ਤਪਾ ਮੰਡੀ, 3 ਮਾਰਚ (ਪ੍ਰਵੀਨ ਗਰਗ)-ਕਿਤਾਬਾਂ ਵਿਦਿਆਰਥੀਆਂ ਦੀ ਸਿੱਖਿਆ ਅਤੇ ਰੁਚੀਆਂ ਨੂੰ ਨਵਾਂ ਰੱੁਖ ਦੇਣਗੀਆਂ ਕਿਉਂਕਿ ਸਾਡੇ ਦੇਸ਼ ਦਾ ਅਸਲ ਧਨ ਬੈਂਕਾਂ 'ਚ ਨਹੀਂ ਬਲਕਿ ਸਕੂਲਾਂ 'ਚ ਪਿਆ ਹੈ, ਜਿਨ੍ਹਾਂ ਨੂੰ ਸਾਂਭਣ ਦੀ ਬਹੁਤ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਤਪਾ ਆਯੂਸ਼ ਗੋਇਲ. ਨੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਪਾ ਵਿਖੇ ਆਈ.ਓ.ਐਲ. ਦੇ ਕਾਰਜਕਾਰੀ ਡਾਇਰੈਕਟਰ ਕੇ.ਕੇ. ਰਾਣਾ ਵਲੋਂ ਆਪਣੀ ਟੀਮ ਸਮੇਤ ਸਕੂਲ ਦੀ ਲਾਇਬ੍ਰੇਰੀ 'ਚ ਅਲੱਗ ਅਲੱਗ ਪੈਟਰਨ ਜਿਵੇਂ ਆਈ.ਏ.ਐਸ., ਪੀ.ਸੀ.ਐਸ., ਆਈ.ਪੀ.ਐਸ., ਟੀਚਰ, ਡਾਕਟਰ, ਇੰਜੀਨੀਅਰ, ਜੀ.ਕੇ. ਆਦਿ ਹੋਰ ਵੱਖ-ਵੱਖ ਤਰ੍ਹਾਂ ਦੀਆਂ 20 ਦੇ ਕਰੀਬ ਕਿਤਾਬਾਂ ਦਾ ਸੈੱਟ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਇਨ੍ਹਾਂ ਪੁਸਤਕਾਂ ਤੋਂ ਸੇਧ ਲਵੇਗੀ ਅਤੇ ਵਿਦਿਆਰਥੀ ਇਤਿਹਾਸ ਬਾਰੇ ਬਹੁਤ ਕੁੱਝ ਸਿੱਖਣਗੇ | ਇਸ ਮੌਕੇ ਆਈ.ਓ.ਐਲ. ਦੇ ਕਾਰਜਕਾਰੀ ਡਾਇਰੈਕਟਰ ਕੇ.ਕੇ. ਰਾਣਾ ਨੇ ਕਿਹਾ ਕਿ ਐਸ.ਡੀ.ਐਮ. ਆਯੂਸ਼ ਗੋਇਲ ਦੀ ਰਹਿਨੁਮਾਈ ਹੇਠ ਉਨ੍ਹਾਂ ਵਲੋਂ ਹਲਕੇ ਦੇ 11 ਦੇ ਕਰੀਬ ਸਕੂਲਾਂ ਵਿਚ ਇਹ ਸੈੱਟ ਭੇਟ ਕੀਤੇ ਗਏ ਹਨ | ਇਨ੍ਹਾਂ ਕਿਤਾਬਾਂ ਨਾਲ ਬੱਚਿਆਂ ਨੂੰ ਇਕ ਚੰਗੀ ਸੇਧ ਮਿਲੇਗੀ ਅਤੇ ਜਿਨ੍ਹਾਂ ਜਰੀਏ ਉਹ ਕੁੱਝ ਬਣ ਕੇ ਆਪਣੇ ਦੇਸ਼, ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਸਕੂਲ ਦੇ ਇੰਚਾਰਜ ਤਲਵਿੰਦਰ ਸਿੰਘ ਸਿੱਧੂ ਨੇ ਕਿਹਾ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਅਤੇ ਆਈ.ਓ.ਐਲ ਦੇ ਕਾਰਜਕਾਰੀ ਡਾਇਰੈਕਟਰ ਕੇ.ਕੇ ਰਾਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦੀ ਲਾਇਬ੍ਰੇਰੀ ਬਹੁਤ ਦੁਰਲੱਭ ਪੁਸਤਕਾਂ ਦਾ ਭੰਡਾਰ ਹੈ | ਇਹਨਾਂ ਪੁਸਤਕਾਂ ਨਾਲ ਬੱਚਿਆਂ ਨੂੰ ਇਕ ਨਵਾਂ ਸਮਾਜ ਸਿਰਜਣ ਦੀ ਪ੍ਰੇਰਨਾ ਮਿਲੇਗੀ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਸ਼ਰਨਜੀਤ ਕੌਰ, ਮੈਡਮ ਵਸੁੰਧਰਾ, ਮੈਡਮ ਗਾਇਤਰੀ ਜੋਤੀ, ਰਾਕੇਸ਼ ਕੁਮਾਰ, ਕਮਲਜੀਤ ਸਿੰਘ, ਮੇਜਰ ਸਿੰਘ, ਪਰਮਿੰਦਰ ਸਿੰਘ, ਜੀਵਨ ਕੁਮਾਰ, ਮੈਡਮ ਪ੍ਰਵੀਨ, ਅਨਿਲ ਕੁਮਾਰ ਮੋਦੀ, ਮਾਸਟਰ ਅੰਕੁਰ ਕੁਮਾਰ, ਮਾਸਟਰ ਕਮਲ ਸ਼ਰਮਾ, ਸੁਖਦੀਪ ਸਿੰਘ ਤਪਾ ਤੋਂ ਇਲਾਵਾ ਗੁਰਲਾਲ ਸਿੰਘ ਆਦਿ ਮੌਜੂਦ ਸਨ |