ਪਿੰਡ ਸਿਆੜ ਵਿਖੇ ਕਲਸ ਗੋਤ ਦੇ ਜਠੇਰਿਆਂ ਦੇ ਅਸਥਾਨ ’ਤੇ ਲੰਗਰ ਲਗਾਇਆ
ਰਾੜਾ ਸਾਹਿਬ, 12 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)–ਪਿੰਡ ਸਿਆੜ ਵਿਖੇ ਕਲਸ ਗੋਤ ਦੇ ਵੱਡੇ ਵਡੇਰਿਆ ਦੇ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਬੰਦੀਛੋੜ ਦਿਵਸ ਮੌਕੇ ਸਮੂਹ ਕਲਸ ਗੋਤੀਆਂ ਵਲੋਂ ਲੰਗਰ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਬੁਆਣੀ (ਸਾਬਕਾ ਪੰਚ) ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਾਂਝੇ ਸਹਿਯੋਗ ਸਦਕਾ ਅਸਥਾਨਾਂ ’ਤੇ ਚਾਹ-ਪਕੋੜਿਆਂ ਦਾ ਲੰਗਰ ਲਗਾਇਆ ਗਿਆ।
ਰਾੜਾ ਸਾਹਿਬ, 12 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)–ਪਿੰਡ ਸਿਆੜ ਵਿਖੇ ਕਲਸ ਗੋਤ ਦੇ ਵੱਡੇ ਵਡੇਰਿਆ ਦੇ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਬੰਦੀਛੋੜ ਦਿਵਸ ਮੌਕੇ ਸਮੂਹ ਕਲਸ ਗੋਤੀਆਂ ਵਲੋਂ ਲੰਗਰ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਬੁਆਣੀ (ਸਾਬਕਾ ਪੰਚ) ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਾਂਝੇ ਸਹਿਯੋਗ ਸਦਕਾ ਅਸਥਾਨਾਂ ’ਤੇ ਚਾਹ-ਪਕੋੜਿਆਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਲਸ ਗੋਤੀਆਂ ਵਲੋਂ ਅਸਥਾਨਾਂ ’ਤੇ ਸਾਲ ਵਿੱਚ ਦੋ ਵਾਰ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਸਮੂਹ ਪਰਿਵਾਰਾਂ ਵੱਧ ਚੜ੍ਹ ਕੇ ਸੇਵਾ ਨਿਭਾਉਂਦੇ ਹਨ। ਇਸ ਮੌਕੇ ਯਾਦਵਿੰਦਰ ਸਿੰਘ, ਮਲਕੀਤ ਸਿੰਘ, ਜਗਵਿੰਦਰ ਸਿੰਘ, ਗੁਰਦਿਆਲ ਸਿੰਘ, ਦਵਿੰਦਰ ਸਿੰਘ, ਅੰਮ੍ਰਿਤ, ਗੁਰਦੀਪ ਸਿੰਘ, ਅੰਗਰੇਜ, ਇਕਬਾਲ, ਜਸ਼ਨ, ਮਨੀ ਗਰੇਵਾਲ, ਕਮਲ, ਗਾਂਧੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੇਵਾਦਾਰ ਸਨ।