਜਾ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਗਵਾਨ ਗਣੇਸ਼ ’ਵਿਘਨਹਰਤਾ’ (ਰੁਕਾਵਟਾਂ ਦੂਰ ਕਰਨ ਵਾਲੇ) ਹਨ ਅਤੇ ਸਾਰੇ ਦੇਵਤਿਆਂ ਵਿੱਚੋਂ ਸਭ ਤੋਂ ਪਹਿਲਾਂ ਪੂਜੇ ਜਾਣ ਵਾਲੇ ਦੇਵਤਾ ਹਨ। ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੁੰਦਾ ਹੈ। ਉਹ ਬੁੱਧੀ, ਖੁਸ਼ਹਾਲੀ ਅਤੇ ਚੰਗੇ ਭਾਗਾਂ ਦੇ ਦਾਤਾ ਹਨ। ਇਸ ਮੌਕੇ ਕਲੋਨੀ ਵਿੱਚ ਵਿਸ਼ੇਸ਼ ਸਜਾਵਟ, ਭਜਨ-ਕੀਰਤਨ ਅਤੇ ਆਰਤੀ ਦਾ ਪ੍ਰਬੰਧ ਕੀਤਾ ਗਿਆ ਸੀ। ਕਲੋਨੀ ਦੇ ਵਸਨੀਕਾਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਸਮਾਪਤੀ ’ਪ੍ਰਸ਼ਾਦ’ ਵੰਡਣ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਜੀਰੀ ਦੀ ਖ਼ਰੀਦ 20 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ-ਢੀਂਡਸਾ/ਪਾਲਮਾਜਰਾ ਕਿਸਾਨ ਆਪਣੀ ਪੱਕੀ ਫ਼ਸਲ ਪ੍ਰਾਈਵੇਟ ਵਪਾਰੀ ਕੋਲ ਵੇਚ... ਅਗਲੀ ਖ਼ਬਰ 20 ਸਤੰਬਰ ਨੂੰ ਕੈਬਨਿਟ ਮੰਤਰੀ ਮੁੰਡੀਆਂ ਦੇ ਘਰ ਦੇ ਘਿਰਾਓ ਦੌਰਾਨ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਿਲ ਹੋਣਗੇ-ਜੱਸੋਵਾਲ, ਚੀ...
Ad Position 24