11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਸਟਾਫ਼ ਅਤੇ ਵਿਦਿਆਰਥੀ ਹੋਲੀ ਖੇਡਣ ਸਮੇਂ | ਤਸਵੀਰ : ਰਜਿੰਦਰ ਬੱਤਾ <br/> 04-03-2026
ਭਦੌੜ, 3 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿੱਖਿਆ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਜੋ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਭਿਆਚਾਰ ਨਾਲ ਜੋੜ ਕੇ ਰੱਖਣ ਲਈ ਆਉਣ ਵਾਲੇ ਮਹੱਤਵਪੂਰਨ ਦਿਨਾਂ ਨੂੰ ਮਨਾਉਂਦੀ ਰਹਿੰਦੀ ਹੈ ਤਾਂ ਜੋ ਬੱਚੇ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ | ਇਸੇ ਹੀ ਗੱਲ ਦੀ ਪੂਰਤੀ ਲਈ ਸਕੂਲ ਵਿਚ ਵਿਦਿਆਰਥੀਆਂ ਨੇ ਕੈਮੀਕਲ ਰੰਗਾਂ ਤੋਂ ਮੁਕਤ ਹੋਲੀ ਦਾ ਤਿਉਹਾਰ ਕੁਦਰਤੀ ਫੁੱਲਾਂ ਨਾਲ ਮਨਾਇਆ | ਇਸ ਮੌਕੇ ਨੰਨ੍ਹੇ ਮੰੁਨੇ ਬੱਚੇ ਵੱਖ-ਵੱਖ ਰੰਗਾਂ ਦੇ ਕੱਪੜਿਆਂ ਵਿਚ ਬਹੁਤ ਹੀ ਖ਼ੂਬਸੂਰਤ ਲੱਗ ਰਹੇ ਸਨ | ਵਿਦਿਆਰਥੀਆਂ ਦੁਆਰਾ ਇਸ ਮੌਕੇ 'ਤੇ ਹੋਲੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਹੋਲੀ ਦੇ ਗੀਤਾਂ ਉਪਰ ਭੰਗੜਾ ਅਤੇ ਡਾਂਸ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੰਗਾਂ ਬਾਰੇ ਗਤੀਵਿਧੀ ਵੀ ਕਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿਚ ਵੱਖ-ਵੱਖ ਰੰਗਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਪ੍ਰਧਾਨ ਡਾ: ਚਰਨ ਸਿੰਘ, ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ, ਪਿ੍ੰਸੀਪਲ ਕੁੰਜੂਮੋਲ ਜੋਅ ਅਤੇ ਵਾਈਸ ਪਿ੍ੰਸੀਪਲ ਜਸਮੇਲ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਹੋਲੀ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰਚਰਨ ਕਮਲ ਸਾਹਿਬ ਧੌਲਾ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਾਇਆ <br/> ਅਗਲੀ ਖ਼ਬਰ ਐਡਵੋਕੇਟ ਧਰਮਪਾਲ ਸਿੰਘ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਨਿਯੁਕਤ <br/>
Ad Position 24