ਤਪਾ ਮੰਡੀ, 3 ਫਰਵਰੀ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਵਿਖੇ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਸ਼ਰਧਾਲੂਆਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਮੂਹ ਸ਼ਰਧਾਲੂਆਂ ਨੇ ਫੁੱਲਾਂ ਨਾਲ ਹੋਲੀ ਖੇਡੀ ਅਤੇ ਪ੍ਰਭੂ ਦੇ ਜੈਕਾਰੇ ਲਾਏ ਗਏ | ਸ਼ਰਧਾਲੂਆਂ ਨੇ ਇਕ-ਦੂਜੇ ਨਾਲ ਫੁੱਲਾਂ ਦੀ ਹੋਲੀ ਖੇਡੀ | ਸ਼ਰਧਾਲੂਆਂ ਨੇ ਆਖਿਆ ਕਿ ਅਜਿਹੀ ਹੋਲੀ ਵਰਿੰਦਾਵਨ ਮੰਦਰ ਵਿਚ ਮਨਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਅਜਿਹੀ ਹੋਲੀ ਅੱਜ ਮੰਦਰ ਵਿਖੇ ਖੇਡਣ ਮਗਰੋਂ ਖ਼ੁਸ਼ੀ ਹੋਈ ਹੈ | ਇਸ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਖਾਟੂ ਸ਼ਿਆਮ ਅਤੇ ਕਿ੍ਸ਼ਨ ਭਗਵਾਨ ਦੇ ਸੁੰਦਰ-ਸੁੰਦਰ ਭਾਈਆਂ ਨਾਲ ਕੀਰਤਨ ਕੀਤਾ ਗਿਆ ਅਤੇ ਨੱਚ ਟੱਪ ਕੇ ਫੁੱਲਾਂ ਨਾਲ ਹੋਲੀ ਖੇਡੀ | ਇਸ ਸਮੇਂ ਹਰੀਸ਼ ਮਿੱਤਲ ਗੋਸ਼ਾ, ਰਿੰਕੂ, ਮੋੜ ਦੀਪੂ ਭੈਣੀ, ਰਾਹੁਲ ਸ਼ਰਮਾ, ਅਮਰਜੀਤ, ਲਾਡੀ, ਦੀਪੂ, ਵਿਜੈ ਧੂਰਕੋਟੀਆ ਤੋਂ ਇਲਾਵਾ ਮਹਿਲਾ ਕੀਰਤਨ ਮੰਡਲ ਦੀਆਂ ਮਹਿਲਾਵਾਂ ਮੌਜੂਦ ਸਨ |