27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅੰਤਰਰਾਸ਼ਟਰੀ ਕਾਨਫ਼ਰੰਸ ’ਚ ਜਸਤਿੰਦਰ ਕੌਰ ਨੇ ਮੁੱਖ ਵਕਤਾ ਵਜੋਂ ਕੀਤੀ ਸ਼ਿਰਕਤ

ਅਹਿਮਦਗੜ੍ਹ, 27 ਨਵੰਬਰ (ਰਵਿੰਦਰ ਪੁਰੀ)-ਸਾਈਂ ਕਾਲਜ ਭਿਲਾਈ, ਛੱਤੀਸਗੜ੍ਹ ਵਿਖੇ ਕਰਵਾਈ ਗਈ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਜਸਤਿੰਦਰ ਕੌਰ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਕੰਪਿਊਟਰ ਐਪਲੀਕੇਸ਼ਨ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਤੇ ਜਯੋਤੀ ਵਿੱਦਿਆ-ਪੀਠ ਮਹਿਲਾ ਯੂਨੀਵਰਸਿਟੀ, ਜੈਪੁਰ ਦੀ ਖੋਜਾਰਥੀ ਜਸਤਿੰਦਰ ਕੌਰ ਦਰਦੀ ਅਹਿਮਦਗੜ੍ਹ ਨੇ ‘ਖੋਜ ਸੰਚਾਰ, ਕਾਨਫ਼ਰੰਸ ਉਤਕ੍ਰਿਸ਼ਟਤਾ ਅਤੇ ਵਿਦਵਤ ਪ੍ਰਕਾਸ਼ਨ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ।

Ad Position 21
No active advertisement
ਅਜੀਤ ਡੈਸਕ 28-11-2026
ਅਹਿਮਦਗੜ੍ਹ, 27 ਨਵੰਬਰ (ਰਵਿੰਦਰ ਪੁਰੀ)-ਸਾਈਂ ਕਾਲਜ ਭਿਲਾਈ, ਛੱਤੀਸਗੜ੍ਹ ਵਿਖੇ ਕਰਵਾਈ ਗਈ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਜਸਤਿੰਦਰ ਕੌਰ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਕੰਪਿਊਟਰ ਐਪਲੀਕੇਸ਼ਨ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਤੇ ਜਯੋਤੀ ਵਿੱਦਿਆ-ਪੀਠ ਮਹਿਲਾ ਯੂਨੀਵਰਸਿਟੀ, ਜੈਪੁਰ ਦੀ ਖੋਜਾਰਥੀ ਜਸਤਿੰਦਰ ਕੌਰ ਦਰਦੀ ਅਹਿਮਦਗੜ੍ਹ ਨੇ ‘ਖੋਜ ਸੰਚਾਰ, ਕਾਨਫ਼ਰੰਸ ਉਤਕ੍ਰਿਸ਼ਟਤਾ ਅਤੇ ਵਿਦਵਤ ਪ੍ਰਕਾਸ਼ਨ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਖੋਜ ਕਾਰਜਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਮਿਆਰੀ ਅਕਾਦਮਿਕ ਪ੍ਰਕਾਸ਼ਨਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਕਾਨਫ਼ਰੰਸ ਵਿਚ ਭਾਰਤ ਸਮੇਤ ਉਜ਼ਬੇਕਿਸਤਾਨ, ਸਿੰਗਾਪੁਰ ਅਤੇ ਮਲੇਸ਼ੀਆ ਦੇ ਅਕਾਦਮਿਕ ਮਾਹਿਰਾਂ, ਵਿਗਿਆਨੀਆਂ ਤੇ ਖੋਜਾਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿਚ ਡਾ. ਦਾਨਿਸ਼ ਅਥਰ, ਸੁਰੋਜੀਤ ਦੱਤਾ, ਡਾ. ਵਾਨ ਮੋਹਦ ਯਾਕੋਬ ਵਾਨ ਬੇਜੂਰੀ, ਡਾ. ਰਾਜ ਸਿਨਹਾ ਅਤੇ ਹੋਰ ਪ੍ਰਮੁੱਖ ਮਾਹਿਰ ਸ਼ਾਮਲ ਸਨ। ਮੁੱਖ ਵਕਤਾ ਵਜੋਂ ਜਸਤਿੰਦਰ ਕੌਰ ਦੀ ਇਹ ਭਾਗੀਦਾਰੀ ਉਨ੍ਹਾਂ ਦੀ ਅਕਾਦਮਿਕ ਅਤੇ ਖੋਜ ਖੇਤਰ ਵਿਚ ਸਰਗਰਮ ਭੂਮਿਕਾ ਨੂੰ ਦਰਸਾਉਂਦੀ ਹੈ ਅਤੇ ਪੰਜਾਬ ਲਈ ਮਾਣ ਵਾਲੀ ਪ੍ਰਾਪਤੀ ਹੈ।
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਪਰਮੀਸ਼ ਸ਼ਰਮਾ ਨੂੰ ਮਿਲਿਆ ਰਾਜ ਪੁਰਸਕਾਰ ਸਾਹਿਤਿਕ ਖੇਤਰ ’ਚ ਵੀ ਨਾ ਚਮਕਾ ਚੁੱਕਾ ਹੈ ਪਰਮੀਸ਼ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 29 ਨੂੰ
Ad Position 24