10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਤਿੰਨ ਰੋਜ਼ਾ ਮਾਤਾ ਸਰਸਵਤੀ ਪੂਜਾ ਸਮਾਰੋਹ ਸ਼ਰਧਾ ਨਾਲ ਸੰਪੰਨ <br/>

Ad Position 21
No active advertisement
ਅਜੀਤ ਡੈਸਕ 26-01-2026
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਿਰ, ਦਰਾਜ਼ ਫਾਟਕ ਵਿਖੇ ਪੰਜਾਬ ਲੇਬਰ ਯੂਨੀਅਨ ਤਪਾ ਵਲੋਂ ਮਾਤਾ ਸਰਸਵਤੀ ਦੀ ਉਪਾਸਨਾ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਰੋਹ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋਇਆ | ਇਸ ਪਾਵਨ ਅਵਸਰ 'ਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਵਿੱਦਿਆ, ਬੁੱਧੀ ਅਤੇ ਸੁਰ-ਸੰਗੀਤ ਦੀ ਦੇਵੀ ਮਾਤਾ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਰੋਹ ਦੌਰਾਨ ਵਿਦਵਾਨ ਪੰਡਿਤਾਂ ਵਲੋਂ ਵੈਦਿਕ ਮੰਤ੍ਰੋਚਾਰਣ ਸਹਿਤ ਸਮੂਹ ਜਜਮਾਨਾਂ ਤੋਂ ਹਵਨ-ਯੱਗ ਕਰਵਾਇਆ | ਹਵਨ ਉਪਰੰਤ ਮਾਤਾ ਸਰਸਵਤੀ ਦੀ ਭਵਯ ਆਰਤੀ ਕੀਤੀ ਗਈ, ਜਿਸ ਵਿਚ ਸੰਗਤਾਂ ਨੇ ਭਗਤੀ ਭਾਵ ਨਾਲ ਭਾਗ ਲਿਆ | ਧਾਰਮਿਕ ਰਸਮਾਂ ਤੋਂ ਬਾਅਦ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਭਗਤਾਂ ਨੇ ਪ੍ਰਸਾਦ ਛਕਿਆ | ਇਸ ਮੌਕੇ 'ਤੇ ਆਜ਼ਾਦ ਪਾਸਵਾਨ, ਹਰੀਸ਼ ਮਿੱਤਲ ਗੋਸ਼ਾ, ਸੁਰੇਸ਼ ਮਿੱਤਲ, ਕੀਰਤੀ ਦੇਵ, ਚੇਤਨ ਗਰਗ, ਰਜੀਵ ਕੁਮਾਰ, ਗੰਗਾ ਸਿੰਘ, ਬੱਬੂ ਸਿੰਘ, ਸ਼ੰਭੂ ਯਾਦਵ, ਰਵਿੰਦਰ ਪਾਲ ਇੰਦਰੇਲ, ਸ਼ੇਦੀ ਪਾਸਵਾਨ, ਤਲਵਿੰਦਰ ਪੰਡਿਤ, ਰਾਹੁਲ ਸ਼ਰਮਾ, ਪੰਡਿਤ ਰਾਜੂ ਅਤੇ ਪੰਡਿਤ ਵਾਲਾ ਰਾਮ ਸਮੇਤ ਕਈ ਪਤਵੰਤੇ ਹਾਜ਼ਰ ਰਹੇ | ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਅਧਿਆਤਮਿਕ ਚੇਤਨਾ, ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਸੋਢੇ ਵਿਖੇ ਪਿੰਡ ਵਾਸੀਆਂ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਲ ਯਾਤਰਾ <br/> ਅਗਲੀ ਖ਼ਬਰ ਸੰਜੀਵ ਸ਼ੋਰੀ ਸ਼ੋ੍ਰਮਣੀ ਅਕਾਲੀ ਦਲ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ <br/>
Ad Position 24