07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਖ਼ਰੀਦ ਕੇਂਦਰ ਗੋਪਾਲਪੁਰ ਦੀ ਜ਼ਮੀਨ ’ਤੇ ਕਬਜ਼ਾ ਲਏ ਜਾਣ ਦੀ ਪ੍ਰਕਿਰਿਆ ਸਮੇਂ ਸਥਿਤੀ ਤਣਾਅਪੂਰਨ ਬਣੀ

ਡੇਹਲੋਂ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਪੈਂਦੇ ਖ਼ਰੀਦ ਕੇਂਦਰ ਗੋਪਾਲਪੁਰ ਦੀ ਜ਼ਮੀਨ ‘ਤੇ ਅਦਾਲਤ ਦੇ ਹੁਕਮਾਂ ਨਾਲ ਖ਼ਰੀਦਦਾਰਾਂ ਵਲੋਂ ਕਬਜ਼ਾ ਲਏ ਜਾਣ ਦੀ ਪ੍ਰਕ੍ਰਿਆ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਖ਼ਰੀਦ ਕੇਂਦਰ ਨਾਲ ਸੰਬੰਧਿਤ ਆੜ੍ਹਤੀਆਂ, ਕਿਸਾਨਾਂ ਅਤੇ ਸਥਾਨਕ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਜ਼ਿਕਰਯੋਗ ਹੈ ਵਿਰੋਧ ਕਰ ਰਹੇ ਲੋਕਾਂ ਨੂੰ ਜਿਉਂ ਹੀ ਖ਼ਰੀਦਦਾਰਾਂ ਵਲੋਂ ਅਦਾਲਤੀ ਹੁਕਮਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਮੌਕੇ ‘ਤੇ ਪਹੁੰਚੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਸ ਜਗਾ ਤੋਂ ਜਾਣਾ ਹੀ ਬਿਹਤਰ ਸਮਝਿਆ।

Ad Position 21
No active advertisement
ਅਜੀਤ ਡੈਸਕ 08-10-2026
ਡੇਹਲੋਂ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਪੈਂਦੇ ਖ਼ਰੀਦ ਕੇਂਦਰ ਗੋਪਾਲਪੁਰ ਦੀ ਜ਼ਮੀਨ ‘ਤੇ ਅਦਾਲਤ ਦੇ ਹੁਕਮਾਂ ਨਾਲ ਖ਼ਰੀਦਦਾਰਾਂ ਵਲੋਂ ਕਬਜ਼ਾ ਲਏ ਜਾਣ ਦੀ ਪ੍ਰਕ੍ਰਿਆ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਖ਼ਰੀਦ ਕੇਂਦਰ ਨਾਲ ਸੰਬੰਧਿਤ ਆੜ੍ਹਤੀਆਂ, ਕਿਸਾਨਾਂ ਅਤੇ ਸਥਾਨਕ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਜ਼ਿਕਰਯੋਗ ਹੈ ਵਿਰੋਧ ਕਰ ਰਹੇ ਲੋਕਾਂ ਨੂੰ ਜਿਉਂ ਹੀ ਖ਼ਰੀਦਦਾਰਾਂ ਵਲੋਂ ਅਦਾਲਤੀ ਹੁਕਮਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਮੌਕੇ ‘ਤੇ ਪਹੁੰਚੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਸ ਜਗਾ ਤੋਂ ਜਾਣਾ ਹੀ ਬਿਹਤਰ ਸਮਝਿਆ। ਇਸ ਮਾਮਲੇ ਸੰਬੰਧੀ ਜ਼ਮੀਨ ਦੇ ਖ਼ਰੀਦਦਾਰ ਧਰਮਿੰਦਰ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਉਮੈਦਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ ਆਪਣੇ ਦੂਸਰੇ ਭਾਈਵਾਲ ਧਰਮਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਿੰਮਤ ਸਿੰਘ ਨਗਰ ਨਾਲ ਮਿਲ ਕੇ ਕਰੀਬ 11-12 ਸਾਲ ਪਹਿਲਾਂ ਜ਼ਮੀਨ ਮਾਲਕ ਵਰਿੰਦਰ ਸੋਫਤੀ ਤੋਂ ਜ਼ਮੀਨ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਮੰਡੀ ਬੋਰਡ ਨਾਲ ਲੋਅਰ ਕੋਰਟ, ਸੈਸ਼ਨ ਕੋਰਟ, ਹਾਈਕੋਰਟ ਅਤੇ ਐੱਫ. ਸੀ. ਆਰ. ਕੋਲ ਕੇਸ ਚੱਲੇ ਅਤੇ ਸਾਰੀਆਂ ਥਾਵਾਂ ਤੋਂ ਮੰਡੀ ਬੋਰਡ ਕੇਸ ਹਾਰ ਚੁੱਕਾ ਹੈ। ਖ਼ਰੀਦਦਾਰ ਧਰਮਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਉਹ ਅਦਾਲਤ ਵਲੋਂ ਨਾਮਜ਼ਦ ਅਧਿਕਾਰੀ ਅਤੇ ਮਾਲ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਰਹੇ ਸਨ, ਪਰ ਕੁੱਝ ਧਿਰਾਂ ਵਲੋਂ ਅਦਾਲਤੀ ਕੰਮ ਵਿਚ ਸਿੱਧੇ ਤੌਰ ‘ਤੇ ਵਿਘਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਵਿਚ ਰੁਕਾਵਟ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਵਾਈ ਜਾਵੇਗੀ। ਦੂਜੇ ਪਾਸੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਸੈਕਟਰੀ ਰਵੇਲ ਸਿੰਘ ਨੇ ਆਪਣਾ ਪੱਖ ਰੱਖਦਿਆਂ ਮੰਨਿਆ ਕਿ ਮੰਡੀ ਬੋਰਡ ਉਕਤ ਜ਼ਮੀਨ ਦਾ ਕੇਸ ਹਾਰ ਚੁੱਕਾ ਹੈ, ਜਿਸ ਕਰ ਕੇ ਅੱਜ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਖ਼ਰੀਦਦਾਰਾਂ ਨੂੰ ਜ਼ਮੀਨ ਦਾ ਕਬਜ਼ਾ ਦੇਣ ਆਏ ਹਨ। ਇਸ ਦੌਰਾਨ ਜਦੋਂ ਖ਼ਰੀਦ ਕੇਂਦਰ ਨਾਲ ਸੰਬੰਧਿਤ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਇਸ ਜ਼ਮੀਨੀ ਮਾਮਲੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ। ਪਰ ਝੋਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਸਿਰਫ਼ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਲਈ ਫਿਲਹਾਲ ਜਗਾ ਵਰਤਣ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜਸਨੂਰ ਜੀਰਖ ਨੇ ਜਿੱਤਿਆ ਗੋਲਡ ਮੈਡਲ, ਸੰਤ ਅਵਤਾਰ ਸਿੰਘ ਬਾਬਰਪੁਰ ਨੇ ਦਿੱਤਾ ਅਸ਼ੀਰਵਾਦ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸੈਕਰਡ ਹਾਰਟ ਸਕੂਲ ਦੇ ਸਮਰਜੋਤ ਸਿੰਘ ਨੇ ਜਿੱਤਿਆ ਸੋਨ ਤਗਮਾ
Ad Position 24