15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਵਿਧਾਇਕ ਖਿਲਾਫ ਤਿੱਖੀ ਬਿਆਨਬਾਜ਼ੀ

ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ, ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਪੰਧੇਰ ਖੇੜੀ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸ਼ਿਵਰਾਜ ਸਿੰਘ ਜੱਲਾ ਦੀ ਅਗਵਾਈ ਵਿਚ ਹਲਕੇ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਖਿਲਾਫ ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਬੀਤੇ ਦਿਨੀਂ ਕੀਤੀ ਗਈ ਘਟੀਆ ਬਿਆਨਬਾਜ਼ੀ ਅਤੇ ਝੂਠੇ ਜਾਤੀਵਾਦੀ ਇਲਜ਼ਾਮ ਬਹੁਤ ਹੀ ਨਿੰਦਣਯੋਗ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਆਪਣੀਆਂ ਪ੍ਰਸ਼ਾਸਨਿਕ ਨਾਕਾਮੀਆਂ ਅਤੇ ਗੁਰਮਰਯਾਦਾ ਵਿਰੋਧੀ ਬਿਆਨਾਂ ’ਤੇ ਪਰਦਾ ਪਾਉਣ ਲਈ ਗਿਆਸਪੁਰਾ ਵਲੋਂ ਖੇਡਿਆ ਗਿਆ ‘ਦਲਿਤ ਕਾਰਡ’ ਸਿਰਫ਼ ਸਿਆਸੀ ਲਾਹਾ ਲੈਣ ਅਤੇ ਸਿੱਖਾਂ ਵਿਚ ਆਪਸੀ ਵਿਤਕਰਾ ਪੈਦਾ ਕਰਨ ਦੀ ਕੋਝੀ ਸਾਜ਼ਿਸ਼ ਹੈ।

Ad Position 21
No active advertisement
ਅਜੀਤ ਡੈਸਕ 15-10-2026
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ, ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਪੰਧੇਰ ਖੇੜੀ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸ਼ਿਵਰਾਜ ਸਿੰਘ ਜੱਲਾ ਦੀ ਅਗਵਾਈ ਵਿਚ ਹਲਕੇ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਖਿਲਾਫ ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਬੀਤੇ ਦਿਨੀਂ ਕੀਤੀ ਗਈ ਘਟੀਆ ਬਿਆਨਬਾਜ਼ੀ ਅਤੇ ਝੂਠੇ ਜਾਤੀਵਾਦੀ ਇਲਜ਼ਾਮ ਬਹੁਤ ਹੀ ਨਿੰਦਣਯੋਗ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਆਪਣੀਆਂ ਪ੍ਰਸ਼ਾਸਨਿਕ ਨਾਕਾਮੀਆਂ ਅਤੇ ਗੁਰਮਰਯਾਦਾ ਵਿਰੋਧੀ ਬਿਆਨਾਂ ’ਤੇ ਪਰਦਾ ਪਾਉਣ ਲਈ ਗਿਆਸਪੁਰਾ ਵਲੋਂ ਖੇਡਿਆ ਗਿਆ ‘ਦਲਿਤ ਕਾਰਡ’ ਸਿਰਫ਼ ਸਿਆਸੀ ਲਾਹਾ ਲੈਣ ਅਤੇ ਸਿੱਖਾਂ ਵਿਚ ਆਪਸੀ ਵਿਤਕਰਾ ਪੈਦਾ ਕਰਨ ਦੀ ਕੋਝੀ ਸਾਜ਼ਿਸ਼ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸਭ ਬਰਾਬਰ ਹਨ। ਅਕਾਲੀ ਦਲ ਮੰਗ ਕਰਦਾ ਹੈ ਕਿ ਵਿਧਾਇਕ ਤੁਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਜਨਤਕ ਤੌਰ ’ਤੇ ਲਿਖਤੀ ਮਾਫ਼ੀ ਮੰਗੇ। ਅਸੀਂ ਸ਼੍ਰੋਮਣੀ ਕਮੇਟੀ ਵਲੋਂ ਵਿਧਾਇਕ ਖਿਲਾਫ ਦਰਜ ਕਰਵਾਈ ਪੁਲਿਸ ਸ਼ਿਕਾਇਤ ਦੀ ਪੂਰਨ ਹਮਾਇਤ ਕਰਦੇ ਹਾਂ। ਇਸ ਸਮੇਂ ਅਵਤਾਰ ਸਿੰਘ ਧਮੋਟ (ਸੰਯੁਕਤ ਸਕੱਤਰ), ਪ੍ਰਿਤਪਾਲ ਸਿੰਘ ਝਮੱਟ (ਸਰਕਲ ਜੱਥੇਦਾਰ), ਜਗਜੀਤ ਸਿੰਘ ਦੋਲਤਪੁਰ (ਸਰਕਲ ਜਥੇਦਾਰ ਮਲੌਦ), ਡਾ. ਸੁਰਿੰਦਰ ਸਿੰਘ ਸ਼ਾਹਪੁਰ (ਮੈਂਬਰ ਜਰਨਲ ਕੌਂਸਲ), ਰੂਪਇੰਦਰਪਾਲ ਸਿੰਘ ਬੈਗੋਵਾਲ (ਮੈਂਬਰ ਜਰਨਲ ਕੋਂਸਲ), ਸ਼ਿਵਰਾਜ ਸਿੰਘ ਜੱਲਾ (ਪ੍ਰਧਾਨ ਪਾਇਲ ਦਿਹਾਤੀ), ਸ਼ਰਨਜੀਤ ਸਿੰਘ ਸੇਠੀ (ਸਰਕਲ ਪ੍ਰਧਾਨ ਦੋਰਾਹਾ ਸ਼ਹਿਰੀ), ਜਸਪ੍ਰੀਤ ਸਿੰਘ ਮਾਲੋਦੋਦ (ਹਲਕਾ ਪ੍ਰਧਾਨ ਯੂਥ ਅਕਾਲੀ ਦਲ), ਨੀਤੂ ਸਿੰਘ (ਜਰਨਲ ਸਕੱਤਰ ਐਸੀ ਵਿੰਗ), ਬੀਬੀ ਕਰਮਜੀਤ ਕੌਰ (ਪ੍ਰਧਾਨ ਇਸਤਰੀ ਵਿੰਗ ਹਲਕਾ ਪਾਇਲ), ਕੰਵਰਜੀਤ ਸਿੰਘ ਜੱਗੀ (ਮੈਂਬਰ ਕੋਰ ਕਮੇਟੀ ਯੂਥ), ਐਡਵੋਕੇਟ ਮਨਦੀਪ ਸਿੰਘ ਦੋਰਾਹਾ, ਜਥੇਦਾਰ ਨਗਿੰਦਰ ਸਿੰਘ ਬਿੱਲੂ, ਨਵਨੀਤ ਸਿੰਘ ਰਾਮਪੁਰ, ਜੋਤ ਸਿੰਘ ਮਦਨੀਪੁਰ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਰੁਪਾਲੋਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬੰਦ ਦਾ ਪੂਰਨ ਰੂਪ ਵਿਚ ਸਮਰਥਨ
Ad Position 24