ਬਰਨਾਲਾ, 3 ਮਾਰਚ (ਨਰਿੰਦਰ ਅਰੋੜਾ)-ਫੂਡ ਵਿਭਾਗ ਬਰਨਾਲਾ ਵਲੋਂ ਬਰਨਾਲਾ ਦੀਆਂ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸੈਂਪਲ ਭਰੇ ਗਏ | ਜਾਣਕਾਰੀ ਦਿੰਦਿਆਂ ਐਫ.ਐਸ.ਓ. ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਧਨੌਲਾ ਰੋਡ, ਫਰਵਾਹੀ ਬਾਜ਼ਾਰ ਆਦਿ ਥਾਵਾਂ 'ਤੇ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੋਂ 2 ਪਨੀਰ, 1 ਰਸ ਮਲਾਈ ਕੇਕ ਅਤੇ ਇਕ ਦੁੱਧ ਦਾ ਸੈਂਪਲ ਭਰਿਆ ਗਿਆ | ਉਨ੍ਹਾਂ ਦੱਸਿਆ ਕਿ ਇਹ ਸੈਂਪਲ ਸੀਲ ਕਰ ਕੇ ਚੰਡੀਗੜ੍ਹ ਲੈਬਾਰਟਰੀ ਵਿਖੇ ਟੈਸਟਿੰਗ ਲਈ ਭੇਜੇ ਜਾਣਗੇ ਅਤੇ ਜੇ ਸੈਂਪਲ ਫੇਲ ਆਉਂਦੇ ਹਨ ਤਾਂ ਬਣਦੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅੱਜ ਦੁਕਾਨਦਾਰਾਂ ਦੇ ਫੂਡ ਸੇਫ਼ਟੀ ਲਾਇਸੈਂਸ ਵੀ ਚੈੱਕ ਕੀਤੇ ਗਏ ਜਿਨ੍ਹਾਂ ਕੋਲ ਇਹ ਲਾਇਸੈਂਸ ਨਹੀਂ ਸਨ | ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਅਤੇ ਸਭ ਨੂੰ ਅਪੀਲ ਕੀਤੀ ਕਿ ਇਹ ਲਾਇਸੈਂਸ ਜ਼ਰੂਰ ਬਣਵਾਉਣ |