ਸ਼ਹਿਣਾ, 26 ਫਰਵਰੀ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਵਿਖੇ ਬਾਗ਼ੀ ਅਕਾਲੀ ਧੜੇ ਦੇ ਆਗੂਆਂ ਨੇ ਡੋਗਰ ਸਿੰਘ ਸਾਬਕਾ ਚੇਅਰਮੈਨ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ | ਇਸ ਸਮੇਂ ਡੋਗਰ ਸਿੰਘ ਨੇ ਕਿਹਾ ਕਿ ਭਾਵੇਂ ਹਲਕਾ ਇੰਚਾਰਜ ਉਨ੍ਹਾਂ ਤੋਂ ਦੂਰੀ ਬਣਾਏ ਹੋਏ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਵੀ ਕੱਢਣ ਦਾ ਫ਼ੁਰਮਾਨ ਜਾਰੀ ਕੀਤਾ ਹੈ, ਪਰ ਉਹ ਸ਼ੋ੍ਰਮਣੀ ਅਕਾਲੀ ਦਲ ਅਤੇ ਸ: ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਹਨ | 15 ਮਾਰਚ ਨੂੰ ਜੋ ਤਾਜੋਕੇ ਵਿਖੇ ਹਲਕਾ ਭਦੌੜ ਦੀ ਰੈਲੀ ਕੀਤੀ ਜਾ ਰਹੀ ਹੈ, ਉਸ ਰੈਲੀ ਵਿਚ ਉਹ ਆਪਣੇ ਪੱਧਰ 'ਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਪੱੁਛਗਿੱਛ ਨਾ ਹੋਣ ਕਾਰਨ ਨਾਰਾਜ਼ ਹਨ, ਜੋ ਪਾਰਟੀ ਲਈ ਵਰਕਰ ਮੁਸੀਬਤ ਸਮੇਂ ਖੜਦੇ ਅਤੇ ਚੋਣਾਂ ਲੜਦੇ ਆਏ ਉਨ੍ਹਾਂ ਪਾਰਟੀ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਜੋ ਸ਼ੋ੍ਰਮਣੀ ਅਕਾਲੀ ਦਲ ਦੀ ਸੱਤਾ ਸਮੇਂ ਉੱਚ ਅਹੁਦਿਆਂ 'ਤੇ ਰਹੇ, ਉਨ੍ਹਾਂ ਆਗੂਆਂ ਦੀ ਪੱੁਛਗਿੱਛ ਜ਼ਿਆਦਾ ਹੋਣ ਕਾਰਨ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਮੇਂ ਜਤਿੰਦਰਪਾਲ ਸਿੰਘ ਗੋਲੂ, ਗੁਰਚਰਨ ਸਿੰਘ, ਰਾਜਿੰਦਰ ਸਿੰਘ ਪੰਚ, ਬੁੱਧ ਸਿੰਘ ਸਾਬਕਾ ਪੰਚ, ਗੁਰਤੇਜ ਸਿੰਘ ਨੰਬਰਦਾਰ, ਪਰਮਜੀਤ ਸਿੰਘ ਸਾਬਕਾ ਪੰਚ, ਮਾ.ਭਜਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਡਾ. ਬਲਵਿੰਦਰ ਸਿੰਘ, ਮੱਲ ਸਿੰਘ, ਵਜੀਰ ਸਿੰਘ ਨੰਬਰਦਾਰ, ਮਲਕੀਤ ਸਿੰਘ, ਮਿੱਠੂ ਸਿੰਘ ਤੇ ਕਾਲਾ ਸਿੰਘ ਵੀ ਹਾਜ਼ਰ ਸਨ |