21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਸ਼ਵ ਕੈਂਸਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 06-02-2026
ਮਹਿਲ ਕਲਾਂ, 5 ਫਰਵਰੀ (ਤਰਸੇਮ ਸਿੰਘ ਗਹਿਲ)-ਐਸ.ਬੀ.ਐਸ.ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਉਦੇਸ਼ ਇਸ ਘਾਤਕ ਬਿਮਾਰੀ ਬਾਰੇ ਜਾਗਰੂਕ ਕਰਨਾ ਹੈ | ਇਹ ਇਕ ਵਿਸ਼ਵ ਸਿਹਤ ਪ੍ਰੋਗਰਾਮ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ਾਂ ਨੂੰ ਸਹੀ ਜਾਣਕਾਰੀ ਅਤੇ ਇਲਾਜ ਮਿਲੇ | ਕੈਂਸਰ ਇਕ ਅਜਿਹੀ ਬਿਮਾਰੀ ਹੈ, ਜਿਸ ਵਿਚ ਕੈਂਸਰ ਸੈੱਲ ਤੇਜ਼ੀ ਨਾਲ ਸਰੀਰ ਦੇ ਦੂਜੇ ਹਿੱਸਿਆਂ 'ਚ ਫੈਲ ਸਕਦੇ ਹਨ ਅਤੇ ਟਿਊਮਰ ਬਣ ਸਕਦੇ ਹਨ | ਇਸ ਨਾਲ ਸਿਹਤਮੰਦ ਟਿਸ਼ੂਆਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ | ਹਾਲਾਂਕਿ, ਕੁੱਝ ਕੈਂਸਰ ਜਿਵੇਂ ਕਿ ਲਿਊਕੇਮੀਆ (ਖ਼ੂਨ ਦਾ ਕੈਂਸਰ), ਟਿਊਮਰ ਨਹੀਂ ਬਣਾਉਂਦੇ | ਵਿਸ਼ਵ ਪੱਧਰ 'ਤੇ ਕੈਂਸਰ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਵਿਸ਼ਵ ਕੈਂਸਰ ਦਿਵਸ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ | ਇਸ ਸਮੇਂ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਕੁਮਾਰ ਬਾਂਸਲ ਨੇ ਵਿਸ਼ਵ ਕੈਂਸਰ ਡੇ ਦੇ ਇਤਿਹਾਸ ਬਾਰੇ ਦੱਸਿਆ ਕਿ ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ 4 ਫਰਵਰੀ 2000 ਨੂੰ ਪੈਰਿਸ ਵਿਚ ਹੋਈ ਸੀ | ਜਦੋਂ ਪੈਰਿਸ ਵਿਚ 'ਵਿਸ਼ਵ ਸੰਮੇਲਨ ਅਗੇਂਸਟ ਕੈਂਸਰ' ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਤਾਂ ਇਹ ਦਿਨ ਯੂਨੀਅਨ ਫ਼ਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ | ਇਹ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਅੰਤਰਰਾਸ਼ਟਰੀ ਕੈਂਸਰ ਸੰਗਠਨ ਹੈ, ਜਿਸ ਦੀ ਸਥਾਪਨਾ 1933 ਵਿਚ ਹੋਈ ਸੀ | ਯੂਨੀਅਨ ਫ਼ਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਨੇ ਕਿਹਾ ਕਿ ਸਾਲ ਵਿਚ ਇਕ ਦਿਨ ਅਜਿਹਾ ਹੋਣਾ ਚਾਹੀਦਾ ਹੈ ਜਦੋਂ ਦੁਨੀਆ ਦੇ ਹਰ ਕੋਨੇ ਵਿਚ ਲੋਕਾਂ ਨੂੰ ਕੈਂਸਰ ਦੀ ਰੋਕਥਾਮ, ਇਸ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਕਾਲਜ ਦੇ ਚੇਅਰਮੈਨ ਨੇ ਵਿਸ਼ਵ ਕੈਂਸਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਇਸ ਬਾਰੇ ਦੱਸਿਆ? ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਕੈਂਸਰ ਬਾਰੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨਾ, ਲੋਕਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਅਤੇ ਸਮੇਂ ਸਿਰ ਇਲਾਜ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਨੇ ਵਿਸ਼ਵ ਕੈਂਸਰ ਦਿਵਸ 2026 ਦਾ ਥੀਮ ਬਾਰੇ ਦੱਸਿਆ | ਹਰ ਸਾਲ ਯੂਨੀਅਨ ਫ਼ਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਕੈਂਸਰ ਦਿਵਸ ਮਨਾਉਣ ਲਈ ਇੱਕ ਨਵਾਂ ਥੀਮ ਅਪਣਾਉਂਦਾ ਹੈ | ਇਸ ਸਾਲ ਦਾ ਥੀਮ 'ਯੂਨਾਈਟਿਡ ਬਾਈ ਯੂਨੀਕ' ਹੈ | ਟੀਚਾ ਕੈਂਸਰ ਤੋਂ ਪ੍ਰਭਾਵਿਤ ਹਰ ਵਿਅਕਤੀ ਦੀ ਨਿੱਜੀ ਯਾਤਰਾ, ਜ਼ਰੂਰਤਾਂ ਅਤੇ ਅਨੁਭਵਾਂ ਨੂੰ ਜੋੜਨਾ ਹੈ | ਇਸ ਥੀਮ ਦਾ ਅਰਥ ਸਿੱਧੇ ਸ਼ਬਦਾਂ ਵਿਚ ਸਮਝੋ ਕਿ ਯੂਨਾਈਟਿਡ ਬਾਈ ਯੂਨੀਕ ਦਾ ਮਤਲਬ ਹੈ ਕਿ ਹਰ ਕੈਂਸਰ ਮਰੀਜ਼ ਦੀ ਆਪਣੀ ਕਹਾਣੀ ਹੁੰਦੀ ਹੈ ਪਰ ਸਾਨੂੰ ਵਿਅਕਤੀ ਦੇ ਅਨੁਭਵਾਂ ਅਤੇ ਜ਼ਰੂਰਤਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਬਿਮਾਰੀ 'ਤੇ | ਇਸ ਮੌਕੇ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਪੁਜ਼ੀਸ਼ਨਾਂ ਕੱਢ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਜ਼ਮਾਨਤ ਪੰਜਾਬ ਦੀ ਰਾਜਨੀਤੀ 'ਚ ਵੱਡਾ ਮੋੜ ਸਾਬਤ ਹੋਵੇਗੀ-ਸੋਖੀ ਅਗਲੀ ਖ਼ਬਰ ਸੁਖਪੁਰਾ ਤੋਂ ਨਾਜਾਇਜ਼ ਸ਼ਰਾਬ ਸਮੇਤ ਦੋ ਨੌਜਵਾਨ ਕਾਬੂ <br/>
Ad Position 24