10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨੇ 21 ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ <br/>

Ad Position 21
No active advertisement
ਪਿੰਡ ਮੱਲੀਆਂ ਵਿਖੇ ਕਰਵਾਏ ਸਮਾਗਮ ਦੌਰਾਨ ਸ਼ਹੀਦਾਂ ਪਰਿਵਾਰਾਂ ਨੂੰ ਸਨਮਾਨਿਤ ਕਰਨ ਮੌਕੇ ਆਗੂ | ਤਸਵੀਰ : ਸੋਨੀ ਚੀਮਾ <br/> 04-03-2026
ਟੱਲੇਵਾਲ, 3 ਮਾਰਚ (ਸੋਨੀ ਚੀਮਾ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ (ਰਜਿ:) ਵਲੋਂ ਬਲਾਕ ਸ਼ਹਿਣਾ ਦੇ 21 ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 17ਵਾਂ ਸਾਲਾਨਾ ਸ਼ਹੀਦੀ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਦੇ ਪਿੰਡ ਮੱਲੀਆਂ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਬਾਬਾ ਬਸੰਤ ਸਿੰਘ ਖ਼ਾਲਸਾ ਦੇ ਰਾਗੀ ਜਥੇ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ | ਉਪਰੰਤ 21 ਸ਼ਹੀਦ ਪਰਿਵਾਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਉਚੇਚੇ ਤੌਰ 'ਤੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਕਰਨਲ ਲਾਭ ਸਿੰਘ ਬਰਨਾਲਾ, ਕੈਪਟਨ ਦਰਬਾਰਾ ਸਿੰਘ ਪੱਖੋਕੇ, ਕੈਪਟਨ ਸਾਧੂ ਸਿੰਘ ਮੂੰਮ, ਸੂਬੇਦਾਰ ਬਲਵਿੰਦਰ ਸਿੰਘ ਝੰਮਟ ਸ਼ਹਿਣਾ ਤੋਂ ਇਲਾਵਾ ਬਲਾਕ ਸ਼ਹਿਣਾ, ਬਲਾਕ ਮਹਿਲ ਕਲਾਂ ਅਤੇ ਬਲਾਕ ਬਰਨਾਲਾ ਸਮੇਤ ਤਿੰਨੇ ਬਲਾਕਾਂ ਦੇ ਪ੍ਰਧਾਨ ਸ਼ਹੀਦਾਂ ਨੂੰ ਸਿੱਜਦਾ ਕਰਨ ਲਈ ਪਹੁੰਚੇ | ਇਸ ਤੋਂ ਇਲਾਵਾ ਜਥੇਬੰਦੀ ਵਲੋਂ ਗੁਰੂ ਘਰ ਦੀ ਕਮੇਟੀ, ਗ੍ਰੰਥੀ ਸਿੰਘਾਂ ਅਤੇ ਕਵੀਸ਼ਰ ਰਾਜਵਿੰਦਰ ਸਿੰਘ ਮੱਲੀਆਂ ਦੇ ਜਥੇ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ 18 ਸਾਲ ਤੋਂ ਘੱਟ ਉਮਰ ਦੇ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਲੂਟ ਕਰਦਿਆਂ ਸ਼ਹੀਦਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਨਾਮ ਦੁਨੀਆਂ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦਾ ਹੈ | ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ | ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਦੇ ਪਰਿਵਾਰ ਵਲੋਂ ਇਸ ਸਮਾਗਮ ਵਿਚ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਚਮਕੌਰ ਸਿੰਘ ਮੱਲੀ ਬਲਾਕ ਪ੍ਰਧਾਨ, ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਬਲਾਕ ਪ੍ਰਧਾਨ ਮਹਿਲ ਕਲਾਂ ਅਤੇ ਸਮੁੱਚੀ ਟੀਮ, ਸੂਬੇਦਾਰ ਕਰਮਜੀਤ ਸਿੰਘ ਬਰਨਾਲਾ ਬਲਾਕ ਪ੍ਰਧਾਨ ਬਰਨਾਲਾ, ਸੂਬੇਦਾਰ ਮਹਿੰਦਰ ਸਿੰਘ ਸਿੱਧੂ, ਕੈਪਟਨ ਗੁਰਮੇਲ ਸਿੰਘ ਘੁੰਮਣ ਅਤੇ ਸਮੁੱਚੀ ਟੀਮ, ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਪ੍ਰਧਾਨ ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ, ਕੈਪਟਨ ਅਵਤਾਰ ਸਿੰਘ ਪੱਖੋਕੇ, ਸੂਬੇਦਾਰ ਗੁਰਦੀਪ ਸਿੰਘ ਸ਼ਹਿਣਾ, ਸੂਬੇਦਾਰ ਬਲਵਿੰਦਰ ਸਿੰਘ ਬਾਵਾ, ਸੂਬੇਦਾਰ ਚਮਕੌਰ ਸਿੰਘ ਬਖਤਗੜ੍ਹ, ਹੌਲਦਾਰ ਅਮਰਜੀਤ ਸਿੰਘ ਤਲਵੰਡੀ, ਹੌਲਦਾਰ ਮਨਜੀਤ ਸਿੰਘ ਜੈਮਲ ਸਿੰਘ ਵਾਲਾ, ਕੈਪਟਨ ਜਗਦੀਸ਼ ਸਿੰਘ ਜੰਗੀਆਣਾ, ਸੂਬੇਦਾਰ ਗੁਰਦੀਪ ਸਿੰਘ ਭੋਤਨਾ, ਹੌਲਦਾਰ ਸੁਖਵਿੰਦਰ ਸਿੰਘ ਭੋਤਨਾ, ਸੂਬੇਦਾਰ ਬਲਬੀਰ ਸਿੰਘ ਮੱਲੀਆਂ, ਸੂਬੇਦਾਰ ਸਤਵਿੰਦਰ ਸਿੰਘ ਮੱਲੀਆਂ, ਹੌਲਦਾਰ ਸਵਰਨ ਸਿੰਘ ਮੱਲੀਆਂ, ਹੌਲਦਾਰ ਚਮਕੌਰ ਸਿੰਘ ਮੱਲੀਆਂ, ਹੌਲਦਾਰ ਗੁਰਲਾਲ ਸਿੰਘ ਮੱਲੀਆਂ, ਅਗਨੀਵੀਰ ਬਲਵਿੰਦਰ ਸਿੰਘ, ਰਵਿੰਦਰ ਸਿੰਘ ਮੂੰਮ, ਹੌਲਦਾਰ ਅੰਮਿ੍ਤ ਸਿੰਘ ਸਹਿਜੜਾ, ਸੂਬੇਦਾਰ ਮੇਜਰ ਗੁਰਜੰਟ ਸਿੰਘ ਮਹਿਲ ਖ਼ੁਰਦ, ਹੌਲਦਾਰ ਸੇਵਕ ਸਿੰਘ ਮਹਿਲ ਖ਼ੁਰਦ, ਹੌਲਦਾਰ ਸਤਨਾਮ ਸਿੰਘ ਸਹੌਰ, ਹੌਲਦਾਰ ਮੋਹਰ ਸਿੰਘ ਸਹੌਰ, ਹੌਲਦਾਰ ਨਿਰਪਾਲ ਸਿੰਘ, ਹੌਲਦਾਰ ਜਗਸੀਰ ਸਿੰਘ ਚੁਹਾਣਕੇ ਖ਼ੁਰਦ, ਹੌਲਦਾਰ ਦਰਸ਼ਨ ਸਿੰਘ, ਹੌਲਦਾਰ ਬਲਵਿੰਦਰ ਸਿੰਘ ਨਰਾਇਣਗੜ੍ਹ ਸੋਹੀਆਂ, ਹੌਲਦਾਰ ਸਿਕੰਦਰ ਸਿੰਘ, ਹਰਬੰਸ ਸਿੰਘ ਕੁਰੜ, ਸੂਬੇਦਾਰ ਗੁਰਬਖ਼ਸ਼ ਸਿੰਘ ਛਾਪਾ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ, ਇਲਾਕੇ ਦੀਆਂ ਸੰਗਤਾਂ ਅਤੇ ਸਾਬਕਾ ਸੈਨਿਕ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਜਾ ਕੇ ਕੋਈ ਵੀ ਵਿਅਕਤੀ ਤੇਲ ਦਾ ਪੈਮਾਨਾ ਚੈੱਕ ਕਰ ਸਕਦਾ ਹੈ-ਐਸ.ਡੀ.ਐਮ. <br/> ਅਗਲੀ ਖ਼ਬਰ ਜ਼ਿਮਨੀ ਚੋਣ ਨੇ ਸਾਬਤ ਕਰ ਦਿੱਤਾ ਸੀ ਕਿ ਸਰਕਾਰੀ ਤਾਕਤ ਅਤੇ ਸੋਸ਼ਲ ਮੀਡੀਆ ਦਾ ਪਲੇਟਫ਼ਾਰਮ 'ਆਪ' ਦੇ ਰਾਸ ਨਹੀਂ ਆਉਣਾ-ਕਾ...
Ad Position 24