20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ ਅਤੇ ਸਿਰਜਣਾ ਮੇਲਾ-3 ਕਰਵਾਇਆ <br/>

Ad Position 21
No active advertisement
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ | ਅਜੀਤ ਤਸਵੀਰ <br/> 03-03-2026
ਬਰਨਾਲਾ, 2 ਮਾਰਚ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲਾ ਦੇ ਪ੍ਰਧਾਨ ਅੰਜਨਾ ਮੈਨਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ ਅਤੇ ਸਿਰਜਣਾ ਮੇਲਾ-3 ਸਮਾਗਮ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਬਰਨਾਲਾ ਵਿਖੇ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਮੱੁਖ ਮਹਿਮਾਨ ਡਾ: ਨਵਦੀਪ ਕੌਰ ਮੁਖੀ ਪੋਸਟ ਗਰੈਜੂਏਟ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਅਤੇ ਰੁਪਿੰਦਰ ਰੂਪੀ ਪੰਜਾਬੀ ਫ਼ਿਲਮ ਅਦਾਕਾਰਾ ਨੇ ਕੀਤੀ | ਸਭਾ ਦੀ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਪ੍ਰੋ: ਹਰਪ੍ਰੀਤ ਕੌਰ ਨੇ ਲਿੰਗ ਸੰਵੇਦਨਾ ਅਤੇ ਭਾਰਤੀ ਸਮਾਜ ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟ ਕਰ ਕੇ ਕੀਤੀ | ਇਕਬਾਲ ਕੌਰ ਉਦਾਸੀ ਨੇ ਭਾਰਤੀ ਸਮਾਜ ਵਿਚ ਦੋਹਰੇ ਮਾਪਦੰਡ ਦੀ ਸੋਚ ਨੂੰ ਨਕਾਰਦਿਆਂ ਅÏਰਤਾਂ ਨੂੰ ਕਰੇ ਅਤੇ ਕੰਮ ਦੇ ਥਾਵਾਂ ਉੱਤੇ ਇਕ ਇਨਸਾਨ ਸਮਝਣ ਅਤੇ ਸਨਮਾਨ ਦੇਣ ਦੀ ਪੋ੍ਰੜ੍ਹਤਾ ਕੀਤੀ | ਮੁੱਖ ਬੁਲਾਰੇ ਡਾ: ਕੁਲਦੀਪ ਸਿੰਘ ਦੀਪ ਨੇ ਸੰਸਾਰ ਵਿਚ ਫੈਲੀ ਐਪਸਟੀਨ ਫਾਈਲ ਦੀ ਭਿਆਨਕ ਤ੍ਰਾਸਦੀ ਬਾਰੇ ਦੱਸਦਿਆਂ ਛੋਟੀਆਂ ਕੁੜੀਆਂ ਅਤੇ ਅÏਰਤਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ | ਪ੍ਰਸਿੱਧ ਲੇਖਕ ਬੂਟਾ ਸਿੰਘ ਚੌਹਾਨ, ਡਾ: ਭੁਪਿੰਦਰ ਸਿੰਘ ਬੇਦੀ, ਗੁਰਮੇਲ ਸਿੰਘ ਬੌਡੇ, ਪ੍ਰਸ਼ੋਤਮ ਪੱਤੋ ਅਤੇ ਚਰਨਜੀਤ ਕੌਰ ਨੇ ਵੀ ਹਾਮੀ ਭਰੀ ਕਿ ਅÏਰਤਾਂ ਨੂੰ ਸਾਹਿਤ ਦੇ ਖੇਤਰ ਵਿਚ ਮਰਦਾਂ ਦੇ ਗ਼ਲਤ ਨਜ਼ਰੀਏ ਤੋਂ ਬਚ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਸਿਰਜਣਾ ਸਭਾ ਨੇ ਇਸ ਦੀ ਪਹਿਲ ਕੀਤੀ ਹੈ | ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਸਿਮਰਜੀਤ ਕੌਰ ਗਰੇਵਾਲ, ਦੀਪ ਲੁਧਿਆਣਵੀ, ਜਸਵਿੰਦਰ ਕੌਰ ਜੱਸੀ, ਸਰਬਜੀਤ ਕੌਰ ਢਿੱਲੋਂ, ਰਾਜਵਿੰਦਰ ਜਟਾਣਾ, ਪੂਜਾ ਪੁੰਡਰਕ, ਮਨਦੀਪ ਕੌਰ ਖਹਿਰਾ, ਗੁਰਜੀਤ ਕੌਰ ਰਾਣੂ, ਅਮਰਦੀਪ ਕੌਰ ਸੰਘਾ, ਪਿ੍ੰ: ਸੁਰਿੰਦਰਪਾਲ ਕੌਰ ਪਨੂੰ, ਕਿਰਨਦੀਪ ਕੌਰ ਭਾਈਰੂਪਾ, ਅਰਸ਼ਪ੍ਰੀਤ ਕੌਰ ਪਟਿਆਲਾ, ਮਨਦੀਪ ਕੌਰ ਧਰਮਕੋਟ, ਸੁਖਦਰਸ਼ਨ ਕੌਰ ਬਰਨਾਲਾ, ਕਿਰਨ ਲਤਾ, ਨਿਰਮਲ ਕੌਰ, ਰੁਪਿੰਦਰ ਕੌਰ ਸ਼ਹਿਣਾ, ਗੁਰਬਿੰਦਰ ਕੌਰ ਗਿੱਲ ਬੱਧਣੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਡਾ: ਸਰਬਜੀਤ ਕੌਰ ਬਰਾੜ (ਪ੍ਰਧਾਨ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਇਕਾਈ, ਸਮਾਜ ਸੇਵੀ ਅਤੇ ਕਵਿੱਤਰੀ), ਮੈਡਮ ਰਵੀਨਾ ਖ਼ਾਨ (ਪ੍ਰੈਜ਼ੀਡੈਂਟ ਕਾਫ਼ਿਲਾ-ਏ-ਮੀਰ ਆਲ ਇੰਡੀਆ ਰਜਿ: ਪਟਿਆਲਾ ਅਤੇ ਸਮਾਜ ਸੇਵੀ), ਬੇਅੰਤ ਕੌਰ ਨਿਹਾਲ ਸਿੰਘ ਵਾਲਾ (ਨਾਟਕਕਾਰਾ ਅਤੇ ਆਲੋਚਕ), ਚੌਥਾ ਜਸਵੀਰ ਕੌਰ (ਪ੍ਰੈੱਸ ਸਕੱਤਰ ਇਸਤਰੀ ਜਾਗ੍ਰਤੀ ਮੰਚ ਪੰਜਾਬ) ਨੂੰ ਭੇਟ ਕੀਤਾ ਗਿਆ | ਸਮਾਗਮ ਵਿਚ ਆਏ ਪ੍ਰਧਾਨਗੀ ਮੰਡਲ ਅਤੇ ਕਵੀ ਜਨਾ ਦਾ ਸਭਾ ਵਲੋਂ ਇਕ ਸਨਮਾਨ ਚਿੰਨ੍ਹ ਅਤੇ ਤਿੰਨ-ਤਿੰਨ ਸਾਹਿਤਕ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਬਲਵੀਰ ਕੌਰ, ਜਸਪ੍ਰੀਤ ਕੌਰ ਬੱਬੂ, ਜਸਵੀਰ ਕੌਰ ਬਾਵਾ, ਰਜਿੰਦਰ ਕੌਰ, ਸ਼ਰਨਜੀਤ ਕੌਰ, ਮਨੀਸ਼ਾ, ਆਸ਼ਾ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਮਹਿਰਪ੍ਰੀਤ, ਮਨਦੀਪ ਕੌਰ, ਹਰਨੀਤ ਕੌਰ, ਚਰਨਜੀਤ ਕੌਰ, ਸਰਗਮ, ਡਾ: ਜੀਤ ਕੌਰ, ਡਾ: ਰਿਪੂਜੋਤ, ਹਰਨੀਤ ਕੌਰ, ਸਰਬਜੀਤ ਕੌਰ ਢਿੱਲੋਂ, ਡਾ: ਤੇਜਾ ਸਿੰਘ ਤਿਲਕ, ਸੰਪੂਰਨ ਸਿੰਘ ਟੱਲੇਵਾਲ, ਅਮਨਦੀਪ ਸਿੰਘ ਟੱਲੇਵਾਲ, ਹਾਕਮ ਸਿੰਘ ਰੂੜੇਕੇ, ਰਘਵੀਰ ਸਿੰਘ ਗਿੱਲ ਕੱਟੂ, ਬਿਰਜ ਲਾਲ ਗੋਇਲ, ਤੇਜਿੰਦਰ ਸਿੰਘ ਚੰਡਿਹੋਕ, ਚਰਨ ਸਿੰਘ ਭਦੌੜ, ਹਰਮੇਲ ਸਿੰਘ, ਜਗਜੀਤ ਸਿੰਘ, ਸੁਹੇਲ ਖ਼ਾਨ, ਜਸਵੀਰ ਸਿੰਘ, ਬਲਦੇਵ ਸਿੰਘ, ਜੁਗਰਾਜ ਚੰਦ ਰਾਏਸਰ, ਹੰਸ ਸਿੰਘ ਸੋਹੀ ਭਗਤਾ, ਮਨਜੀਤ ਸਿੰਘ ਰਾਣੂ ਏਕਮਜੋਤ ਸਿੰਘ ਰਾਣੂ, ਈਸ਼ਾਨ, ਜਸਪਾਲ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਮੋਗਾ, ਤਰਨਦੀਪ ਸਿੰਘ, ਗੁਰਵਿੰਦਰ ਸਿੰਘ, ਹਮੀਰ ਸਿੰਘ, ਉਰਵਸ਼ੀ ਗੁਪਤਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਗਰੈਜੂਏਸ਼ਨ ਸੈਰਾਮਨੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਹਿਲ ਕਲਾਂ 'ਚ ਭਾਜਪਾ ਦੀ ਕਿੱਲੀ ਚਹਿਲਾਂ ਰੈਲੀ ਦੀਆਂ ਤਿਆਰੀਆਂ ਸੰਬੰਧੀ ਇਕੱਤਰਤਾ <br/>
Ad Position 24