21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਬ-ਤਹਿਸੀਲ ਦੇ ਸਾਹਮਣੇ ਲੱਗੇ ਗੰਦਗੀ ਦੇ ਅੰਬਾਰ <br/>

Ad Position 21
No active advertisement
ਸਬ-ਤਹਿਸੀਲ ਦੇ ਸਾਹਮਣੇ ਫੈਲੀ ਗੰਦਗੀ ਆਪਣੀ ਤ੍ਰਾਸਦੀ ਬਿਆਨ ਕਰਦੀ ਹੋਈ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 03-03-2026
ਧਨੌਲਾ, 2 ਮਾਰਚ (ਜਤਿੰਦਰ ਸਿੰਘ ਧਨੌਲਾ)-ਸਬ-ਤਹਿਸੀਲ ਦੇ ਬਿਲਕੁਲ ਸਾਹਮਣੇ ਪਸ਼ੂ ਮੰਡੀ ਦੇ ਰਕਬੇ ਵਿਚ ਗੰਦਗੀ ਦੇ ਅੰਬਾਰ ਲੱਗੇ ਪਏ ਹਨ | ਸਬ-ਤਹਿਸੀਲ ਨਜ਼ਦੀਕ ਹੋਣ ਕਰ ਕੇ ਹਰ ਸਮੇਂ ਸੜ੍ਹਾਂਦ ਫੈਲੀ ਰਹਿੰਦੀ ਹੈ | ਨੇੜਲੇ ਕਈ ਪਿੰਡਾਂ ਦਾ ਮਾਲ ਮਹਿਕਮੇ ਦਾ ਕਾਰੋਬਾਰ ਇਸੇ ਦਫ਼ਤਰ ਵਿਚ ਲਿਖਿਆ ਪੜਿ੍ਹਆ ਜਾਂਦਾ ਹੈ | ਜਿੱਥੇ ਸਬ-ਤਹਿਸੀਲ ਦਾ ਪੱਧਰ ਢਾਈ ਫੁੱਟ ਦੇ ਕਰੀਬ ਸੜਕ ਨਾਲੋਂ ਨੀਵਾਂ ਹੈ, ਉੱਥੇ ਸਬ-ਤਹਿਸੀਲ ਤੋਂ ਨਿਕਲਦੇ ਸਾਰ ਸਾਹਮਣੇ ਅੱਤ ਮੰਦੜਾ ਹਾਲ ਬਣਿਆ ਰਹਿੰਦਾ ਹੈ | ਮੰਡੀ ਵਿਚ ਆਏ ਪਸ਼ੂ ਪਾਲਕ ਡੰਗਰ ਲੈ ਕੇ ਆਉਣ ਸਮੇਂ ਇਕ-ਇਕ, 2-2 ਬੇਸਹਾਰਾ ਪਸ਼ੂ ਨਾਲ ਚੜ੍ਹਾ ਲਿਆਉਂਦੇ ਹਨ ਅਤੇ ਇੱਥੇ ਛੱਡ ਜਾਂਦੇ ਹਨ | ਜਿਸ ਕਰ ਕੇ ਇੱਥੇ ਹੋਰ ਵੀ ਹਾਲਾਤ ਬਦ ਤੋਂ ਬਦਤਰ ਹੋਏ ਰਹਿੰਦੇ ਹਨ ਅਤੇ ਹਰ ਸਮੇਂ ਹਾਦਸਿਆਂ ਦਾ ਭੈ ਬਣਿਆ ਰਹਿੰਦਾ ਹੈ | ਮੰਡੀ ਵਿਚ ਤਾਇਨਾਤ ਪ੍ਰਬੰਧਕ ਆਪੋ ਆਪਣੀਆਂ ਰੋਟੀਆਂ ਸੇਕ ਕੇ ਚੱਲਦੇ ਬਣਦੇ ਹਨ | ਉਹ ਨਾ ਤਾਂ ਇੱਥੋਂ ਦੀ ਸਫ਼ਾਈ ਨੂੰ ਕੋਈ ਬਹੁਤੀ ਤਵਜੋਂ ਦਿੰਦੇ ਹਨ | ਨਾ ਹੀ ਨਾਲ ਲਿਆਂਦੇ ਜਾਂਦੇ ਬੇਸਹਾਰਾ ਪਸ਼ੂਆਂ ਦੀ ਰੋਕਥਾਮ ਲਈ ਕੋਈ ਢੁੱਕਵਾਂ ਪ੍ਰਬੰਧ ਕੀਤਾ ਜਾਂਦਾ ਹੈ | ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਸਭ ਤਹਿਸੀਲ ਦੇ ਆਲ਼ੇ ਦੁਆਲੇ ਅਤੇ ਅੰਦਰ ਫੈਲੀ ਹੋਈ ਗੰਦਗੀ ਨੂੰ ਹੇਠਲੀ ਤਹਿ ਤੱਕ ਸਾਫ਼ ਕਰਵਾ ਕੇ ਸਾਜ਼ਗਾਰ ਮਾਹੌਲ ਸਿਰਜਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਹਰਮਨਪਿਆਰੀ ਪਾਰਟੀ ਬਣੀ-ਐਡਵੋਕੇਟ ਰਾਹੀ <br/> ਅਗਲੀ ਖ਼ਬਰ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਰੋਸ ਧਰਨਾ 7 ਨੂੰ <br/>
Ad Position 24