ਗੁਰਪੁਰਬ ਮੌਕੇ ਅਲੌਕਿਕ ਨਗਰ ਕੀਰਤਨ, ਸੰਗਤਾਂ ਨੇ ਮਹਿਮਾ ਦਾ ਕੀਤਾ ਗੁਣਗਾਨ
ਮਾਛੀਵਾੜਾ ਸਾਹਿਬ, 24 ਨਵੰਬਰ (ਮਨੋਜ ਕੁਮਾਰ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਅਲੋਕਿਕ ਨਗਰ ਕੀਰਤਨ ਪਿੰਡ ਧਨੂੰਰ ਵਿੱਖੇ ਪੁੱਜਣ ਤੇ ਸੰਗਤਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਹਰ ਸਾਲ ਗੁਰਪੁਰਬ ਵਾਲੇ ਦਿਨ ਪਿੰਡ ਧੁੱਲੇਵਾਲ ਤੋ ਸ਼ੁਰੂ ਹੋ ਕੇ ਕਰੀਬ 12 ਵੱਖ ਵੱਖ ਪਿੰਡਾਂ ਵਿੱਚੋਂ ਗੁਜ਼ਰਦਾ ਹੋਇਆ ਅਖੀਰ ਪਿੰਡ ਧੁੱਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ।
ਮਾਛੀਵਾੜਾ ਸਾਹਿਬ, 24 ਨਵੰਬਰ (ਮਨੋਜ ਕੁਮਾਰ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਅਲੋਕਿਕ ਨਗਰ ਕੀਰਤਨ ਪਿੰਡ ਧਨੂੰਰ ਵਿੱਖੇ ਪੁੱਜਣ ਤੇ ਸੰਗਤਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਹਰ ਸਾਲ ਗੁਰਪੁਰਬ ਵਾਲੇ ਦਿਨ ਪਿੰਡ ਧੁੱਲੇਵਾਲ ਤੋ ਸ਼ੁਰੂ ਹੋ ਕੇ ਕਰੀਬ 12 ਵੱਖ ਵੱਖ ਪਿੰਡਾਂ ਵਿੱਚੋਂ ਗੁਜ਼ਰਦਾ ਹੋਇਆ ਅਖੀਰ ਪਿੰਡ ਧੁੱਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਪਿੰਡ ਧਨੂੰਰ ਦੀਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਸਾਮਿਲ ਸ਼ਰਧਾਲੂਆਂ ਲਈ ਵੱਖ ਵੱਖ ਪਕਵਾਨਾਂ ਦਾ ਲੰਗਰ ਲਗਾਇਆ। ਇਸ ਮੋਕੇ ਨਿਰਮਲ ਸਿੰਘ, ਸੁਰਜੀਤ ਸਿੰਘ, ਗੁਰਦੇਵ ਦਿੰਘ, ਬਕੀਲ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ, ਸੰਜੀਵ ਕੁਮਾਰ, ਸੁਰੇਸ਼ ਕੁਮਾਰ ਅਤੇ ਰਾਜਵੀਰ ਸਿੰਘ ਤੋਂ ਇਲਾਵਾ ਹੋਰ ਕਈ ਦਾਨੀ ਸੱਜਣਾਂ ਨੇ ਆਪਣੀ ਸੇਵਾ ਬਖੂਬੀ ਨਿਭਾਈ।