05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਾਰਤ ਦੀਆਂ ਹਾਕੀ ਅਤੇ ਕ੍ਰਿਕਟ ਦੀਆਂ ਟੀਮਾਂ ਨੇ ਏਸ਼ੀਆਈ ਖੇਡਾਂ ਚ ਦੋ-ਦੋ ਗੋਲਡ ਮੈਡਲ ਪ੍ਰਾਪਤ ਕਰ ਕੇ ਨਵਾਂ ਇਤਿਹਾਸ ਸਿਰਜ ਦਿੱਤਾ - ਸ਼ਾਹਪੁਰ

ਪਾਇਲ, 4 ਅਕਤੂਬਰ (ਰਜਿੰਦਰ ਸਿੰਘ/ਨਿਜ਼ਾਮੁਪਰ)-ਜਪਾਨ ਦੇ ਆਚੀਚੀ ਨਾਗੋਆ ’ਚ ਕਈ ਦਿਨਾਂ ਤੋ 20 ਵੀਆਂ ਏਸ਼ੀਆਈ ਖੇਡਾਂ ਚੱਲ ਰਹੀਆਂ ਹਨ। ਇੱਥੇ ਇਸ ਵਾਰ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ।

Ad Position 21
No active advertisement
ਉਘੇ ਹਾਕੀ ਖਿਡਾਰੀ ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ ਅਤੇ ਹੋਰ ਖੇਡ ਪ੍ਰੇਮੀ ਖਿਡਾਰੀਆਂ ਨੂੰ ਵਧਾਈ ਦੇਣ ਸਮੇਂ। ਤਸਵੀਰ ਰਾਜਿੰਦਰ ਸਿੰਘ 05-10-2026
ਪਾਇਲ, 4 ਅਕਤੂਬਰ (ਰਜਿੰਦਰ ਸਿੰਘ/ਨਿਜ਼ਾਮੁਪਰ)-ਜਪਾਨ ਦੇ ਆਚੀਚੀ ਨਾਗੋਆ ’ਚ ਕਈ ਦਿਨਾਂ ਤੋ 20 ਵੀਆਂ ਏਸ਼ੀਆਈ ਖੇਡਾਂ ਚੱਲ ਰਹੀਆਂ ਹਨ। ਇੱਥੇ ਇਸ ਵਾਰ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਦਿਸੇ ਤਰ੍ਹਾਂ ਲੜਕੀਆਂ ਦੀ ਹਾਕੀ ਟੀਮ ਨੇ ਵੱਡੀਆਂ ਜਿੱਤਾਂ ਪ੍ਰਾਪਤ ਕਰਕੋ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਸੇ ਤਰਾਂ ਕ੍ਰਿਕਟ ਦੀਆਂ ਪੁਰਸ਼ ਅਤੇ ਲੜਕੀਆਂ ਦੀਆ ਟੀਮਾਂ ਨੇ ਵੀ 2 ਗੋਲਡ ਮੈਡਲ ਪ੍ਰਾਪਤ ਕਰਕੇ ਕਮਾਲ ਕਰ ਦਿੱਤੀ। ਇਸ ਮੌਕੇ ਹਾਕੀ ਅਤੇ ਕ੍ਰਿਕਟ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਬਕਾ ਜਿਲਾ ਵੈਟਨਰੀ ਇੰਸਪੈਕਟਰ ਅਤੇ ਸਾਬਕਾ ਹਾਕੀ ਖਿਡਾਰੀ ਡਾ. ਸੁਰਿੰਦਰ ਸਿੰਘ ਸ਼ਾਹਪੁਰ ਤੇ ਸਾਬਕਾ ਹਾਕੀ ਖਿਡਾਰੀ ਰਾਏ ਸਿੰਘ ਨੇ ਹਾਕੀ ਅਤੇ ਕ੍ਰਿਕਟ ਟੀਮਾਂ ਦੇ ਸਮੂਹ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਖੇਡ ਦੀ ਕਲਾ ਨਾਲ ਹਾਕੀ ਅਤੇ ਕ੍ਰਿਕਟ ਦੀਆਂ ਚਾਰੇ ਟੀਮਾਂ ਨੇ 4 ਗੋਲਡ ਮੈਡਲ ਪ੍ਰਾਪਤ ਕਰਕੇ ਏਸ਼ੀਆਈ ਖੇਡਾਂ ’ਚ ਤਹਿਲਕਾ ਮਚਾ ਦਿੱਤਾ। ਉਹਨਾਂ ਭਾਰਤ ਦੇ ਸਮੂਹ ਏਸ਼ੀਆਈ ਖੇਡਾਂ ਦੇ ਗੋਲਡ, ਚਾਂਦੀ ਅਤੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਉਹਨਾਂ ਕਿਹਾ ਸਮੂਹ ਤਗਮਾ ਜੇਤੂ ਖਿਡਾਰੀਆਂ ਨੂੰ ਇੱਕ ਵਿਸ਼ੇਸ਼ ਤਰੱਕੀ ਤੇ ਵੱਡੀ ਨਕਦ ਰਾਸ਼ੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਹੁਣ ਤੱਕ 21 ਸੋਨੇ ਦੇ ਚਾਂਦੀ ਦੇ 27 ਅਤੇ 37 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ ਅਤੇ ਹੁਣ ਤੱਕ ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ’ਚ ਭਾਰਤ ਕੁੱਲ 85 ਤਗਮੇ ਪ੍ਰਾਪਤ ਕਰਕੇ ਚੌਥੇ ਨੰਬਰ ਤੇ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਤਗਮਾ ਜੇਤੂ ਖਿਡਾਰੀਆਂ ਨੇ ਵਧਾਈ ਦੇਣ ਵਾਲਿਆਂ ’ਚ ਅਮਨਦੀਪ ਸਿੰਘ, ਜਸਵਿੰਦਰ ਸਿੰਘ, ਸਰਬਦੀਪ ਸਿੰਘ, ਮੇਵਾ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਤੂਰ, ਹਰਦੇਵ ਸਿੰਘ ਗਿੱਲ, ਰਾਜਿੰਦਰ ਸਿੰਘ, ਜਗਦੇਵ ਸਿੰਘ ਜੱਗਾ, ਪ੍ਰਿਤਪਾਲ ਸਿੰਘ,ਹਰਸੀ ਬਾਬੂ, ਮਨਜੀਤ ਸਿੰਘ ਘੁਡਾਣੀ, ਬਲਦੇਵ ਸਿੰਘ ਬੱਬੂ, ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਗਬੀਰ ਸਿੰਘ, ਹਰਸ਼ਦੀਪ ਸਿੰਘ, ਅੱਛਰਾ ਸਿੰਘ ਦਿਉਲ, ਕੁਲਦੀਪ ਸਿੰਘ,ਰਮਨਦੀਪ ਸਿੰਘ, ਰਾਜਵੀਰ ਸਿਘ ਬਲਵਿੰਦਰ ਸਿੰਘ, ਨੀਰਜ ਕੁਮਾਰ, ਸੁਖਵਿੰਦਰ ਸਿੰਘ ਹਰਮੇਲ ਸਿੰਘ ਰਾਵਿਦਰ ਸਿਘ ਨਵਾਂਪਿੰਡ, ਬਲਵੀਰ ਸਿੰਘ, ਸਾਬਕਾ ਥਾਣੇਦਾਰ ਸਰਾਜਦੀਨ, ਬਲਵੰਤ ਸਿੰਘ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਤੇ ਆੜ੍ਹਤੀ ਐਸੋਸੀਏਸ਼ਨ ਵਿਚਕਾਰ ਹੋਈ ਮੀਟਿੰਗ *ਬਾਹਰਲੇ ਸ਼ੈਲਰ ਮਾਲਕਾਂ ਨੂੰ ਝੋਨਾ ਚੁਕਵਾਉਣ ਦੀ ਮੰਗ ਅਗਲੀ ਖ਼ਬਰ ਝੋਨੇ ਦੀ ਛੜਾਈ ਲਈ ਤਿਆਰ ਪਰ ਪਹਿਲਾਂ ਸਰਕਾਰ ਸਾਡੀਆਂ ਮੰਗਾਂ ਮੰਨੇ-ਅਸ਼ੋਕ ਸੂਦ
Ad Position 24