ਕੌਂਸਲਰ ਜਗਦੀਪ ਸਿੰਘ ਨੂੰ ਸਦਮਾ, ਮਾਮਾ ਸਵਰਗਵਾਸ
ਮਲੌਦ, 16 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਕੌਂਸਲਰ ਜਗਦੀਪ ਸਿੰਘ ਮਲੌਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਇਕਲੌਤੇ ਮਾਮਾ ਇਲੈਕਟ੍ਰੀਸ਼ੀਅਨ ਜਸਵੀਰ ਸਿੰਘ ਜੱਸੀ ਸਿਆੜ੍ਹ ਭਰ ਜਵਾਨੀ ’ਚ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਸਵ.
ਮਲੌਦ, 16 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਕੌਂਸਲਰ ਜਗਦੀਪ ਸਿੰਘ ਮਲੌਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਇਕਲੌਤੇ ਮਾਮਾ ਇਲੈਕਟ੍ਰੀਸ਼ੀਅਨ ਜਸਵੀਰ ਸਿੰਘ ਜੱਸੀ ਸਿਆੜ੍ਹ ਭਰ ਜਵਾਨੀ ’ਚ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਸਵ. ਜਸਵੀਰ ਸਿੰਘ ਜੱਸੀ ਸਿਆੜ੍ਹ ਦੀ ਕਿਸੇ ਦੇ ਘਰ ਵਿਖੇ ਬਿਜਲੀ ਦਾ ਕੰਮ ਕਰਨ ਦੌਰਾਨ ਅਚਾਨਕ ਕਰੰਟ ਲੱਗਣ ਕਾਰਣ ਬੀਤੇ ਦਿਨੀਂ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੂੰ ਛੱਡ ਗਏ ਹਨ। ਕੌਂਸਲਰ ਜਗਦੀਪ ਸਿੰਘ ਮਲੌਦ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਧਾਨ ਸੋਨੀਆ ਗੋਇਲ, ਕੌਂਸਲਰ ਦੀਪਕ ਗੋਇਲ, ਕੌਂਸਲਰ ਜਸਵਿੰਦਰ ਸਿੰਘ ਗਿਆਨੀ ਤੋਂ ਇਲਾਵਾ ਨਗਰ ਪੰਚਾਇਤ ਮਲੌਦ ਦੇ ਸਮੂਹ ਕੌਂਸਲਰਾਂ, ਵੱਖ ਵੱਖ ਰਾਜਨੀਤਿਕ ਆਗੂਆਂ ਅਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।