29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲੋਕਾਂ ਦੀ ਕਚਹਿਰੀ ਵਿਚ ਕੀਤੇ ਕੰਮਾਂ ਨੂੰ ਅਧਾਰ ਬਣਾਕੇ ਜਾਵਾਂਗੇ- ਇੰਜ: ਗਿਆਸਪੁਰਾ

ਮਲੌਦ, 28 ਸਤੰਬਰ (ਦਿਲਬਾਗ ਸਿੰਘ ਚਾਪੜਾ)-ਪਿੰਡ ਫਿਰੋਜਪੁਰ ਵਿਚ ਪੰਜ ਲੱਖ ਦੀ ਲਾਗਤ ਨਾਲ ਬਣੇ ਜਿੰਮ ਅਤੇ ਕਮਰੇ ਦਾ ਉਦਘਾਟਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਕੀਤੇ ਕੰਮ ਸਾਬਿਤ ਕਰਦੇ ਹਨ ਕਿ ਪੰਜਾਬ ਵਿਚ 2027 ਵਿਚ ਪੂਰੀ ਸ਼ਾਨ ਨਾਲ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਹਲਕਾ ਪਾਇਲ ਦੀਆਂ 18 ਫੁੱਟ ਚੌੜੀਆਂ ਸੜਕਾਂ, ਪੁੱਲ, ਖੇਡ ਗਰਾਊਂਡਾਂ, ਨਹਿਰੀ ਪਾਣੀ ਲਈ ਨਵੇਂ ਸੂਏ ਅਤੇ ਪਾਇਪਾਂ ਤੋਂ ਇਲਾਵਾ ਮੁਫਤ ਬਿਜਲੀ, ਤੀਰਥ ਯਾਤਰਾ, 10 ਲੱਖ ਦੇ ਸਿਹਤ ਬੀਮਾ ਕਾਰਡ ਆਦਿ ਅਨੇਕਾ ਕੰਮ ਹਨ, ਜਿਹੜੇ ਉਹਨਾਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕਿ ਕੀਤੇ ਹਨ।

Ad Position 21
No active advertisement
ਅਜੀਤ ਡੈਸਕ 30-09-2026
ਮਲੌਦ, 28 ਸਤੰਬਰ (ਦਿਲਬਾਗ ਸਿੰਘ ਚਾਪੜਾ)-ਪਿੰਡ ਫਿਰੋਜਪੁਰ ਵਿਚ ਪੰਜ ਲੱਖ ਦੀ ਲਾਗਤ ਨਾਲ ਬਣੇ ਜਿੰਮ ਅਤੇ ਕਮਰੇ ਦਾ ਉਦਘਾਟਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਕੀਤੇ ਕੰਮ ਸਾਬਿਤ ਕਰਦੇ ਹਨ ਕਿ ਪੰਜਾਬ ਵਿਚ 2027 ਵਿਚ ਪੂਰੀ ਸ਼ਾਨ ਨਾਲ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਹਲਕਾ ਪਾਇਲ ਦੀਆਂ 18 ਫੁੱਟ ਚੌੜੀਆਂ ਸੜਕਾਂ, ਪੁੱਲ, ਖੇਡ ਗਰਾਊਂਡਾਂ, ਨਹਿਰੀ ਪਾਣੀ ਲਈ ਨਵੇਂ ਸੂਏ ਅਤੇ ਪਾਇਪਾਂ ਤੋਂ ਇਲਾਵਾ ਮੁਫਤ ਬਿਜਲੀ, ਤੀਰਥ ਯਾਤਰਾ, 10 ਲੱਖ ਦੇ ਸਿਹਤ ਬੀਮਾ ਕਾਰਡ ਆਦਿ ਅਨੇਕਾ ਕੰਮ ਹਨ, ਜਿਹੜੇ ਉਹਨਾਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕਿ ਕੀਤੇ ਹਨ। ਪਿੰਡ ਫਿਰੋਜਪੁਰ ਵਾਸੀਆਂ ਵਲੋਂ ਗੰਦੇ ਪਾਣੀ ਦੇ ਨਿਕਾਸ ਲਈ ਹੋਰ ਜਗਾ ਖਰੀਦਣ ਲਈ ਕੀਤੀ ਮੰਗ ਸਬੰਧੀ ਉਹਨਾ ਕਿਹਾ ਕਿ ਉਹ ਜਗਾ ਦਾ ਪ੍ਰਬੰਧ ਮਿਲ ਕਿ ਕਰ ਲਵੇਂ ਉਹ ਨਿੱਜੀ ਤੌਰ ’ਤੇ ਵੀ ਇਸ ਵਿਚ ਯੋਗਦਾਨ ਪਾਉਣ ਲਈ ਤਿਆਰ ਹਨ। ਇਸ ਸਮੇਂ ਸਰਪੰਚ ਜਗਤਾਰ ਸਿੰਘ ਫਿਰੋਜਪੁਰ, ਪੰਚ ਸਿੰਗਾਰਾ ਸਿੰਘ, ਫਤਿਹੇ ਸਿੰਘ, ਚੋਧਰੀ ਮੋਨਾ ਸਿੰਘ, ਸਰਪੰਚ ਵੀਰ ਦਵਿੰਦਰ ਸਿੰਘ, ਮੋਹਣ ਦੀਪ ਸਿੰਘ, ਮੇਵਾ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ ਤੇ ਗੋਗੀ ਫਿਰੋਜਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਰਕਸ਼ਾਪਾਂ ’ਚ ਚੋਰੀਆਂ ਕਰਨ ਵਾਲੇ ਦੋ ਕਾਬੂ, ਦਿਨੇ ਰੇਕੀ ਤੇ ਰਾਤ ਨੂੰ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ ਅਗਲੀ ਖ਼ਬਰ 5 ਨੂੰ ਡੀ. ਸੀ. ਦੇ ਘਿਰਾਓ ਬਾਰੇ, ਕਿਸਾਨ ਮੰਗਾਂ ਮਨਵਾਉਣ ਲਈ ਜਰਗੜੀ ਵਿਖੇ ਕੀਤੀ ਮੀਟਿੰਗ-ਘੁਡਾਣੀ, ਜਰਗੜੀ
Ad Position 24