ਬਰਨਾਲਾ, 5 ਫਰਵਰੀ (ਨਰਿੰਦਰ ਅਰੋੜਾ)-ਨੇਕੀ ਫਾੳਾੂਡੇਸ਼ਨ ਬੁਢਲਾਡਾ ਵਲੋਂ ਸ੍ਰੀ ਬਾਲਾ ਜੀ ਟਰੱਸਟ ਬਰਨਾਲਾ ਦੇ ਸਹਿਯੋਗ ਨਾਲ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਰਜਿਸਟਰੇਸ਼ਨ ਕੈਂਪ ਸ਼ਾਂਤੀ ਹਾਲ ਬਰਨਾਲਾ ਵਿਖੇ 7 ਫਰਵਰੀ 2026 ਨੂੰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਂਬਰ ਸੰਜੀਵ ਢੰਡ ਬਿੱਟੂ ਨੇ ਦੱਸਿਆ ਕਿ ਬਜ਼ੁਰਗਾਂ ਲਈ ਵੀਲ੍ਹ ਚੇਅਰ, ਕਮੋਡ ਵਾਲੀ ਕੁਰਸੀ, ਕੰਨਾ ਦੀ ਮਸ਼ੀਨ, ਫੌਹੜੀਆਂ ਛੜੀ, ਸਰਵਾਈਕਲ ਕਾਲਰ, ਬੈਕ ਬੈਲਟ ਆਦਿ ਅਤੇ ਦਿਵਿਆਂਗਾਂ ਲਈ ਮੁਫ਼ਤ ਮੋਟਰਸਾਈਕਲ, ਬਲਾਇੰਡ ਸਟੂਕੈਟ ਲਈ ਸਮਾਰਟ ਫੋਨ, ਟਰਾਈ ਸਾਈਕਲ, ਵੀਲ੍ਹ ਚੇਅਰ ਆਦਿ ਸਬੰਧੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਕੁੱਝ ਦਿਨਾਂ ਬਾਅਦ ਅਗਲੇ ਕੈਂਪ ਵਿਚ ਇਹ ਉਪਰੋਕਤ ਸਮਾਨ ਵੰਡਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਿਸ ਲਾਭਪਾਤਰੀ ਨੂੰ 3 ਸਾਲ ਪਹਿਲਾਂ ਏ.ਡੀ.ਆਈ.ਪੀ. ਜਾਂ ਆਰ.ਵੀ.ਵਾਈ. ਸਕੀਮ ਅਧੀਨ ਕੋਈ ਸਮਾਨ ਨਾ ਮਿਲਿਆ ਹੋਵੇ ਉਹ ਹੀ ਇਸ ਦਾ ਲਾਭ ਲੈ ਸਕਦਾ ਹੈ | ਇਸ ਮੌਕੇ ਪ੍ਰਧਾਨ ਗਿਆਨ ਚੰਦ, ਰਜਿੰਦਰ ਗੋਇਲ, ਅਸ਼ਵਨੀ ਕਾਂਸਲ, ਅਮਰਜੀਤ ਕਾਲੇਕੇ ਆਦਿ ਹਾਜ਼ਰ ਸਨ |