23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ‘ਚ ਸੁਣਾਈਆਂ ਰਚਨਾਵਾਂ ‘ਤੇ ਹੋਈ ਖੂਬ ਚਰਚਾ

ਸਮਰਾਲਾ, 23 ਸਤੰਬਰ (ਕੁਲਵਿੰਦਰ ਸਿੰਘ)-ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸੰਸਥਾ ਦੀ ਮੀਤ ਪ੍ਰਧਾਨ ਯਤਿੰਦਰ ਮਾਹਲ ਨੇ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਵਿਚ ਰਚਨਾਵਾਂ ਦਾ ਅਰੰਭ ਪ੍ਰੋ.

Ad Position 21
No active advertisement
ਅਜੀਤ ਡੈਸਕ 24-09-2026
ਸਮਰਾਲਾ, 23 ਸਤੰਬਰ (ਕੁਲਵਿੰਦਰ ਸਿੰਘ)-ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸੰਸਥਾ ਦੀ ਮੀਤ ਪ੍ਰਧਾਨ ਯਤਿੰਦਰ ਮਾਹਲ ਨੇ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਵਿਚ ਰਚਨਾਵਾਂ ਦਾ ਅਰੰਭ ਪ੍ਰੋ. ਸਤਵੰਤ ਸਿੰਘ ਦੀ ਕਵਿਤਾ ‘ਜਿਸ ਦਾ ਸਿਰ ਨਹੀਂ’ ਅਤੇ ਗ਼ਜ਼ਲ ਨਾਲ ਕੀਤਾ ਗਿਆ, ਜਿਸ ਦੀ ਭਰਪੂਰ ਦਾਦ ਦਿੱਤੀ ਗਈ। ਸੰਤੋਖ ਸਿੰਘ ਕੋਟਾਲਾ ਜੋ ਆਪਣੇ ਪਿੰਡ ਕੋਟਾਲਾ ਅਤੇ ਇਲਾਕੇ ਦੇ ਇਤਿਹਾਸ ਸਬੰਧੀ ਜੋ ਇਤਿਹਾਸਕ ਕਿਤਾਬ ਲਿਖ ਰਹੇ ਹਨ, ਉਸ ਵਿਚੋਂ ਲੇਖ ‘ਮੇਰੇ ਪਿੰਡ ‘ਤੇ ਹਮਲਾ’ ਸੁਣਾਇਆ ਜੋ ਭਰਪੂਰ ਜਾਣਕਾਰੀ ਵਾਲਾ ਸੀ। ਗੁਰਦੀਪ ਮਹੌਣ ਨੇ ਅੱਜ ਦੇ ਸਿਸਟਮ ‘ਤੇ ਤੰਜ ਕੱਸਦੀ ਮਿੰਨੀ ਕਹਾਣੀ ‘ਸਰਕਾਰ’ ਸੁਣਾਈ। ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਵਿਤਾਵਾਂ ਪੜ੍ਹੀਆਂ। ਸੁਣਾਈਆਂ ਗਈਆਂ ਰਚਨਾਵਾਂ ਤੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਮੁਖ਼ਤਿਆਰ ਸਿੰਘ, ਕਹਾਣੀਕਾਰਾ ਯਤਿੰਦਰ ਮਾਹਲ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਕਹਾਣੀਕਾਰ ਅਮਨ ਸਮਰਾਲਾ ਨੇ ਚਰਚਾ ਕਰਦਿਆਂ ਕੁੱਝ ਲੋੜੀਂਦੇ ਨੁਕਤੇ ਉਠਾਏ। ਇਕੱਤਰਤਾ ਦੌਰਾਨ ਸਭਾ ਦੇ ਸਾਥੀਆਂ ਵਲੋਂ ਹੋਰ ਸਾਹਿੱਤਿਕ ਰਚਨਾਵਾਂ ‘ਤੇ ਵੀ ਭਰਵੀਂ ਅਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਲੇਖਕ ਅਵਤਾਰ ਸਿੰਘ ਉਟਾਲਾਂ, ਉੱਘੇ ਸਾਹਿੱਤਿਕ ਫ਼ੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ, ਕਵੀ ਪਰਮਿੰਦਰ ਪ੍ਰੇਮ, ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਦੇ ਸਹੁਰਾ ਕਸ਼ਮੀਰਾ ਸਿੰਘ ਭੰਗੂ, ਲੇਖਕ ਦਲਜਿੰਦਰ ਰਹਿਲ ਇਟਲੀ ਦੇ ਭਰਾ ਕਮਲਜੀਤ ਸਿੰਘ ਤੇ ਕਹਾਣੀਕਾਰ ਮੁਖ਼ਤਿਆਰ ਸਿੰਘ ਦੀ ਕੁੜਮਣੀ ਬੀਬੀ ਅਮਰਜੀਤ ਕੌਰ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਮੀਤ ਸਕੱਤਰ ਗੁਰਦੀਪ ਮਹੌਣ ਵਲੋਂ ਚਲਾਈ ਗਈ।
Ad Position 22
No active advertisement
ਪਿਛਲੀ ਖ਼ਬਰ ਹੇਡੋਂ ਬੇਟ ਦੰਗਲ ਮੇਲਾ ਸ਼ੇਰਾ ਬਾਬਾ ਫਲਾਹੀ ਦੇ ਨਾਂਅ ਰਿਹਾ ਸਾਬਕਾ ਵਿਧਾਇਕ ਢਿੱਲੋਂ, ਵਿਧਾਇਕ ਦਿਆਲਪੁਰਾ, ਖੀਰਨੀਆਂ, ਰਾਜ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਸੰਦੀਪ ਸਿੰਘ ਰੁਪਾਲੋ ਦੀ ਅਗਵਾਈ ਹੇਠ ਛਪਾਰ ਰੈਲੀ ਸੰਬੰਧੀ ਮੀਟਿੰਗ
Ad Position 24