ਬਾਬਰਪੁਰ ਵਿਖੇ 19ਵੇਂ ਅੱਖਾਂ ਦੀ ਜਾਂਚ ਤੇ ਮੁਫ਼ਤ ਆਪ੍ਰੇਸ਼ਨ ਕੈਂਪ
ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਧਾਰਮਿਕ, ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੀ ਸਰਪ੍ਰਸਤੀ ਹੇਠ ਮਾਤਾ ਗੁਰਬਚਨ ਕੌਰ ਯਾਦਗਾਰੀ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ 19ਵਾਂ ਅੱਖਾਂ ਦੀ ਜਾਂਚ ਤੇ ਮੁਫ਼ਤ ਲੈਂਜ਼ ਪਾਉਣ ਦਾ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਉੱਦਮੀ ਨੌਜਵਾਨ ਮੁੱਖ ਪ੍ਰਬੰਧਕ ਡਾ.
ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਧਾਰਮਿਕ, ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੀ ਸਰਪ੍ਰਸਤੀ ਹੇਠ ਮਾਤਾ ਗੁਰਬਚਨ ਕੌਰ ਯਾਦਗਾਰੀ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ 19ਵਾਂ ਅੱਖਾਂ ਦੀ ਜਾਂਚ ਤੇ ਮੁਫ਼ਤ ਲੈਂਜ਼ ਪਾਉਣ ਦਾ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਉੱਦਮੀ ਨੌਜਵਾਨ ਮੁੱਖ ਪ੍ਰਬੰਧਕ ਡਾ. ਰਣਜੀਤ ਸਿੰਘ (ਰਣਜੀਤ ਮੈਡੀਕੋਜ਼ ਬਾਬਰਪੁਰ) ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਸੰਤ ਅਵਤਾਰ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਖਾਂ ਦੇ ਮੁਫ਼ਤ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਲਗਾਉਣੇ ਅਜੋਕੇ ਅਤਿ ਮਹਿੰਗਾਈ ਸਮੇਂ ਦੌਰਾਨ ਮੁੱਖ ਲੋੜ ਬਣ ਗਈ ਹੈ। ਕਿਉਂਕਿ ਬਹੁਤ ਸਾਰੇ ਮਰੀਜ਼ ਹਨ। ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹੋ ਜਿਹੇ ਪ੍ਰੋਗਰਾਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਲਈ ਇਹ ਕੈਂਪ ਉਨ੍ਹਾਂ ਲਈ ਬਹੁਤ ਸਹਾਈ ਹੁੰਦੇ ਹਨ, ਜਿਸ ਨਾਲ ਉਹ ਦੁਨੀਆਂ ਵੇਖ ਸਕਦੇ ਹਨ। ਪ੍ਰਬੰਧਕ ਰਣਜੀਤ ਸਿੰਘ ਨੇ ਸਮੁੱਚੇ ਯੋਗਦਾਨ ਪਾਉਣ ਵਾਲੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਮਹਾਨ ਕਾਰਜ ਦਾਨੀ ਸੱਜਣਾਂ ਦੀ ਮੱਦਦ ਨਾਲ ਚਲਦੇ ਹਨ। ਕਿਉਂਕਿ ਇਕੱਲੇ ਮਨੁੱਖ ਦੇ ਇਹ ਵਿਸ਼ਾਲ ਕਾਰਜ ਕਰਨੇ ਸੰਭਵ ਨਹੀਂ। ਇਸ ਲਈ ਸਾਨੂੰ ਸਭਨਾਂ ਨੂੰ ਇਕੱਠਿਆਂ ਲੋਕ ਸੇਵਾ ਲਈ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਸਾਬਕਾ ਮੈਨੇਜਰ ਇੰਦਰਜੀਤ ਪੁਰੀ ਮਲੌਦ, ਥਾਣੇਦਾਰ ਕਰਮਜੀਤ ਸਿੰਘ ਬਾਬਰਪੁਰ, ਗੁਰਦੀਪ ਸਿੰਘ ਨਿਜ਼ਾਮਪੁਰ, ਹਰਜੀਤ ਸਿੰਘ ਰੱਬੋਂ, ਐੱਸ. ਆਈ. ਰਘਵੀਰ ਸਿੰਘ, ਬੂਟਾ ਸਿੰਘ ਸੰਧੂ, ਬਲਬੀਰ ਸਿੰਘ ਦੁੱਗਲ ਆਦਿ ਦੇ ਸਹਿਯੋਗ ਨਾਲ ਲਗਾਏ ਜਾ ਗਏ ਇਸ ਕੈਂਪ ਵਿਚ ਸੰਕਰਾ ਆਈ ਹਸਪਤਾਲ ਲੁਧਿ. ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 200 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਜਿਨ੍ਹਾਂ ਵਿਚੋਂ 23 ਦੀ ਅਪ੍ਰੇਸ਼ਨ ਲਈ ਚੋਣ ਕੀਤੀ ਗਈ। ਇਸ ਮੌਕੇ ਦਵਾਈਆਂ, ਐਨਕਾਂ ਮੁਫ਼ਤ ਦਿੱਤੀਆਂ ਗਈਆਂ ਅਤੇ ਮਰੀਜਾਂ ਨੂੰ ਲੈ ਕੇ ਜਾਣ ’ਤੇ ਛੱਡ ਕੇ ਜਾਣ ਦੀ ਸਹੂਲਤ ਵੀ ਦਿੱਤੀ ਗਈ ਹੈ।