29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਇਲਾਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਨੇ ਆਮ ਆਦਮੀ ਕਲੀਨਿਕ ਬਣਾਉਣ ਲਈ ਵਿਧਾਇਕ ਗਿਆਸਪੁਰਾ ਕੋਲ ਰੱਖੀ ਮੰਗ

ਮਲੌਦ, 29 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਦੁਆਰਾ ਸਿਹਤ ਸੇਵਾਵਾਂ ਦੇ ਖੇਤਰ ਵਿਚ ਖੋਲ੍ਹੇ ਜਾ ਆਮ ਆਦਮੀ ਕਲੀਨਿਕਾਂ ਦੀ ਲੜੀ ਤਹਿਤ ਹਲਕਾ ਪਾਇਲ ਨਾਲ ਸੰਬੰਧਿਤ ਇਲਾਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੇ ਮੋਹਤਬਰਾਂ ਨੇ ਸਿੱਧਸਰ ਸਾਹਿਬ ਦੇ ਲਾਗੇ ਆਮ ਆਦਮੀ ਕਲੀਨਿਕ ਖੋਲ੍ਹਣ ਸਬੰਧੀ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਕੋਲ ਮੰਗ ਰੱਖੀ। ਜਿਕਰਯੋਗ ਹੈ ਕਿ ਲਸਾੜਾ ਪੋਹਲੇਵਾਸ, ਲਸਾੜਾ ਲੱਖੋਵਾਸ, ਜੁਲਮਗੜ, ਜਰਗੜੀ, ਨਿਜ਼ਾਮਪੁਰ, ਜੰਡਾਲੀ, ਸਿਹੌੜਾ, ਮਾਂਗੇਵਾਲ ਤੇ ਮਦਨੀਪੁਰ ਆਦਿ ਪਿੰਡਾਂ ਵਲੋਂ ਸਿੱਧਸਰ ਸਾਹਿਬ ਨੂੰ ਕੇਂਦਰ ਬਿੰਦੂ ਮੰਨ ਕੇ ਇਲਾਕੇ ਦੀ ਢੁਕਵੀਂ ਥਾਂ ਹੋਣ ਕਰਕੇ ਗ੍ਰਾਮ ਪੰਚਾਇਤ ਵਾਲੀ ਜਗਾ ਉੱਪਰ ਸਹਿਮਤੀ ਪ੍ਰਗਟਾਈ।

Ad Position 21
No active advertisement
ਅਜੀਤ ਡੈਸਕ 30-09-2026
ਮਲੌਦ, 29 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਦੁਆਰਾ ਸਿਹਤ ਸੇਵਾਵਾਂ ਦੇ ਖੇਤਰ ਵਿਚ ਖੋਲ੍ਹੇ ਜਾ ਆਮ ਆਦਮੀ ਕਲੀਨਿਕਾਂ ਦੀ ਲੜੀ ਤਹਿਤ ਹਲਕਾ ਪਾਇਲ ਨਾਲ ਸੰਬੰਧਿਤ ਇਲਾਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੇ ਮੋਹਤਬਰਾਂ ਨੇ ਸਿੱਧਸਰ ਸਾਹਿਬ ਦੇ ਲਾਗੇ ਆਮ ਆਦਮੀ ਕਲੀਨਿਕ ਖੋਲ੍ਹਣ ਸਬੰਧੀ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਕੋਲ ਮੰਗ ਰੱਖੀ। ਜਿਕਰਯੋਗ ਹੈ ਕਿ ਲਸਾੜਾ ਪੋਹਲੇਵਾਸ, ਲਸਾੜਾ ਲੱਖੋਵਾਸ, ਜੁਲਮਗੜ, ਜਰਗੜੀ, ਨਿਜ਼ਾਮਪੁਰ, ਜੰਡਾਲੀ, ਸਿਹੌੜਾ, ਮਾਂਗੇਵਾਲ ਤੇ ਮਦਨੀਪੁਰ ਆਦਿ ਪਿੰਡਾਂ ਵਲੋਂ ਸਿੱਧਸਰ ਸਾਹਿਬ ਨੂੰ ਕੇਂਦਰ ਬਿੰਦੂ ਮੰਨ ਕੇ ਇਲਾਕੇ ਦੀ ਢੁਕਵੀਂ ਥਾਂ ਹੋਣ ਕਰਕੇ ਗ੍ਰਾਮ ਪੰਚਾਇਤ ਵਾਲੀ ਜਗਾ ਉੱਪਰ ਸਹਿਮਤੀ ਪ੍ਰਗਟਾਈ। ਵਿਧਾਇਕ ਗਿਆਸਪੁਰਾ ਨੇ ਭਰੋਸਾ ਦਿੰਦਿਆਂ ਕਿਹਾ ਕਿ ਇਸ ਕਾਰਜ ਨੂੰ ਮੈਂ ਕਾਫੀ ਸਮੇਂ ਤੋਂ ਸੋਚਿਆ ਹੋਇਆ ਸੀ ਪਰ ਪਿੰਡਾਂ ਵਲੋਂ ਦੇਰੀ ਨਾਲ ਫੈਸਲਾ ਲਿਆ ਗਿਆ ਹੈ, ਜਿਸ ਨੂੰ ਭਵਿੱਖ ਵਿਚ ਜਲਦੀ ਬਣਾਉਣ ਲਈ ਪੰਜਾਬ ਸਰਕਾਰ ਚਾਰਾਜੋਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਵਰਨ ਸਿੰਘ ਲਸਾੜਾ, ਗੁਰਬਾਜ ਸਿੰਘ ਜੁਲਮਗੜ, ਛੋਟਾ ਸਿੰਘ ਲਸਾੜਾ, ਜਸਵੰਤ ਸਿੰਘ ਸਿਹੌੜਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਲਾਏ ਕੈਂਪ ’ਵਿਚ 100 ਤੋਂ ਵੱਧ ਅਪਹਾਜ ਤੇ ਲੋੜਵੰਦਾਂ ਨੂੰ ਵੰਡਿਆ ਜੀਵਨ ਸਹਾਇਕ ਸਮਾਨ-... ਅਗਲੀ ਖ਼ਬਰ ਵਰਕਸ਼ਾਪਾਂ ’ਚ ਚੋਰੀਆਂ ਕਰਨ ਵਾਲੇ ਦੋ ਕਾਬੂ, ਦਿਨੇ ਰੇਕੀ ਤੇ ਰਾਤ ਨੂੰ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
Ad Position 24