30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਮਰਾਲਾ ਪੁਲਿਸ ਵਲੋਂ ਬੰਦ ਢਾਬੇ ’ਚ ਚਲਦੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ * ਛਾਪੇ ’ਚ 132 ਵਿਅਕਤੀ ਦਾਖਲ ਮਿਲੇ, 6 ਨਾਬਾਲਗ ਤੇ 15 ਭਗੋੜੇ ਵੀ ਮਿਲੇ *ਕਈ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ਼

ਸਮਰਾਲਾ, 29 ਸਤੰਬਰ (ਗੋਪਾਲ ਸੋਫਤ )-ਸਮਰਾਲਾ ਪੁਲਿਸ ਵੱਲੋਂ ਇਥੋਂ ਨਜਦੀਕ ਪਿੰਡ ਘੁਲਾਲ ਲਾਗੇ ਬੰਦ ਪਏ ਢਾਬੇ ਦੀ ਇਮਾਰਤ ਵਿੱਚ ਲਗਭਗ ਪਿਛਲੇ ਡੇਢ ਸਾਲ ਤੋਂ ਇੱਕ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇ ਦੌਰਾਨ ਪੁਲਿਸ ਨੂੰ ਇਸ ਨਸ਼ਾ ਛੁਡਾਓ ਕੇਂਦਰ ਵਿੱਚ ਨਸ਼ਾ ਛੁਡਾਵਾਉਣ ਦੇ ਇਲਾਜ ਲਈ ਦਾਖਲ ਕੀਤੇ ਹੋਏ 132 ਦੇ ਲਗਭਗ ਦਾਖਲ ਵਿਆਅਕਤੀ ਮਿਲੇ ਹਨ।

Ad Position 21
No active advertisement
ਸਮਰਾਲਾ ਦੇ ਗੁੰਮ ਹੋਏ ਜਸ਼ਨਪ੍ਰੀਤ ਸਿੰਘ। (ਸੱਜੇ) ਜਸ਼ਨਪ੍ਰੀਤ ਸਿੰਘ ਪਰਿਵਾਰ ਤੇ ਰਿਸ਼ਤੇਦਾਰ ਉਸ ਦੀ ਭਾਲ ਲਈ ਅਪੀਲ ਕਰਦੇ ਹੋਏ। 30-09-2026
ਸਮਰਾਲਾ, 29 ਸਤੰਬਰ (ਗੋਪਾਲ ਸੋਫਤ )-ਸਮਰਾਲਾ ਪੁਲਿਸ ਵੱਲੋਂ ਇਥੋਂ ਨਜਦੀਕ ਪਿੰਡ ਘੁਲਾਲ ਲਾਗੇ ਬੰਦ ਪਏ ਢਾਬੇ ਦੀ ਇਮਾਰਤ ਵਿੱਚ ਲਗਭਗ ਪਿਛਲੇ ਡੇਢ ਸਾਲ ਤੋਂ ਇੱਕ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇ ਦੌਰਾਨ ਪੁਲਿਸ ਨੂੰ ਇਸ ਨਸ਼ਾ ਛੁਡਾਓ ਕੇਂਦਰ ਵਿੱਚ ਨਸ਼ਾ ਛੁਡਾਵਾਉਣ ਦੇ ਇਲਾਜ ਲਈ ਦਾਖਲ ਕੀਤੇ ਹੋਏ 132 ਦੇ ਲਗਭਗ ਦਾਖਲ ਵਿਆਅਕਤੀ ਮਿਲੇ ਹਨ। ਪੁਲਿਸ ਨੇ ਮਿਲੀ ਸੂਚਨਾ ਮਿਲੀ ਸੀ ਕਿ ਘੁਲਾਲ ਪਿੰਡ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਬਿਨਾਂ ਕਾਨੂੰਨੀ ਮਨਜ਼ੂਰੀ ਦੇ ਚਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਐੱਸ. ਐੱਸ. ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ’ਤੇ ਪੁਲਿਸ ਦੀ ਸਪੈਸ਼ਲ ਬ੍ਰਾਂਚ ਟੀਮ ਅਤੇ ਐੱਸ. ਐੱਚ. ਓ ਸਮਰਾਲਾ ਸਮੇਤ ਮੈਡੀਕਲ ਟੀਮ ਨੂੰ ਨਾਲ ਲੈ ਕੇ ਉਕਤ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਕੇਂਦਰ ਵਿੱਚੋਂ ਲਗਭਗ 132 ਵਿਅਕਤੀ ਮਿਲੇ, ਜਿਨ੍ਹਾਂ ਨੂੰ ਉੱਥੇ ਰੱਖਿਆ ਗਿਆ ਸੀ। ਇਨ੍ਹਾਂ ਵਿੱਚੋਂ 6 ਨਾਬਾਲਗ ਵੀ ਦੱਸੇ ਜਾ ਰਹੇ ਹਨ। ਸਮਰਾਲਾ ਦੇ ਉਪ ਪੁਲਸ ਕਪਤਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੇਂਦਰ ਵਿੱਚ ਮੌਜੂਦ ਕਈ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ’ਤੇ ਐੱਨ. ਡੀ. ਪੀ. ਐੱਸ ਐਕਟ ਤਹਿਤ ਨਸ਼ਾ ਤਸਕਰੀ ਨਾਲ ਸਬੰਧਤ ਮਾਮਲਿਆਂ ਤੋਂ ਇਲਾਵਾ ਚੋਰੀ, ਸਨੈਚਿੰਗ ਅਤੇ ਕੁੱਟਮਾਰ ਵਰਗੇ ਮਾਮਲੇ ਵੀ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਅਨੁਸਾਰ, ਲਗਭਗ 14 ਤੋਂ 15 ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋਏ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵਿੱਚੋਂ ਕਿੰਨੇ ਵਿਅਕਤੀ ਅਜੇ ਵੀ ਕਾਨੂੰਨੀ ਕਾਰਵਾਈ ਦੇ ਘੇਰੇ ਵਿੱਚ ਹਨ। ਸਮਰਾਲਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੇਂਦਰ ਦੇ ਗੈਰ-ਕਾਨੂੰਨੀ ਢੰਗ ਨਾਲ ਚੱਲਣ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇੱਥੇ ਕਿਹੜੇ ਹਾਲਾਤਾਂ ਵਿੱਚ ਲਿਆਂਦਾ ਗਿਆ ਅਤੇ ਰੱਖਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਪੁਲਿਸ ਨੇ ਇੱਥੋਂ ਚੋਰੀ ਦਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇੱਥੇ ਇਲਾਜ ਦੇ ਨਾਮ ’ਤੇ ਲੋਕਾਂ ਤੋਂ ਹਰ ਮਹੀਨੇ ਲੱਖਾਂ ਰੁਪਏ ਵਸੂਲੇ ਜਾਂਦੇ ਸਨ। ਮੁੱਢਲੀ ਜਾਂਚ ਵਿੱਚ ਹਰ ਮਹੀਨੇ ਕਰੀਬ 25 ਤੋਂ 30 ਲੱਖ ਰੁਪਏ ਦੀ ਵਸੂਲੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਇਸ ਪੱਖੋਂ ਵੀ ਜਾਂਚ ਕਰ ਰਹੀ ਹੈ ਕਿ ਪੈਸਿਆਂ ਦੀ ਵਸੂਲੀ ਕਿਵੇਂ ਕੀਤੀ ਜਾਂਦੀ ਸੀ ਅਤੇ ਇਸ ਵਿੱਚ ਕੌਣ-ਕੌਣ ਸ਼ਾਮਲ ਹਨ। ਪੁਲਿਸ ਜਾਂਚ ਦੌਰਾਨ ਕੇਂਦਰ ਨੂੰ ਚਲਾਉਣ ਵਾਲੇ ਚਾਰ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਤਰਨਤਾਰਨ ਅਤੇ ਇੱਕ ਘੁਡਾਣੀ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਦਕਿ ਬਾਕੀ ਵਿਅਕਤੀਆਂ ਸਬੰਧੀ ਵੀ ਪੁਲਿਸ ਵੱਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕੇਂਦਰ ਦੇ ਸੰਚਾਲਕਾਂ ਖ਼ਿਲਾਫ਼ ਗੈਰਕਾਨੂੰਨੀ ਤਰੀਕੇ ਨਾਲ ਨਸ਼ਾ ਛੁਡਾਊ ਕੇਂਦਰ ਚਲਾਉਣ, ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਇੱਥੇ ਰੱਖਣ ਅਤੇ ਹੋਰ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਨਸ਼ਾ ਛਡਾਉਣ ਦੇ ਇਲਾਜ ਦੇ ਨਾਂ ਤੇ ਦਾਖਲ ਕੀਤੇ ਗਏ ਇੱਥੇ ਮਰੀਜ਼ਾਂ ਦੀ ਕੁੱਟਮਾਰ ਵੀ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਪ ਪੁਲਿਸ ਕਪਤਾਨ ਅਨੁਸਾਰ ਨਸ਼ੇ ਦੀ ਆਦਤ ਛਡਵਾਉਣ ਲਈ ਸਰਕਾਰ ਨੇ ਨਸ਼ਾ ਛੁਡਾਓ ਕੇਂਦਰ ਖੋਲ ਰੱਖੇ ਹਨ ਜਿਥੇ ਡਾਕਟਰ ਉਹਨਾਂ ਦਾ ਮਰੀਜ਼ਾਂ ਦੀ ਤਰ੍ਹਾਂ ਇਲਾਜ ਕਰਦੇ ਹਨ ਪਰ ਆਪਣੀ ਪਹਿਚਾਣ ਬਚਾਉਣ ਲਈ ਜਿਆਦਾਤਰ ਵਿਅਕਤੀ ਅਜਿਹੇ ਗੈਰ ਕਾਨੂੰਨੀ ਨਸ਼ਾ ਛੁੜਾਉ ਕੇਂਦਰਾਂ ਵਿੱਚ ਦਾਖਲ ਹੋ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ਼੍ਰੀ ਰਾਮ-ਲੀਲਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ -4 ਅਕਤੂਬਰ ਨੂੰ ਭਾਦਸੋਂ ਬੀੜ ਵ... ਅਗਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਸਦਮਾ, ਹਰਬੰਤ ਕੌਰ ਧਾਲੀਵਾਲ ਨਹੀਂ ਰਹੇ
Ad Position 24