23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਗੈਸ ਖਪਤਕਾਰਾਂ ਲਈ ਮਾੜੀ ਖ਼ਬਰ, ਕਈਆਂ ਦੀਆਂ ਕਨੈੱਕਸ਼ਨ ਕਾਪੀਆਂ ਹੋਈਆਂ ਬੰਦ, ਪੈਦਾ ਹੋਈ ਵੱਡੀ ਸਮੱਸਿਆ

ਮਾਛੀਵਾੜਾ ਸਾਹਿਬ, 23 ਨਵੰਬਰ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ ਦੇ ਉਨ੍ਹਾਂ ਤਮਾਮ ਗੈਸ ਖਪਤਕਾਰਾਂ ਨੂੰ ਇਕ ਅਜਿਹੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜੇਕਰ ਉਸ ਦਾ ਕੋਈ ਸਹੀ ਸਥਾਈ ਸਮਾਧਾਨ ਨਾ ਲੱਭਿਆ ਗਿਆ ਤਾਂ ਗੈਸ ਸਿਲੰਡਰ ਦੀ ਬੁਕਿੰਗ ਤਾਂ ਦੂਰ ਉਨ੍ਹਾਂ ਦੀ ਗੈਸ ਕਾਪੀ ਹੀ ਰੱਦ ਹੋ ਜਾਵੇਗੀ। ਅਸਲ ਵਿਚ ਇਹ ਮਾਮਲਾ ਅੱਜ ਕੱਲ੍ਹ ਬੜੇ ਜ਼ੋਰ ਸ਼ੋਰ ਨਾਲ ਸੁਣਾਈ ਦੇ ਰਿਹਾ ਹੈ ਕਿ ਕਈ ਖਪਤਕਾਰਾਂ ਦੀਆਂ ਗੈਸ ਕਨੈੱਕਸ਼ਨ ਕਾਪੀਆਂ ਬੰਦ ਹੋ ਗਈਆਂ ਹਨ ਤੇ ਉਨ੍ਹਾਂ ਦਾ ਆਨਲਾਈਨ ਗੈਸ ਸਿਲੰਡਰ ਬੁੱਕ ਨਹੀਂ ਹੋ ਰਿਹਾ।

Ad Position 21
No active advertisement
ਗਗਨਦੀਪ ਸਿੰਘ 24-11-2026
ਮਾਛੀਵਾੜਾ ਸਾਹਿਬ, 23 ਨਵੰਬਰ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ ਦੇ ਉਨ੍ਹਾਂ ਤਮਾਮ ਗੈਸ ਖਪਤਕਾਰਾਂ ਨੂੰ ਇਕ ਅਜਿਹੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜੇਕਰ ਉਸ ਦਾ ਕੋਈ ਸਹੀ ਸਥਾਈ ਸਮਾਧਾਨ ਨਾ ਲੱਭਿਆ ਗਿਆ ਤਾਂ ਗੈਸ ਸਿਲੰਡਰ ਦੀ ਬੁਕਿੰਗ ਤਾਂ ਦੂਰ ਉਨ੍ਹਾਂ ਦੀ ਗੈਸ ਕਾਪੀ ਹੀ ਰੱਦ ਹੋ ਜਾਵੇਗੀ। ਅਸਲ ਵਿਚ ਇਹ ਮਾਮਲਾ ਅੱਜ ਕੱਲ੍ਹ ਬੜੇ ਜ਼ੋਰ ਸ਼ੋਰ ਨਾਲ ਸੁਣਾਈ ਦੇ ਰਿਹਾ ਹੈ ਕਿ ਕਈ ਖਪਤਕਾਰਾਂ ਦੀਆਂ ਗੈਸ ਕਨੈੱਕਸ਼ਨ ਕਾਪੀਆਂ ਬੰਦ ਹੋ ਗਈਆਂ ਹਨ ਤੇ ਉਨ੍ਹਾਂ ਦਾ ਆਨਲਾਈਨ ਗੈਸ ਸਿਲੰਡਰ ਬੁੱਕ ਨਹੀਂ ਹੋ ਰਿਹਾ। ਇਸ ਦਾ ਵੱਡਾ ਕਾਰਨ ਪੀ. ਐਨ. ਜੀ. ਗੈਸ ਪਾਈਪ ਦੀ ਸਪਲਾਈ ਹੈ, ਜੋ ਸ਼ਹਿਰ ਦੇ ਲਗਭਗ ਜ਼ਿਆਦਾਤਰ ਹਿੱਸੇ ਵਿਚ ਪਾਈ ਹੋਈ ਹੈ ਤੇ ਜਿਸ ਦਾ ਜਿਸ ਖਪਤਕਾਰ ਨੇ ਕਨੈੱਕਸ਼ਨ ਲਿਆ ਹੈ, ਉਸ ਨੂੰ ਇਹ ਸਮੱਸਿਆ ਪੇਸ਼ ਆ ਰਹੀ ਹੈ। ਹਾਲਾਂਕਿ ਇਸ ਦਾ ਇੱਕ ਅਧਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਗਲੀ ਮੁਹੱਲੇ ਵਿਚੋਂ ਇਹ ਪਾਈਪ ਗੁਜ਼ਰਦੀ ਹੈ, ਉਨ੍ਹਾਂ ਸਾਰਿਆਂ ਦੀਆਂ ਕਾਪੀਆਂ ਬੰਦ ਹੋਣਗੀਆਂ। ਇਸ ਨਵੀਂ ਸਮੱਸਿਆ ਨੇ ਗੈਸ ਉਪਭੋਗਤਾਵਾਂ ਲਈ ਵੱਡੀ ਚੁਨੌਤੀ ਪੈਦਾ ਕਰ ਦਿੱਤੀ ਹੈ। ਇਸ ਸਮੱਸਿਆ ਬਾਰੇ ਜਦੋਂ ਸਥਾਨਕ ਇੰਡੇਨ ਗੈਸ ਏਜੰਸੀ ਦੇ ਮਾਲਕ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਜ਼ਿਆਦਾਤਰ ਖਪਤਕਾਰਾਂ ਨੂੰ ਆ ਰਹੀ ਹੈ। ਲੋਕ ਉਨ੍ਹਾਂ ਕੋਲ ਸ਼ਿਕਾਇਤਾਂ ਲੈ ਕੇ ਪਹੁੰਚ ਰਹੇ ਹਨ, ਪਰ ਅਸੀਂ ਕਾਨੂੰਨੀ ਤੌਰ ’ਤੇ ਉਨ੍ਹਾਂ ਖਪਤਕਾਰਾਂ ਦਾ ਸਮਾਧਾਨ ਲੱਭਿਆ ਹੈ ਤੇ ਕਾਪੀ ਬੰਦ ਹੋਣ ਦੀ ਸੂਰਤ ਵਿਚ ਉਸ ਦੇ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਂਅ ’ਤੇ ਕਾਪੀ ਬਣਾ ਕੇ ਦੇ ਰਹੇ ਹਾਂ।
Ad Position 22
No active advertisement
ਪਿਛਲੀ ਖ਼ਬਰ ਦੁੱਗਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਕੱਲ੍ਹ ਅਗਲੀ ਖ਼ਬਰ ਨਿਜ਼ਾਮਪੁਰ ਤੋਂ ਜੰਡਾਲੀ ਪੁਲ ਸੜਕ ’ਤੇ ਪ੍ਰੀਮਿਕਸ ਦਾ ਕੰਮ ਸ਼ੁਰੂ ਕਰਵਾਇਆ
Ad Position 24