ਬਰਨਾਲਾ, 5 ਮਾਰਚ (ਨਰਿੰਦਰ ਅਰੋੜਾ)-ਬਰਨਾਲਾ ਦੇ ਵੱਖ-ਵੱਖ ਮੰਦਰਾਂ 'ਚ ਹੋਲੀ ਦਾ ਤਿਉਹਾਰ ਫੱੁਲਾਂ ਦੀ ਹੋਲੀ ਖੇਡ ਕੇ ਮਨਾਇਆ ਗਿਆ | ਗੀਤਾ ਭਵਨ ਬਰਨਾਲਾ ਵਿਖੇ ਕੀਰਤਨ ਕੀਤਾ ਗਿਆ | ਜਿਸ ਵਿਚ ਗੁਣਗਾਨ ਮਸ਼ਹੂਰ ਕਲਾਕਾਰ ਰਾਕੇਸ਼ ਰਾਧੇ, ਸੰਜੀਵ ਬਾਂਸਲ ਰਿੰਕੂ ਅਤੇ ਸੁਰਿੰਦਰ ਕਾਕਾ ਵਲੋਂ ਆਪਣੀ ਮਿੱਠੀ ਆਵਾਜ਼ ਵਿਚ ਕੀਤਾ ਗਿਆ | ਮੱੁਖ ਮਹਿਮਾਨ ਦੇ ਤੌਰ 'ਤੇ ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ, ਉਦਯੋਗਪਤੀ ਰਾਕੇਸ਼ ਗਰਗ ਲੁਧਿਆਣੇ ਵਾਲੇ ਵਲੋਂ ਸ਼ਿਰਕਤ ਕੀਤੀ ਗਈ | ਸ਼ਰਧਾਲੂਆਂ ਵਲੋਂ ਫੱੁਲਾਂ ਦੀ ਹੋਲੀ ਖੇਡੀ ਗਈ ਅਤੇ ਨੱਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਬਰਜਿੰਦਰ ਮਿੱਠਾ, ਡਾ: ਨਰੇਸ਼ ਗੋਇਲ, ਵਰੁਣ ਬੱਤਾ, ਸੀਤਲ ਰੰਗਾਂ ਵਾਲੇ, ਸ਼ਿਵ ਜੀ ਰਾਮ, ਰਾਜੇਸ਼, ਰਾਹੁਲ, ਵਿਕਾਸ ਬਾਂਸਲ, ਬੰਟੀ, ਲੱਕੀ, ਰਾਕੇਸ਼ ਡੇਜੀ ਆਦਿ ਹਾਜ਼ਰ ਸਨ | ਸ਼ਕਤੀ ਕਲਾ ਮੰਦਰ ਵਿਖੇ ਕੀਰਤਨ ਦੌਰਾਨ ਗੁਣਗਾਨ ਮਸ਼ਹੂਰ ਕਲਾਕਾਰ ਡਾ: ਸੂਰਿਆਕਾਂਤ ਸ਼ਾਸਤਰੀ ਜੀ, ਰਾਕੇਸ਼ ਕੇਸੀ ਅਤੇ ਮਨੀਸੀ ਦੱਤ ਸ਼ਰਮਾ ਵਲੋਂ ਆਪਣੀ ਮਿੱਠੀ ਆਵਾਜ਼ ਵਿਚ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਸੰਦੇਸ਼ ਦਿੱਤਾ ਗਿਆ ਕਿ ਰੰਗਾਂ ਦੀ ਹੋਲੀ ਨਾ ਖੇਡ ਕੇ ਸਿਰਫ਼ ਫੱੁਲਾਂ ਦੀ ਹੋਲੀ ਖੇਡਣੀ ਚਾਹੀਦੀ ਹੈ ਕਿਉਂਕਿ ਰੰਗਾਂ ਦੇ ਵਿਚ ਬਹੁਤ ਕੈਮੀਕਲ ਹੁੰਦੇ ਹਨ, ਜੋ ਕਿ ਨੁਕਸਾਨਦਾਈਕ ਹੁੰਦੇ ਹਨ | ਸ਼ਰਧਾਲੂਆਂ ਵਲੋਂ ਨੱਚ ਗਾ ਕੇ ਫੱੁਲਾਂ ਦੀ ਹੋਲੀ ਖੇਡੀ ਗਈ | ਇਸ ਮੌਕੇ ਪ੍ਰਧਾਨ ਜਿੰਮੀ ਮਿੱਤਲ, ਸੰਮੀ ਸਿੰਗਲਾ, ਰਾਜਨ ਗਰਗ (ਆਈ.ਓ.ਐਲ), ਨਰੇਸ਼ ਕੁਮਾਰ, ਹਰੀਸ਼ ਗੋਇਲ, ਇੰਦਰਪਾਲ, ਅਨਿਲ ਦੱਤ, ਰਾਜੀਵ ਲਾਇਲਪੁਰੀਆ, ਪਿੰਟਾ, ਨੀਟੂ ਆਦਿ ਹਾਜ਼ਰ ਸਨ |