27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

1 ਨਵੰਬਰ ਨੂੰ ਮਨਾਈ ਜਾਵੇਗੀ ਅਸ਼ਟਮੀ–ਪੰਡਿਤ ਦੇਸਰਾਜ ਸ਼ਾਸਤਰੀ

ਖੰਨਾ, 26 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ’ਤੇ ਸਥਿਤ ਪ੍ਰਾਚੀਨ ਸ਼੍ਰੀ ਗੁੱਗਾ ਮਾੜੀ ਸ਼ਿਵ ਮੰਦਰ ਦੇ ਪੁਜਾਰੀ ਪੰਡਿਤ ਦੇਸਰਾਜ ਸ਼ਾਸਤਰੀ ਨੇ ਦੱਸਿਆ ਹੈ ਕਿ ਸਾਲ 2026 ਵਿਚ ਅਸ਼ਟਮੀ ਦਾ ਪਵਿੱਤਰ ਵਰਤ ਐਤਵਾਰ, 1 ਨਵੰਬਰ ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ, ਖ਼ੁਸ਼ਹਾਲੀ, ਤਰੱਕੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ‘ਨਿਰਜਲਾ’ (ਬਿਨਾਂ ਪਾਣੀ ਦੇ) ਵਰਤ ਰੱਖਦੀਆਂ ਹਨ।

Ad Position 21
No active advertisement
ਜਾਣਕਾਰੀ ਦਿੰਦੇ ਪੰਡਿਤ ਦੇਸਰਾਜ ਸਾਸ਼ਤਰੀ। 27-10-2026
ਖੰਨਾ, 26 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ’ਤੇ ਸਥਿਤ ਪ੍ਰਾਚੀਨ ਸ਼੍ਰੀ ਗੁੱਗਾ ਮਾੜੀ ਸ਼ਿਵ ਮੰਦਰ ਦੇ ਪੁਜਾਰੀ ਪੰਡਿਤ ਦੇਸਰਾਜ ਸ਼ਾਸਤਰੀ ਨੇ ਦੱਸਿਆ ਹੈ ਕਿ ਸਾਲ 2026 ਵਿਚ ਅਸ਼ਟਮੀ ਦਾ ਪਵਿੱਤਰ ਵਰਤ ਐਤਵਾਰ, 1 ਨਵੰਬਰ ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ, ਖ਼ੁਸ਼ਹਾਲੀ, ਤਰੱਕੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ‘ਨਿਰਜਲਾ’ (ਬਿਨਾਂ ਪਾਣੀ ਦੇ) ਵਰਤ ਰੱਖਦੀਆਂ ਹਨ। ਪੰਡਿਤ ਸ਼ਾਸਤਰੀ ਨੇ ਦੱਸਿਆ ਕਿ ਹੋਈ ਅਸ਼ਟਮੀ ਦੇ ਵਰਤ ਦਾ ਮੁੱਖ ਨਿਯਮ ਇਹ ਹੈ ਕਿ ਇਸ ਨੂੰ ਸ਼ਾਮ ਦੇ ਸਮੇਂ ਜਦੋਂ ‘ਅਸ਼ਟਮੀ ਤਿਥੀ’ ਚੱਲ ਰਹੀ ਹੋਵੇ, ਤਾਰਿਆਂ ਅਤੇ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਖੋਲਿ੍ਹਆ ਜਾਣਾ ਚਾਹੀਦਾ ਹੈ ਕਿਉਂਕਿ 1 ਨਵੰਬਰ ਦੀ ਸ਼ਾਮ ਨੂੰ ‘ਅਸ਼ਟਮੀ ਤਿਥੀ’ ਮੌਜੂਦ ਰਹੇਗੀ। ਇਸ ਲਈ ਸ਼ਾਸਤਰਾਂ ਅਨੁਸਾਰ ਇਸ ਮਿਤੀ ਨੂੰ ਵਰਤ ਰੱਖਣਾ ਹੀ ਸਭ ਤੋਂ ਉਚਿੱਤ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮਾਵਾਂ ਨੂੰ ਇਹ ਵਰਤ 1 ਨਵੰਬਰ ਨੂੰ ਰੱਖਣਾ ਚਾਹੀਦਾ ਹੈ ਅਤੇ ਤਾਰਿਆਂ ਨੂੰ ‘ਅਰਘ’ (ਜਲ ਭੇਂਟ) ਦੇਣ ਤੋਂ ਬਾਅਦ ਹੀ ਵਰਤ ਖੋਲ੍ਹਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਪ੍ਰਧਾਨ ਵਲੋਂ ਹਰਜੋਤ ਮਾਂਗਟ ਵਲੋਂ ਪਿੰਡਾਂ ’ਚ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਪੰਜਾਬ ਪਬਲਿਕ ਸੀਨੀ. ਸੈਕੰ. ਸਕੂਲ ਰੁਪਾਲੋਂ ਵਲੋਂ ਸ੍ਰੀ ਚਮਕੌਰ ਸਾਹਿਬ ਦੀ ਸਿੱਖਿਆਤਮਕ ਯਾਤਰਾ
Ad Position 24