ਸੰਗਰੂਰ, 26 ਫਰਵਰੀ (ਧੀਰਜ ਪਸੌਰੀਆ)- ਕੰਸਟਰੱਕਸ਼ਨ ਵਰਕਰ ਯੂਨੀਅਨ ਏਟਕ ਪੰਜਾਬ ਦੇ ਸੱਦੇ 'ਤੇ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਮੂਹਰੇ ਉਸਾਰੀ ਕਾਮਿਆਂ ਵਲੋਂ ਸੁਖਦੇਵ ਸ਼ਰ, ਮਾ. ਪ੍ਰਦੀਪ ਚੀਮਾ, ਲੀਲੇ ਖਾਂ, ਸੁਰਿੰਦਰ ਭੈਣੀ ਅਤੇ ਭਰਪੂਰ ਬੁੱਲਾਪੁਰ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿ੍ੰਸੀਪਲ ਸਕੱਤਰ ਲੇਬਰ ਵਿਭਾਗ ਪੰਜਾਬ ਸਰਕਾਰ ਦਾ ਰਵੱਈਆ ਅਤਿ ਨਿੰਦਣ ਯੋਗ ਹੈ | 60 ਸਾਲ ਦੀ ਉਮਰ 'ਤੇ ਮਿਲਦੀ ਪੈਨਸ਼ਨ ਨੂੰ ਘਟਾ ਕੇ ਕੈਟਾਗਰੀ ਵਾਈਜ਼ ਕਰਨਾ, ਯਾਤਰਾ ਭੱਤੇ ਦੀ ਸਕੀਮ ਨੂੰ ਲਗਭਗ ਖ਼ਤਮ ਕਰਨਾ, ਵਜ਼ੀਫ਼ਾ ਸਕੀਮਾਂ ਅੰਦਰ ਲਗਾਤਾਰ ਕੇਸਾਂ ਨੂੰ ਲਟਕਾ ਕੇ ਰੱਖਣਾ, ਗਰੇਸ ਮਿਤੀ ਵਿਚ ਲਾਭਪਾਤਰੀ ਦੀ ਮੌਤ 'ਤੇ ਮਨਜ਼ੂਰੀ ਦੀ ਗੱਲ ਕਰ ਕੇ ਮੁਆਵਜ਼ੇ ਤੋਂ ਖ਼ਾਰਜ ਕਰਨਾ, ਐਕਸੀਡੈਂਟ ਕੇਸਾਂ ਵਿਚ ਮੁਆਵਜ਼ਾ ਦੇਣ ਤੋਂ ਆਨਾਕਾਨੀ ਕਰਨਾ ਅਤੇ 27 ਨੰਬਰ ਫਾਰਮ ਨੂੰ ਆਟੋਪੈਚ ਨਾ ਕਰਨਾ ਅਤੇ ਵਰਕਰਾਂ ਨੂੰ ਖੱਜਲ ਖ਼ੁਆਰ ਕਰਨਾ ਆਦਿ ਮਸਲਿਆਂ ਤੋਂ ਦੁਖੀ ਹੋਏ ਉਸਾਰੀ ਕਾਮੇ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਾਮਿਲ ਹੋਏ | 27 ਮਾਰਚ 2026 ਨੂੰ ਮੋਹਾਲੀ ਵਿਖੇ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ | ਮੇਲਾ ਸਿੰਘ ਪੁਣਾਵਲ ਅਤੇ ਸੀਤਾ ਰਾਮ ਬਾਲਦ ਕਲਾ ਏਟਕ ਆਗੂ ਸਾਥੀ ਜੀਵਨ ਸਿੰਘ ਜੋਗਿੰਦਰ ਸਿੰਘ ਰਵੀ ਦੱਤ ਗੁਰਦੀਪ ਸਿੰਘ ਸਰੂਪ ਸਿੰਘ ਧੂਰੀ ਗੁਰਜੰਟ ਸਿੰਘ ਇੰਦਰ ਸਿੰਘ, ਨਵਜੀਤ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਅਤੇ ਲੇਬਰ ਇਨਫੋਰਸਮੈਂਟ ਅਫ਼ਸਰ ਵਲੋਂ ਮੰਗ ਪੱਤਰ ਲੈ ਕੇ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਵਾਇਆ ਗਿਆ |