ਬਾਬਾ ਅਮਰ ਸਿੰਘ ਬੜੂੰਦੀ ਨੇ ਧਾਰਮਿਕ ਤੇ ਵਿੱਦਿਅਕ ਖੇਤਰ ’ਚ ਇਕ ਸੰਸਥਾ ਵਜੋਂ ਸੇਵਾ ਕੀਤੀ- ਸੰਤ ਸਮਾਜ
ਲੋਹਟਬੱਦੀ, 12 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਇ ਬਾਬਾ ਅਮਰ ਸਿੰਘ ਬੜੂੰਦੀ ਸੰਚਾਲਕ ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਵਾਲਿਆਂ ਦੇ ਅਚਾਨਕ ਹੀ ਸੱਚਖੰਡ ਵਾਸਾ ਕਰ ਜਾਣ ’ਤੇ ਉਨ੍ਹਾਂ ਦੇ ਸ਼ਰਧਾਲੂ ਜਨ ਭਾਵੁਕ ਅਤੇ ਗਮਗੀਨ ਮਾਹੌਲ ’ਚ ਹਨ। ਅੱਜ ਸਵੇਰੇ ਕਰੀਬ 11 ਵਜੇ ਦਿੱਲੀ ਠਾਠ ਤੋਂ ਉਨ੍ਹਾਂ ਦਾ ਸਰੀਰ ਪਿੰਡ ਬੜੂੰਦੀ ਵੱਡੇ ਕਾਫ਼ਲੇ ਦੇ ਰੂਪ ’ਚ ਲਿਆਂਦਾ ਗਿਆ।
ਲੋਹਟਬੱਦੀ, 12 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਇ ਬਾਬਾ ਅਮਰ ਸਿੰਘ ਬੜੂੰਦੀ ਸੰਚਾਲਕ ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਵਾਲਿਆਂ ਦੇ ਅਚਾਨਕ ਹੀ ਸੱਚਖੰਡ ਵਾਸਾ ਕਰ ਜਾਣ ’ਤੇ ਉਨ੍ਹਾਂ ਦੇ ਸ਼ਰਧਾਲੂ ਜਨ ਭਾਵੁਕ ਅਤੇ ਗਮਗੀਨ ਮਾਹੌਲ ’ਚ ਹਨ। ਅੱਜ ਸਵੇਰੇ ਕਰੀਬ 11 ਵਜੇ ਦਿੱਲੀ ਠਾਠ ਤੋਂ ਉਨ੍ਹਾਂ ਦਾ ਸਰੀਰ ਪਿੰਡ ਬੜੂੰਦੀ ਵੱਡੇ ਕਾਫ਼ਲੇ ਦੇ ਰੂਪ ’ਚ ਲਿਆਂਦਾ ਗਿਆ। ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਸੰਤਾਂ ਮਹਾਂਪੁਰਸ਼ਾਂ ਵਲੋਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਦੇਹ ਦੇ ਅੰਤਿਮ ਦਰਸ਼ਨ ਕਰਦਿਆਂ ਬਾਬਾ ਜੀ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ, ਗੁਰਸ਼ਰਨ ਸਿੰਘ, ਜਸਰੂਪ ਸਿੰਘ, ਈਸ਼ਰਪ੍ਰਤਾਪ ਸਿੰਘ, ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ, ਭਾਈ ਧੰਨਾ ਸਿੰਘ ਲੁਧਿਆਣਾ, ਭਾਈ ਗੁਰਚਰਨ ਸਿੰਘ ਨਿਊਜੀਲੈਂਡ ਨਾਲ ਬਾਬਾ ਜੀ ਬੜੂੰਦੀ ਵਾਲਿਆਂ ਦੇ ਜੀਵਨ ਬਾਰੇ ਵਿਚਾਰਾਂ ਕੀਤੀਆਂ। ਅੱਜ ਬਾਬਾ ਧੰਨਾ ਸਿੰਘ ਬੜੂੰਦੀ ਸੰਚਾਲਕ ਨਾਨਕਸਰ ਠਾਠ ਪੱਤੀ ਮਾਨਾਂ ਬੜੂੰਦੀ, ਬਾਬਾ ਘਾਲਾ ਸਿੰਘ ਨਾਨਕਸਰ ਝੋਰੜਾਂ, ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਸੰਚਾਲਕ ਧਾਮ ਤਲਵੰਡੀ ਖੁਰਦ, ਠੇਕੇਦਾਰ ਹਾਕਮ ਸਿੰਘ ਹਲਕਾ ਵਿਧਾਇਕ ਰਾਏਕੋਟ, ਸੰਤ ਤਰਸੇਮ ਸਿੰਘ ਹਰੀਕੇ ਪੱਤਣ, ਤਰਵਿੰਦਰ ਸਿੰਘ ਮਰਵਾਹਾ ਵਿਧਾਇਕ ਹਲਕਾ ਜੰਗਪੁਰਾ (ਦਿੱਲੀ), ਪ੍ਰਭਦੀਪ ਸਿੰਘ ਨੱਥੋਵਾਲ, ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਠਾਠ ਡਾਂਗੋਂ, ਬਾਬਾ ਰਵਿੰਦਰ ਸਿੰਘ ਜੋਨੀ ਤਖਾਣਬੱਧ ਵਾਲੇ, ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ, ਬਾਬਾ ਨਿਰਮਲ ਸਿੰਘ ਚੀਮੇ ਵਾਲੇ, ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ, ਸੰਤ ਦਵਿੰਦਰ ਸਿੰਘ ਨਿਰਮਲ ਕੁਟੀਆ ਤਰਨਤਾਰਨ, ਭਾਈ ਬਲਦੇਵ ਸਿੰਘ ਹੈੱਡ ਗ੍ਰੰਥੀ ਰਾੜਾ ਸਾਹਿਬ, ਬਾਬਾ ਗੁਰਮੇਲ ਸਿੰਘ ਨੀਲੂ ਬੜੂੰਦੀ , ਬਾਬਾ ਅਮਰਜੀਤ ਸਿੰਘ ਗਾਲਿਬ, ਬਾਬਾ ਰਜ਼ਨੀਸ ਸਿੰਘ ਨੱਥੂਮਾਜਰੇ ਵਾਲੇ, ਸਵਾਮੀ ਓਮਾ ਨੰਦ ਭੂਰੀ ਵਾਲੇ, ਰਾਗੀ ਸੰਤੋਖ ਸਿੰਘ ਦਿੱਲੀ ਨੇ ਕਿਹਾ ਕਿ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਨੇ ਧਾਰਮਿਕ ਕਾਰਜਾਂ ਦੇ ਨਾਲ-ਨਾਲ ਵਿੱਦਿਅਕ ਖੇਤਰ ’ਚ ਇੱਕ ਨਿਸ਼ਕਾਮ ਸੰਸਥਾ ਵਜੋਂ ਸੇਵਾ ਕੀਤੀ ਹੈ, ਇਸ ਤਰ੍ਹਾਂ ਦੇ ਕਾਰਜ ਹਰ ਕੋਈ ਨਹੀਂ ਕਰ ਸਕਦਾ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਗੁਰਸ਼ਰਨ ਸਿੰਘ ਬੜੂੰਦੀ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ, ਅਮਰਜੀਤ ਸਿੰਘ ਪੰਨੂ, ਪਰਮੋਦ ਸਿੰਘ ਬਾਟਾ ਪੰਚ ਬੜੂੰਦੀ, ਦਲਜੀਤ ਸਿੰਘ ਸਾਬਕਾ ਸਰਪੰਚ ਬੜੂੰਦੀ, ਪਰਦੀਪ ਸਿੰਘ ਵਾਲੀਆ, ਭਜਨ ਸਿੰਘ, ਬਾਘਾ ਸਿੰਘ ਬੜੂੰਦੀ, ਸੁਖਰਾਜ ਸਿੰਘ ਮਹੇਰਨਾਂ ਕਲਾਂ, ਗੁਰਵੀਰ ਸਿੰਘ ਡੱਲਾ, ਭਾਈ ਦਵਿੰਦਰ ਸਿੰਘ, ਜਸਪਾਲ ਸਿੰਘ ਪਾਲੀ ਧਾਲੀਵਾਲ, ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਮਨਿੰਦਰ ਸਿੰਘ ਪੀ.ਏ ਹਲਕਾ ਵਿਧਾਇਕ, ਜਗਤਾਰ ਸਿੰਘ ਭੋਲਾ ਨੰਬਰਦਾਰ, ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ, ਰਾਜਿੰਦਰ ਸਿੰਘ ਬਿੰਦਰੀ ਉੱਪ ਪ੍ਰਧਾਨ ਖੇਤੀਬਾੜੀ ਸਭਾ, ਗੁਰਮਤਪਾਲ ਸਿੰਘ ਵਾਲੀਆ, ਭਜਨ ਸਿੰਘ ਕਲੇਰ, ਸੇਵਾਦਾਰਾਂ ’ਚ ਭਾਈ ਸੁਰਿੰਦਰ ਸਿੰਘ, ਭਾਈ ਚਰਨ ਸਿੰਘ, ਭਾਈ ਸੁਖਦਰਸਨ ਸਿੰਘ, ਭਾਈ ਗੁਰਸ਼ਰਨ ਸਿੰਘ, ਸੁਖਵਿੰਦਰ ਸ਼ਾਂਤ, ਭਾਈ ਜੱਗਾ ਸਿੰਘ ਤੇ ਭਾਈ ਬਸੰਤ ਸਿੰਘ ਭੱਟੀ ਆਦਿ ਹਾਜ਼ਰ ਸਨ।