13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਗਰਵਾਲ ਭਵਨ ਚੈਰੀਟੇਬਲ ਸੁਸਾਇਟੀ ਵਲੋਂ ਅਗਰਸੈਨ ਜੈਅੰਤੀ ਮੌਕੇ ਲੰਗਰ ਲਗਾਇਆ

ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਰਾਮਗੜ੍ਹ (ਨਵਾਂ ਪਿੰਡ) ਵਿਖੇ ਸੰਤ ਬਾਬਾ ਮੱਖਣ ਦਾਸ ਜੀ ਦੀ 59ਵੀਂ ਬਰਸੀ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਕਮੇਟੀ ਰਾਮਗੜ੍ਹ (ਨਵਾਂ ਪਿੰਡ) ਵਲੋਂ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

Ad Position 21
No active advertisement
ਅਗਰਸੈਨ ਜਯੰਤੀ ਮੌਕੇ ਅਗਰਵਾਲ ਭਵਨ ਚੈਰੀਟੇਬਲ ਸੁਸਾਇਟੀ ਵਲੋਂ ਲਗਾਏ ਲੰਗਰ ਦੀ ਤਸਵੀਰ। ਤਸਵੀਰ : ਸੋਨੀ ਗਿੱਲ 13-10-2026
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਰਾਮਗੜ੍ਹ (ਨਵਾਂ ਪਿੰਡ) ਵਿਖੇ ਸੰਤ ਬਾਬਾ ਮੱਖਣ ਦਾਸ ਜੀ ਦੀ 59ਵੀਂ ਬਰਸੀ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਕਮੇਟੀ ਰਾਮਗੜ੍ਹ (ਨਵਾਂ ਪਿੰਡ) ਵਲੋਂ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਭਾਈ ਸੁਰਿੰਦਰ ਸਿੰਘ ਸੋਢੀ ਮੋਰਿੰਡੇ ਵਾਲੇ, ਭਾਈ ਸੁਖਦੀਪ ਸਿੰਘ ਈਸੜੂ, ਭਾਈ ਅਮਨਾ ਤੇ ਭਾਈ ਸਾਹਿਬਜੋਤ ਸਿੰਘ ਚਮਕੌਰ ਸਾਹਿਬ ਵਾਲੇ ਦੇ ਕੀਰਤਨੀ ਜਥੇ ਵਲੋਂ ਆਪਣੀ ਰਸ ਭਿੰਨੀ ਗੁਰਬਾਣੀ ਦੇ ਕੀਰਤਨ ਨਾਲ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਹਨਾਂ ਵਲੋਂ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਕਰਨੈਲ ਸਿੰਘ, ਸਿੱਖਿਆ ਖੇਤਰ ਦੀ ਅਹਿਮ ਸ਼ਖ਼ਸੀਅਤ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਅਤੇ ਦਵਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤਿੰਨ ਰੋਜ਼ਾ ਸਮਾਗਮ ਵਿਚ ਸਾਬਕਾ ਕੈਬਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਯਾਦਵਿੰਦਰ ਸਿੰਘ ਯਾਦੂ, ਜਗਤਾਰ ਸਿੰਘ ਰਤਨਹੇੜੀ, ਜਗਦੀਪ ਸਿੰਘ ਦੀਪੀ ਸਾਬਕਾ ਸਰਪੰਚ, ਮਨਜੋਤ ਸਿੰਘ ਖਾਲਸਾ, ਜਸਵੀਰ ਸਿੰਘ ਖਾਲਸਾ, ਸੈਂਟੀ ਬਾਬਾ, ਪ੍ਰਧਾਨ ਬਾਬਾ ਪ੍ਰੀਤਮ ਸਿੰਘ, ਰਵਿੰਦਰ ਸਿੰਘ ਬੱਗਾ, ਸਤਨਾਮ ਸਿੰਘ ਖਾਲਸਾ, ਬਲਵੀਰ ਸਿੰਘ, ਜਰਨੈਲ ਸਿੰਘ, ਹਰਭਜਨ ਸਿੰਘ ਖਾਲਸਾ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਨਿੱਕੂ, ਹਰਜਿੰਦਰ ਸਿੰਘ ਰੋਮੀ, ਵੀਰਦਵਿੰਦਰ ਸਿੰਘ ਖਾਲਸਾ, ਕਸ਼ੀਰਾ ਸਿੰਘ ਖਾਲਸਾ ਸੁਖਜਿੰਦਰ ਸਿੰਘ ਜੱਸੀ ਆਦਿ ਸ਼ਖਸ਼ੀਅਤਾਂ ਨੇ ਨਤਮਸਤਕ ਹੋ ਕੇ ਹਾਜ਼ਰੀਆਂ ਲਗਵਾਈਆਂ।
Ad Position 22
No active advertisement
ਪਿਛਲੀ ਖ਼ਬਰ ਦਾ ਸੁਪੀਰੀਅਰ ਵਰਲਡ ਸਕੂਲ ਨੇ ਡਾਂਸ ਮੁਕਾਬਲੇ ’ਚ ਜਿੱਤੀ ਟਰਾਫ਼ੀ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਖੰਨਾ ਦੀ ਇਕੱਤਰਤਾ ਵਿਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ, ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਨੇ ਸਿਰਜਿਆ ਸ...
Ad Position 24