ਮੋਟਰ ’ਤੇ ਕਿਸਾਨ ਨੂੰ ਕੁੱਟਿਆ ਅਤੇ ਲੁੱਟਿਆ
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੇ ਪਿੰਡ ਲਹਿਲ ਦੇ ਕਿਸਾਨ ਚੂਹੜ ਸਿੰਘ ਨੂੰ ਆਪਣੀ ਮੋਟਰ ਉੱਪਰ ਬੈਠਿਆਂ ਨੂੰ ਦੋ ਅਣਪਛਾਤੇ ਨੌਜੁਆਨਾਂ ਵਲੋਂ ਪਹਿਲਾ ਕੁੱਟਿਆ ਗਿਆ ਅਤੇ ਫਿਰ ਉਸ ਦੇ ਹੱਥ ਵਿਚ ਪਾਇਆ ਸੋਨੇ ਦਾ ਕੜਾ, ਇਕ ਮੁੰਦਰੀ, ਮੋਬਾਇਲ ਅਤੇ ਕੁੱਝ ਨਕਦੀ ਲੈ ਕੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਕਿਸਾਨ ਚੂਹੜ ਸਿੰਘ ਦੀ ਮੋਟਰ ਲਹਿਲ ਕੂਹਲੀ ਸੜਕ ਤੋਂ ਕਾਫੀ ਪਿੱਛੇ ਹੈ, ਪਰ ਕੱਚੀ ਪਹੀ ਰਾਹੀਂ ਜਾ ਕੇ ਉਕਤ ਲੁਟੇਰਿਆਂ ਨੇ ਪਹਿਲਾਂ ਪਾਣੀ ਪੀਣ ਦਾ ਬਹਾਨਾ ਕੀਤਾ ਅਤੇ ਫਿਰ ਇਕਦਮ ਕਿਸਾਨ ਦੀ ਮਾਰ ਕੁੱਟ ਸ਼ੁਰੂ ਕਰ ਦਿਤੀ।
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੇ ਪਿੰਡ ਲਹਿਲ ਦੇ ਕਿਸਾਨ ਚੂਹੜ ਸਿੰਘ ਨੂੰ ਆਪਣੀ ਮੋਟਰ ਉੱਪਰ ਬੈਠਿਆਂ ਨੂੰ ਦੋ ਅਣਪਛਾਤੇ ਨੌਜੁਆਨਾਂ ਵਲੋਂ ਪਹਿਲਾ ਕੁੱਟਿਆ ਗਿਆ ਅਤੇ ਫਿਰ ਉਸ ਦੇ ਹੱਥ ਵਿਚ ਪਾਇਆ ਸੋਨੇ ਦਾ ਕੜਾ, ਇਕ ਮੁੰਦਰੀ, ਮੋਬਾਇਲ ਅਤੇ ਕੁੱਝ ਨਕਦੀ ਲੈ ਕੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਕਿਸਾਨ ਚੂਹੜ ਸਿੰਘ ਦੀ ਮੋਟਰ ਲਹਿਲ ਕੂਹਲੀ ਸੜਕ ਤੋਂ ਕਾਫੀ ਪਿੱਛੇ ਹੈ, ਪਰ ਕੱਚੀ ਪਹੀ ਰਾਹੀਂ ਜਾ ਕੇ ਉਕਤ ਲੁਟੇਰਿਆਂ ਨੇ ਪਹਿਲਾਂ ਪਾਣੀ ਪੀਣ ਦਾ ਬਹਾਨਾ ਕੀਤਾ ਅਤੇ ਫਿਰ ਇਕਦਮ ਕਿਸਾਨ ਦੀ ਮਾਰ ਕੁੱਟ ਸ਼ੁਰੂ ਕਰ ਦਿਤੀ। ਮਲੌਦ ਪੁਲਿਸ ਨੇ ਕਿਸਾਨ ਦੇ ਬਿਆਨਾਂ ‘ਤੇ ਪਰਚਾ ਦਰਜ ਕਰ ਕੇ ਤੁਰੰਤ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ, ਜਿਹੜੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਅਤੇ ਮੋਬਾਇਲ ਰਾੜਾ ਸਾਹਿਬ ਨਹਿਰ ‘ਤੇ ਛੱਡ ਗਏ। ਪੁਲਿਸ ਸਾਰੇ ਪੱਖਾਂ ਤੋਂ ਤਫ਼ਤੀਸ਼ ਕਰ ਰਹੀ ਹੈ ਕਿ ਇਹ ਕੋਈ ਨਿੱਜੀ ਰੰਜਸ਼ ਹੈ ਜਾਂ ਫਿਰ ਸੱਚ ਮੁੱਚ ਹੀ ਲੁੱਟ ਖੋਹ ਤੇ ਮਾਰਧਾੜ ਹੈ। ਲੋਕਾਂ ਵਿਚ ਸਹਿਮ ਹੈ ਕਿ ਜੇ ਦਿਨ ਦਿਹਾੜੇ ਹੀ ਅਜਿਹਾ ਕੁੱਝ ਹੋਣ ਲੱਗਾ ਤਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਸਮਝਣਗੇ।