12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੁਲਿਸ ਵਲੋਂ ਹੈਰੋਇਨ ਸਮੇਤ ਇਕ ਮਹਿਲਾ ਕਾਬੂ

ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)- ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੁਲਿਸ ਥਾਣਾ ਲਾਡੋਵਾਲ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲਿਸ ਚੌਂਕੀ ਹੰਬੜਾਂ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਅਮਲ ਵਿਚ ਲਿਆਉਂਦਿਆਂ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਖਹਿਰਾ ਬੇਟ ਨੇੜੇ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 13-10-2026
ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)- ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੁਲਿਸ ਥਾਣਾ ਲਾਡੋਵਾਲ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲਿਸ ਚੌਂਕੀ ਹੰਬੜਾਂ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਅਮਲ ਵਿਚ ਲਿਆਉਂਦਿਆਂ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਖਹਿਰਾ ਬੇਟ ਨੇੜੇ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਿਸ ਦੀ ਪਛਾਣ ਜੀਤੋ ਉਰਫ਼ ਜੀਤਾ ਪਤਨੀ ਬੋਹੜ ਸਿੰਘ ਵਾਸੀ ਪਿੰਡ ਭੋਲੇਵਾਲ ਜਦੀਦ ਪੁਲਿਸ ਥਾਣਾ ਲਾਡੋਵਾਲ ਵਜੋਂ ਹੋਈ ਹੈ। ਜਿਸ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਮੌਕੇ ਮਹਿਲਾ ਮੁਲਾਜ਼ਮ ਸੁੱਖਪ੍ਰੀਤ ਕੌਰ, ਥਾਣੇਦਾਰ ਸੁਖਜੀਤ ਸਿੰਘ ਸਿੰਘ, ਹੌਲਦਾਰ ਜੀਤੂ ਕੁਮਾਰ, ਹੌਲਦਾਰ ਬਲਵਿੰਦਰ ਸਿੰਘ ਆਲੀਵਾਲ, ਮੁੱਖ ਮੁਨਸ਼ੀ ਸੁੱਖੀ ਲੀਹਾ, ਕਾਸਟੇਬਲ ਸੁਰਿੰਦਰ ਸਿੰਘ, ਕਾਸਟੇਬਲ ਜਸਵਿੰਦਰ ਸਿੰਘ ਬਾਣੀਏਵਾਲ ਸਮੇਤ ਹੋਰ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ’ਚ ਭਾਜਪਾ ਨੂੰ ਵੱਡਾ ਹੁੰਗਾਰਾ- ਸੈਂਕੜੇ ਲੋਕ ਚਿਰਾਂਸ਼ੂ ਰਤਨ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਮੀਂਹ ’ਚ ਬਰਬਾਦ ਹੋ ਰਿਹਾ ਝੋਨਾ, ਹਰਿਆਣਾ ’ਚ ਸਰਕਾਰ ਨਜ਼ਰ ਨਹੀਂ ਆ ਰਹੀ- ਕਾਂਤਾ ਚੌਟਾਲਾ
Ad Position 24