ਟੱਲੇਵਾਲ, 2 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸਬੰਧਿਤ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਚੀਮਾ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਦੀ ਕੜੀ ਤਹਿਤ ਗ੍ਰਾਮ ਪੰਚਾਇਤ, ਸਮੂਹ ਐਨ.ਆਰ.ਆਈ ਵੀਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 29ਵਾਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਅਤੇ ਪਹਿਲਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਰਸਮੀ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਮਨ ਜਵੰਧਾ, ਸਰਪੰਚ ਮਲੂਕ ਸਿੰਘ ਧਾਲੀਵਾਲ, ਸਮਾਜ ਸੇਵੀ ਚਰਨਜੀਤ ਸਿੰਘ ਨੰਬਰਦਾਰ ਸੈਰਾਜੋਤ ਵਾਲੇ, ਸਮਾਜ ਸੇਵੀ ਬਸੰਤ ਸਿੰਘ ਪੇਸ਼ੀ, ਸੁਖਦੇਵ ਸਿੰਘ ਬਾਸੇਕਾ ਇਟਲੀ, ਸਮੂਹ ਡਾਕਟਰ ਅਤੇ ਕਲੱਬ ਆਗੂਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਕੈਂਪ ਦੌਰਾਨ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਦੇ ਡਾ: ਰੁਪੇਸ਼ ਸਿੰਗਲਾ ਦੀ ਟੀਮ ਵਲੋਂ 745 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਕੀਤੇ ਗਏ, ਜਿਨ੍ਹਾਂ ਵਿਚੋਂ 125 ਮਰੀਜ਼ ਲੈਂਜ਼ ਲਈ ਚੁਣੇ ਗਏ | ਇਸ ਤੋਂ ਇਲਾਵਾ 300 ਦੇ ਕਰੀਬ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਉੱਥੇ ਬੀ.ਐਮ.ਸੀ ਹਸਪਤਾਲ ਬਰਨਾਲਾ ਦੇ ਡਾ: ਪ੍ਰਵੀਨ ਗਰਗ, ਡਾ: ਵਿਕਾਸ ਗੁਪਤਾ ਅਤੇ ਉਨ੍ਹਾਂ ਦੀ ਟੀਮ ਵਲੋਂ 290 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੈਡੀਕਲ ਚੈੱਕਅਪ ਦੌਰਾਨ ਅÏਰਤਾਂ ਦੇ ਰੋਗ, ਪੇਟ, ਜਿਗਰ, ਨੱਕ, ਕੰਨ, ਗਲਾ ਅਤੇ ਹੋਰ ਅਲੱਗ-ਅਲੱਗ ਬਿਮਾਰੀਆਂ ਦੇ ਚੈੱਕਅਪ ਕੀਤੇ ਗਏ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਦੌਰਾਨ ਬੂਟਾ ਸਿੰਘ ਸਾਦੇਕਾ, ਹਰਵਿੰਦਰ ਸਿੰਘ ਬੁਰਜ ਹਮੀਰਾ ਕੈਨੇਡਾ, ਜਸਵਿੰਦਰ ਸਿੰਘ ਨੱਥੂਵਾਲਾ, ਗੁਰਪ੍ਰੀਤ ਹੰਡਿਆਇਆ, ਗੁਰਦੇਵ ਸਿੰਘ ਫ਼ੌਜੀ ਕੈਨੇਡਾ, ਕੈਨੇਡੀਅਨ ਦਲਜੀਤ ਸਿੰਘ ਸਾਬਕਾ ਪ੍ਰਧਾਨ, ਪਿ੍ੰਸੀਪਲ ਜਨਕ ਰਾਜ ਸ਼ਰਮਾ, ਹਰਦੀਪ ਕੌਰ ਨਿਊਜ਼ੀਲੈਂਡ, ਅਮਨਦੀਪ ਕੌਰ ਸੇਖੋ ਨਿਊਜ਼ੀਲੈਂਡ, ਕਰਮਜੀਤ ਸਿੰਘ ਪੱਤੀ ਨਿਊਜ਼ੀਲੈਂਡ, ਮੀਕਾ ਮਹਿਲ ਕਲਾਂ ਕੈਨੇਡਾ, ਅਵੀਜੋਤ ਕੈਨੇਡਾ, ਦਿਲਪ੍ਰੀਤ ਕੈਨੇਡਾ, ਭੱਪਾ ਚੀਮਾ ਕੈਨੇਡਾ, ਗਗਨਦੀਪ ਸਿੰਘ ਕੈਨੇਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਹਰਮਿਲਾਪ ਸਿੰਘ ਕੈਨੇਡਾ, ਅਵਤਾਰ ਸਿੰਘ ਕੈਨੇਡੀਅਨ, ਕੈਨੇਡੀਅਨ ਗੁਰਸੇਵਕ ਸਿੰਘ ਗੰਗੋਹਰ ਪਰਿਵਾਰ, ਚਮਕੌਰ ਸਿੰਘ ਸੁਖਪੁਰਾ, ਭੋਲਾ ਸਿੰਘ ਮਣਕੂ, ਭੁਪਿੰਦਰ ਸਿੰਘ ਮਣਕੂ, ਰੇਸ਼ਮ ਸਿੰਘ ਵੜੈਚ, ਰਮਨਦੀਪ ਪੇਸ਼ੀ, ਮਾਸਟਰ ਲਛਮਣ ਸਿੰਘ, ਸਤਨਾਮ ਸਿੰਘ ਸਰਪੰਚ, ਗੀਤਕਾਰ ਸਰਬਾ ਮਾਨ, ਸ਼ਿੰਗਾਰਾ ਸਿੰਘ, ਡਾ: ਦਰਸ਼ਨ ਕੁਮਾਰ ਚੀਮਾ, ਬਿੰਦਰ ਸਿੰਘ ਵੜੈਚ, ਪ੍ਰਦੀਪ ਸਿੰਘ ਵੜੈਚ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਕਰਮਜੀਤ ਸਿੰਘ ਜੀਤਾ, ਡਾ. ਕਰਮਜੀਤ ਸਿੰਘ ਬੱਬੂ ਵੜੈਚ, ਪ੍ਰੋ: ਲਖਵੀਰ ਸਿੰਘ ਚੀਮਾ, ਪਟਵਾਰੀ ਰਣਵੀਰ ਸਿੰਘ ਚੀਮਾ, ਅਮਨਦੀਪ ਸਿੰਘ ਅਮਨਾ, ਸੈਕਟਰੀ ਕਰਮਜੀਤ ਸਿੰਘ, ਵਾਹਿਗੁਰੂ ਪਾਲ ਸਿੰਘ ਗੋਰਾ, ਅਵਤਾਰ ਸਿੰਘ ਬਬਲੀ, ਮਿ: ਕੁਲਦੀਪ ਸਿੰਘ, ਪਰਗਟ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਜੱਸੂ, ਨਵਜੀਤ ਸਿੰਘ ਪੇਸ਼ੀ, ਜਸਪ੍ਰੀਤ ਸਿੰਘ ਧਾਲੀਵਾਲ, ਬਲਵੀਰ ਸਿੰਘ ਬੀਰਾ, ਡਾ.ਗੁਰਪ੍ਰੀਤ ਸਿੰਘ ਚੀਮਾ, ਗੁਰਦਾਸ ਸਿੰਘ ਪੇਸ਼ੀ, ਸਵਰਨਜੀਤ ਸਿੰਘ ਫ਼ੌਜੀ, ਕੁਲਦੀਪ ਸਿੰਘ ਪੇਸ਼ੀ, ਵਿਸ਼ਵਜੀਤ ਸਿੰਘ, ਸਤਨਾਮ ਸਿੰਘ,ਗਗਨਦੀਪ ਸਿੰਘ, ਕਾਲਾ ਸਿੰਘ ਗੱਜੂਕਾ, ਡਾ: ਬੌਬੀ, ਹਰਪ੍ਰੀਤ ਧਾਲੀਵਾਲ, ਕਰਮਾ ਸਿੰਘ, ਅੰਮਿ੍ਤ ਸਿੰਘ, ਕੇਵਲ ਸਿੰਘ ਪੇਸ਼ੀ, ਹਰਮਨ ਸਿੰਘ, ਜੋਬਨਜੀਤ ਧਾਲੀਵਾਲ, ਅਰਮਾਨ, ਸਾਹਿਲ ਆਦਿ ਨੇ ਮਹਿਮਾਨਾਂ ਅਤੇ ਡਾਕਟਰਾਂ ਦਾ ਸਨਮਾਨ ਕੀਤਾ |