14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਬਹਾਦਰਗੜ੍ਹ ਦਾ 70ਵਾਂ ਸਥਾਪਨਾ ਦਿਵਸ 20 ਨੂੰ

ਅਹਿਮਦਗੜ, 12 ਨਵੰਬਰ (ਸੁਖਜੀਤ ਸਿੰਘ ਖੇੜਾ/ਰਵਿੰਦਰ ਪੁਰੀ)-ਗੁਰੂ ਹਰਿਗੋਬਿੰਦ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਬਹਾਦਰਗੜ੍ਹ ਵਲੋਂ ਆਪਣਾ 70ਵਾਂ ਸਥਾਪਨਾ ਦਿਵਸ ਮਿਤੀ 20 ਨਵੰਬਰ 2026 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਕੂਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਐਮ.

Ad Position 21
No active advertisement
ਅਜੀਤ ਡੈਸਕ 15-11-2026
ਅਹਿਮਦਗੜ, 12 ਨਵੰਬਰ (ਸੁਖਜੀਤ ਸਿੰਘ ਖੇੜਾ/ਰਵਿੰਦਰ ਪੁਰੀ)-ਗੁਰੂ ਹਰਿਗੋਬਿੰਦ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਬਹਾਦਰਗੜ੍ਹ ਵਲੋਂ ਆਪਣਾ 70ਵਾਂ ਸਥਾਪਨਾ ਦਿਵਸ ਮਿਤੀ 20 ਨਵੰਬਰ 2026 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਕੂਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਐਮ.ਪੀ. ਲੁਧਿਆਣਾ ਅਮਰਿੰਦਰ ਸਿੰਘ ਰਾਜਾ ਬੜਿੰਗ, ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਹੋਣਗੇ । ਇਸ ਸਮਾਗਮ ਨੂੰ ਸਫਲਤਾ ਪੂਰਵਕ ਸਿਰੇ ਚਾੜ੍ਹਨ ਲਈ ਕਮੇਟੀ ਮੈਨੇਜਰ ਰਵਿੰਦਰ ਸਿੰਘ ਰੋਮੀ, ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਸੈਕਟਰੀ ਗੁਰਮੀਤ ਸਿੰਘ, ਖਜਾਨਚੀ ਡਾਕਟਰ ਚਰਨਜੀਤ ਸਿੰਘ ਨੱਥੂਮਾਜਰਾ, ਮੀਤ ਪ੍ਰਧਾਨ ਹਰਦੀਪ ਸਿੰਘ ਚੀਮਾ ਬੌੜਹਾਈ, ਮੈਂਬਰ ਐਡਵੋਕੇਟ ਅਰਵਿੰਦ ਸਿੰਘ ਮਾਵੀ, ਮੈਂਬਰ ਜਗਜੀਤ ਸਿੰਘ ਸਹਾਰਨਮਾਜਰਾ, ਮੈਂਬਰ ਗੁਰਦੀਪ ਸਿੰਘ, ਪ੍ਰਿੰਸੀਪਲ ਮੈਡਮ ਹਰਸਿਮਰਨ ਕੌਰ, ਐਗਜੀਕਿਊਟਿਵ ਪ੍ਰਿੰਸੀਪਲ ਪ੍ਰਦੀਪ ਕੌਰ, ਐਰਿਕ ਬੋਪਾਰਾਏ ਛਪਾਰ ਅਤੇ ਸਮੂਹ ਸਟਾਫ ਵਲੋਂ ਤਿਆਰੀਆਂ ਜੋਰਾਂ ਤੇ ਅਰੰਭ ਦਿੱਤੀਆਂ ਹਨ । ਇਸ ਸਮਾਗਮ ਸਬੰਧੀ ਅੱਜ ਕਮੇਟੀ ਦੇ ਵਫਦ ਵਲੋਂ ਇਸ ਸਮਾਗਮ ਦਾ ਸੱਦਾ ਪੱਤਰ ਮੁੱਖ ਮਹਿਮਾਨਾ ਐਮ.ਪੀ ਰਾਜਾ ਬੜਿੰਗ, ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਅਤੇ ਪ੍ਸਿੱਧ ਸੂਫੀ ਗਾਇਕ ਕੰਵਰ ਕਰੇਵਾਲ ਨੂੰ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਭੜਕੇ ਸਾਬਕਾ ਚੇਅਰਮੈਨ ਦਿਲਬਰ ਮੁਹੰਮਦ ਖਾਨ ਅਗਲੀ ਖ਼ਬਰ ਬਾਜ਼ਾਰਾਂ ’ਚ ਛੱਠ ਪੂਜਾ ਦੀ ਖ਼ਰੀਦਦਾਰੀ ਨੂੰ ਲੈ ਕੇ ਲੱਗੀਆਂ ਰੌਣਕਾਂ
Ad Position 24