21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੰਤ ਸੁੰਦਰ ਸਿੰਘ ਕੈਨੇਡੀਅਨ ਟੱਲੇਵਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਸਮਾਪਤ <br/>

Ad Position 21
No active advertisement
ਟੱਲੇਵਾਲ ਵਿਖੇ ਕਰਵਾਏ ਬਰਸੀ ਸਮਾਗਮ ਦੇ ਦਿ੍ਸ਼ | ਤਸਵੀਰ : ਸੋਨੀ ਚੀਮਾ <br/> 03-03-2026
ਟੱਲੇਵਾਲ, 2 ਮਾਰਚ (ਸੋਨੀ ਚੀਮਾ)-ਸੰਤ ਸੁੰਦਰ ਸਿੰਘ ਕੈਨੇਡੀਅਨ ਟੱਲੇਵਾਲ ਵਾਲਿਆਂ ਦੀ 94ਵੀਂ ਅਤੇ ਸੰਤ ਬਾਬਾ ਲਾਲ ਸਿੰਘ ਦੀ 45ਵੀਂ ਸਾਲਾਨਾ ਬਰਸੀ ਦੇ ਸਬੰਧ ਵਿਚ ਬਾਬਾ ਭੁਪਿੰਦਰ ਸਿੰਘ ਦੀ ਅਗਵਾਈ ਕਰਵਾਇਆ ਗਿਆ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਤੇ ਜੋੜ ਮੇਲਾ ਨਿੱਘੀਆਂ ਯਾਦਾਂ ਛੱਡਦਾ ਸਮਾਪਤ ਹੋਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਉੱਘੇ ਕਥਾ ਵਾਚਕ ਭਾਈ ਸਾਹਿਬ ਸਿੰਘ ਕੈਨੇਡਾ, ਭਾਈ ਸਰਬਜੀਤ ਸਿੰਘ ਲੁਧਿਆਣਾ, ਭਾਈ ਜਸਵੰਤ ਸਿੰਘ ਪਰਵਾਨਾ, ਭਾਈ ਇਕਬਾਲ ਸਿੰਘ ਰਾਜਪੁਰਾ ਨੇ ਕਥਾ ਕਰਦਿਆਂ ਸੰਗਤ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ | ਇਸ ਤੋਂ ਇਲਾਵਾ ਭਾਈ ਤੇਜਿੰਦਰ ਸਿੰਘ, ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਪ੍ਰੇਮ ਸਿੰਘ ਕੈਨੇਡਾ ਵਾਲਿਆਂ ਨੇ ਕੀਰਤਨ ਕੀਤਾ ਅਤੇ ਜਸਵਿੰਦਰ ਸਿੰਘ ਸਾਹੋਕੇ ਵਾਲੇ, ਬਲੀਏਵਾਲ ਵਾਲੀਆ ਬੀਬੀਆਂ, ਰੋਡਿਆ ਵਾਲੇ ਬਰਪਾਲਾਂ ਵਾਲੇ ਢਾਡੀ ਅਤੇ ਕਵੀਸ਼ਰੀ ਜੱਥਿਆ ਨੇ ਵੀ ਆਪਣੀ ਕਲਾ ਨਾਲ ਹਾਜ਼ਰੀ ਲਗਵਾਈ | ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹਲਕਾ ਮਹਿਲ ਕਲਾਂ, ਜਥੇਦਾਰ ਬਲਦੇਵ ਸਿੰਘ ਚੁੂੰਘਾ, ਬਾਬਾ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਵਾਲੇ, ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲੇ ਪਿਹੋਵਾ, ਬਾਬਾ ਡੱਲੇਵਾਲ ਵਾਲੇ, ਬਾਬਾ ਬਲਵੀਰ ਸਿੰਘ ਅਕਲੀਏ ਵਾਲੇ, ਬਾਬਾ ਲਖਵੀਰ ਸਿੰਘ, ਬਾਬਾ ਭਰਪੂਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਭਦੌੜ, ਸਾਬਕਾ ਸਰਪੰਚ ਹਰਸ਼ਰਨ ਸਿੰਘ ਸਰਨਾ, ਸਰਪੰਚ ਜਗਰਾਜ ਸਿੰਘ ਰਾਜਾ, ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ, ਐਸ.ਡੀ.ਓ ਸਵਰਨ ਸਿੰਘ ਬੀਹਲਾ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਸੁਖਬੀਰ ਸਿੰਘ ਸੋਖੀ ਸੂਬਾ ਆਗੂ, ਰੁਪਿੰਦਰ ਸਿੰਘ ਭਿੰਦਾ ਘਟੌੜਾ, ਮਲਾਗਰ ਸਿੰਘ ਸਰਪੰਚ ਟੱਲੇਵਾਲ ਖ਼ੁਰਦ, ਡਾ: ਜਗਤਾਰ ਸਿੰਘ, ਰਾਜਿੰਦਰ ਸਿੰਘ ਰਿੰਕੂ, ਮੁਕੰਦ ਸਿੰਘ ਪੂਨੀਆ, ਹੈਡ ਮਾ: ਰਣਜੀਤ ਸਿੰਘ ਟੱਲੇਵਾਲ, ਗੁਰਚਰਨ ਸਿੰਘ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਬੂਟਾ ਸਿੰਘ ਆੜ੍ਹਤੀਆ, ਮਲਕੀਤ ਸਿੰਘ ਟੱਲੇਵਾਲ ਖ਼ੁਰਦ, ਗੁਰਜੀਤ ਸਿੰਘ ਪੂਨੀਆ, ਬਲਵੰਤ ਸਿੰਘ ਆੜ੍ਹਤੀਆ, ਚਾਨਣ ਸਿੰਘ ਧਾਲੀਵਾਲ, ਜਗਤਾਰ ਸਿੰਘ ਕਾਲਾ, ਅੰਮਿ੍ਤ ਸਿੰਘ, ਤੇਜਿੰਦਰ ਸਿੰਘ ਰਾਜੂ ਧਨੌਆ, ਬੱਬੂ ਮਿੱਤਲ, ਸੁਖਪਾਲ ਸਿੰਘ ਆੜ੍ਹਤੀਆ, ਮਾ: ਸੋਨਦੀਪ ਸਿੰਘ, ਮਨਕੰਵਲ ਸਿੰਘ, ਅਮਨਦੀਪ ਸਿੰਘ ਕਲੱਬ ਪ੍ਰਧਾਨ, ਸਵਰਨ ਸਿੰਘ ਸਾਬਕਾ ਪੰਚ, ਚਮਕੌਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਗੋਰਾ ਪੰਚ, ਮਨਪ੍ਰੀਤ ਸਿੰਘ, ਜੱਗਾ ਗਿੱਲ, ਹਰਜੀਤ ਸਿੰਘ ਸਕੱਤਰ, ਸੁੱਖੀ ਢਿੱਲੋਂ, ਕਿ੍ਪਾਲ ਸਿੰਘ, ਗੁਰਪ੍ਰੀਤ ਸਿੰਘ ਆੜ੍ਹਤੀਆ, ਮਨਪ੍ਰੀਤ ਸਿੰਘ, ਅੰਮਿ੍ਤ ਸਿੰਘ ਨੱਤ, ਮਨਜਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਯੂ.ਏ.ਈ, ਕੈਨੇਡੀਅਨ ਜਗਦੇਵ ਸਿੰਘ, ਵਜੀਰ ਚੰਦ ਬਿੱਟੂ, ਰਾਜਾ ਸਿੰਘ ਜੱਸੜ, ਬਲਵੀਰ ਸਿੰਘ ਪ੍ਰਧਾਨ, ਚਮਕੌਰ ਸਿੰਘ ਢਿੱਲੋਂ, ਹਰਜੀਤ ਸਿੰਘ ਸੈਕਟਰੀ, ਗੁਰਜੀਤ ਸਿੰਘ ਨੱਤ, ਮਿਸਤਰੀ ਸੁਖਪਾਲ ਸਿੰਘ, ਪਾਲੀ ਧਾਲੀਵਾਲ, ਵਿੱਕੀ ਬਾਬਾ, ਜਸਵਿੰਦਰ ਸਿੰਘ, ਹਰਬੰਸ ਸਿੰਘ ਫ਼ੌਜੀ, ਰਾਜਾ ਢੀਂਡਸਾ, ਪਰਦੀਪ ਕੈਨੇਡਾ, ਜਗਤਾਰ ਸਿੰਘ ਪੰਚ, ਸੀਰਾ ਸਿੰਘ ਪੰਚ, ਸੁਖਵਿੰਦਰ ਸਿੰਘ ਸਾਬਕਾ ਪੰਚ, ਭੋਲਾ ਸਿੰਘ ਗਿੱਲ, ਅੰਮਿ੍ਤ ਖੰਗੂੜਾ, ਨਿੱਕਾ ਸਿੱਧੂ, ਮੰਦਰ ਸਿੱਧੂ, ਪਾਲ ਭੰਗੂ, ਪਿੰ੍ਰਸ ਰੰਧਾਵਾ, ਲਵੀ ਰੰਧਾਵਾ, ਕਮਲ ਰੰਧਾਵਾ ਆਦਿ ਤੋਂ ਇਲਾਵਾ ਸਮੁੱਚੀ ਪੰਚਾਇਤ, ਅਕਾਲੀ ਅਕੈਡਮੀ ਦੇ ਸਟਾਫ਼, ਟਰੱਸਟ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਵਾਈ | ਸਟੇਜ ਦੇ ਫ਼ਰਜ਼ ਡਾ: ਜਗਤਾਰ ਸਿੰਘ ਟੱਲੇਵਾਲ, ਹਰਮਨ ਸਿੰਘ ਅਤੇ ਕੁਲਦੀਪ ਸਿੰਘ ਕੈਨੇਡਾ ਨੇ ਨਿਭਾਏ |

Ad Position 22
No active advertisement
ਪਿਛਲੀ ਖ਼ਬਰ ਬਾਬਾ ਕਾਲਾ ਮਹਿਰ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਹੋਈ ਮੀਟਿੰਗ <br/> ਅਗਲੀ ਖ਼ਬਰ ਨਰਾਇਣਗੜ੍ਹ ਸੋਹੀਆਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>
Ad Position 24