11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਆਈ.ਓ.ਐਲ. ਫ਼ੈਕਟਰੀ ਧੌਲਾ ਵਿਖੇ ਸਿਹਤ ਜਾਂਚ ਕੈਂਪ ਲਾਇਆ <br/>

Ad Position 21
No active advertisement
ਆਈ.ਓ.ਐਲ. ਫ਼ੈਕਟਰੀ ਧੌਲਾ ਵਿਖੇ ਸਿਹਤ ਜਾਂਚ ਕੈਂਪ ਦੌਰਾਨ ਕਰਮਚਾਰੀਆਂ ਦੀ ਸਿਹਤ ਜਾਂਚ ਕਰਦੇ ਹੋਏ ਡਾਕਟਰ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 04-03-2026
ਰੂੜੇਕੇ ਕਲਾਂ, 3 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਕਰਮਚਾਰੀ ਰਾਜ ਬੀਮਾ ਨਿਗਮ ਦੀ 75ਵੀਂ ਵਰ੍ਹੇਗੰਢ ਮੌਕੇ ਆਈ.ਓ.ਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮ: ਫ਼ਤਿਹਗੜ੍ਹ ਛੰਨਾ ਵਿਖੇ ਸਿਹਤ ਜਾਂਚ ਕੈਂਪ ਲਾਇਆ ਗਿਆ | ਕੈਂਪ ਦੌਰਾਨ ਫ਼ੈਕਟਰੀ ਦੇ ਕਰਮਚਾਰੀਆਂ ਦੀ ਕਰਮਚਾਰੀ ਰਾਜ ਬੀਮਾ ਨਿਗਮ ਈ.ਐਸ.ਆਈ.ਸੀ ਡਿਸਪੈਂਸਰੀ ਦੇ ਡਾ: ਡਾ: ਰੂਪ ਕਿਰਨ ਕੌਰ ਦੀ ਅਗਵਾਈ ਵਿਚ ਸਿਹਤ ਜਾਂਚ ਕੀਤੀ ਗਈ | ਮਰੀਜ਼ਾਂ ਦੇ ਵੱਖ-ਵੱਖ ਟੈਸਟ ਵੀ ਕੀਤੇ ਗਏ ਅਤੇ ਵਿਸ਼ੇਸ਼ ਲੱਛਣ ਵਾਲੇ ਕੁੱਝ ਕਰਮਚਾਰੀਆਂ ਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ | ਡਾ: ਰੂਪ ਕਿਰਨ ਕੌਰ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਸੰਤੁਲਿਤ ਭੋਜਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ | ਉਦਯੋਗ ਦੇ 58 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ | ਆਈ.ਓ.ਐਲ ਫ਼ੈਕਟਰੀ ਦੇ ਬ੍ਰਾਂਚ ਮੈਨੇਜਰ ਅਮਨਦੀਪ ਸਿੰਘ ਦੀ ਅਗਵਾਈ ਵਿਚ ਫ਼ੈਕਟਰੀ ਪ੍ਰਬੰਧਕਾਂ ਵਲੋਂ ਕੈਂਪ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਵਲੋਂ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਰੋਸ ਮਾਰਚ ਤੇ ਘਿਰਾਓ ਦਾ ਐਲਾਨ <br/> ਅਗਲੀ ਖ਼ਬਰ ਅੱਲ੍ਹੜਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਇਆ ਜਾਵੇਗਾ 'ਜ਼ਿੰਦਗੀ ਜ਼ਿੰਦਾਬਾਦ' ਪ੍ਰੋਜੈਕਟ-ਡਿਪਟੀ ਕਮਿਸ਼ਨਰ <br/>
Ad Position 24