12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸੰਤ ਬਾਬਾ ਅਮਰ ਸਿੰਘ ਦੇ ਪਾਵਨ ਸਰੀਰ ਦੇ ਸੰਗਤਾਂ ਨੇ ਅਨੰਦ ਈਸ਼ਰ ਸੰਸਥਾ ਵਿਖੇ ਕੀਤੇ ਦਰਸ਼ਨ

ਅਹਿਮਦਗੜ੍ਹ, 12 ਨਵੰਬਰ (ਰਵਿੰਦਰ ਪੁਰੀ)- ਨਾਨਕਸਰ ਠਾਠ ਈਸ਼ਰ ਦਰਬਾਰ ਬੜੂੰਦੀ ਤੇ ਦੇਸ਼ ਵਿਦੇਸ਼ ਵਿਚ ਅਨੇਕਾਂ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੰਚਾਲਕ ਸੰਤ ਬਾਬਾ ਅਮਰ ਸਿੰਘ ਕੱਲ੍ਹ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਪਾਵਨ ਸਰੀਰ ਅੱਜ ਅਨੰਦ ਈਸ਼ਰ ਪਬਲਿਕ ਸਕੂਲ ਅਹਿਮਦਗੜ੍ਹ ਛਪਾਰ ਵਿਖੇ ਲਿਆਂਦਾ ਗਿਆ, ਜਿੱਥੇ ਸਕੂਲ ਪ੍ਰਬੰਧਕਾ ਤੇ ਇਲਾਕੇ ਦੀ ਸੰਗਤ ਨੇ ਪਾਵਨ ਸਰੀਰ ਦੇ ਦਰਸ਼ਨ ਕੀਤੇ। ਜਿੱਥੇ ਸਕੂਲ ਦੇ ਬੱਚਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਬੈਂਡ ਵਾਜਿਆਂ ਨਾਲ ਪਾਵਨ ਸਰੀਰ ਦਾ ਸਵਾਗਤ ਕਰਦੇ ਹੋਏ ਅੱਗੇ ਬੜੂੰਦੀ ਠਾਠ ਲਈ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 13-11-2026
ਅਹਿਮਦਗੜ੍ਹ, 12 ਨਵੰਬਰ (ਰਵਿੰਦਰ ਪੁਰੀ)- ਨਾਨਕਸਰ ਠਾਠ ਈਸ਼ਰ ਦਰਬਾਰ ਬੜੂੰਦੀ ਤੇ ਦੇਸ਼ ਵਿਦੇਸ਼ ਵਿਚ ਅਨੇਕਾਂ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੰਚਾਲਕ ਸੰਤ ਬਾਬਾ ਅਮਰ ਸਿੰਘ ਕੱਲ੍ਹ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਪਾਵਨ ਸਰੀਰ ਅੱਜ ਅਨੰਦ ਈਸ਼ਰ ਪਬਲਿਕ ਸਕੂਲ ਅਹਿਮਦਗੜ੍ਹ ਛਪਾਰ ਵਿਖੇ ਲਿਆਂਦਾ ਗਿਆ, ਜਿੱਥੇ ਸਕੂਲ ਪ੍ਰਬੰਧਕਾ ਤੇ ਇਲਾਕੇ ਦੀ ਸੰਗਤ ਨੇ ਪਾਵਨ ਸਰੀਰ ਦੇ ਦਰਸ਼ਨ ਕੀਤੇ। ਜਿੱਥੇ ਸਕੂਲ ਦੇ ਬੱਚਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਬੈਂਡ ਵਾਜਿਆਂ ਨਾਲ ਪਾਵਨ ਸਰੀਰ ਦਾ ਸਵਾਗਤ ਕਰਦੇ ਹੋਏ ਅੱਗੇ ਬੜੂੰਦੀ ਠਾਠ ਲਈ ਰਵਾਨਾ ਕੀਤਾ। ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ ਤੇ ਐਗਜ਼ੈਕਟਿਵ ਜਗਬੀਰ ਕੌਰ, ਪ੍ਰਿੰਸੀਪਲ ਮਨਜੀਤ ਕੌਰ ਨੇ ਸਾਰੇ ਪ੍ਰਬੰਧਾਂ ਦਾ ਸੰਚਾਲਨ ਕੀਤਾ। ਇਸ ਮੌਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਸਾਬਕਾ ਸਰਪੰਚ ਦਲਜੀਤ ਸਿੰਘ ਪੰਨੂ ਬੜੂੰਦੀ, ਗੁਰਮਤ ਸਿੰਘ ਵਾਲੀਆ, ਸਾਬਕਾ ਕੌਂਸਲਰ ਦਰਸ਼ਨ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਪਰਮਿੰਦਰ ਸਿੰਘ ਲੁਧਿਆਣਾ, ਜੋਰਾ ਸਿੰਘ ਲੁਧਿਆਣਾ ਆਦਿ ਨੇ ਆਪਣੀਆਂ ਸੰਸਥਾਵਾਂ ਵਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ। ਦਿੱਲੀ ਤੋਂ ਅੱਜ ਸਵੇਰੇ ਚੱਲੇ ਕਾਫ਼ਲੇ ਨਾਲ ਵਿਸ਼ੇਸ਼ ਕਰ ਕੇ ਪ੍ਰਿੰਸੀਪਲ ਜਸਕਮਲ ਸਿੰਘ ਸੰਧੂ ਯੂ ਕੇ, ਪ੍ਰਿੰਸੀਪਲ਼ ਗੁਰਪ੍ਰੀਤ ਸਿੰਘ ਗੁਰੂ ਨਾਨਕ ਸਕੂਲ ਲੰਡਨ, ਮਨਪਾਲ ਸਿੰਘ ਆਸਟੇ੍ਰਲੀਆ, ਮੁੱਖ ਸੇਵਾਦਾਰ ਗੁਰਸ਼ਰਨ ਸਿੰਘ ਯੂ. ਕੇ., ਹੈੱਡ ਗ੍ਰੰਥੀ ਅਮਰਜੀਤ ਸਿੰਘ ਯੂ. ਕੇ., ਗੁਰਪ੍ਰੀਤ ਕੌਰ ਯੂ. ਕੇ., ਡਾ. ਸਾਧੂ ਸਿੰਘ ਯੂ ਕੇ, ਈਸ਼ਰ ਪ੍ਰਕਾਸ਼ ਸਿੰਘ ਯੂ. ਕੇ., ਜਗਰੂਪ ਸਿੰਘ ਯੂ. ਕੇ., ਪ੍ਰਿਤਪਾਲ ਸਿੰਘ ਯੂ. ਕੇ., ਲਖਵੀਰ ਸਿੰਘ ਲੱਖਾ ਯੂ. ਕੇ. ਵਿਸ਼ੇਸ਼ ਕਰ ਕੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰੀਰ ਜਲ ਪ੍ਰਵਾਹ ਅੱਜ ਕੀਤਾ ਜਾਵੇਗਾ ਅਗਲੀ ਖ਼ਬਰ ਇੰਟਰ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ’ਚ ਏ. ਐਸ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24