ਬਰਨਾਲਾ, 3 ਮਾਰਚ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਐੱਨ.ਐੱਸ.ਐੱਸ ਵਿਭਾਗ ਅਤੇ ਈਕੋ ਕਲੱਬ ਵਲੋਂ ਸਾਂਝੇ ਤੌਰ 'ਤੇ ਸੰਸਥਾ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ ਕਾਲਜ ਕੈਂਪਸ ਤੋਂ ਚੱਲ ਕੇ ਸੰਘੇੜਾ ਪਿੰਡ ਹੁੰਦੀ ਹੋਈ ਵਾਪਸ ਕਾਲਜ ਕੈਂਪਸ ਵਿਚ ਪਹੁੰਚੀ | ਇਸ ਰੈਲੀ ਦੌਰਾਨ ਵਲੰਟੀਅਰਜ਼ ਵਾਤਾਵਰਨ ਬਚਾਓ ਦੇ ਨਾਅਰੇ ਲਗਾਏ ਗਏ | ਇਸ ਉਪਰੰਤ ਵਾਤਾਵਰਨ ਬਚਾਓ ਸਬੰਧੀ ਵਲੰਟੀਅਰਾਂ ਦੇ ਚਾਰਟ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਐੱਨ.ਐੱਸ.ਐੱਸ ਪ੍ਰੋਗਰਾਮ ਦੇ ਮਨਦੀਪ ਕੌਰ, ਮੈਡਮ ਮਨਪ੍ਰੀਤ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |