ਟੱਲੇਵਾਲ, 5 ਮਾਰਚ (ਸੋਨੀ ਚੀਮਾ)-ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਚੀਮਾ ਵਲੋਂ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਵੱਡਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ 29ਵਾਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ | ਇਸ ਕੈਂਪ ਦੌਰਾਨ 125 ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪਾਏ ਗਏ, ਜਿਨ੍ਹਾਂ ਦੀਆਂ ਅੱਖਾਂ ਦੀ ਡਾ: ਜਗਤਾਰ ਸਿੰਘ ਪੇ੍ਰਮ ਅੱਖਾਂ ਦਾ ਹਸਪਤਾਲ ਬਰਨਾਲਾ ਵਾਲਿਆਂ ਦੀ ਅਗਵਾਈ ਵਿਚ ਮੁੜ ਜਾਂਚ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਦੀਆਂ ਅੱਖਾਂ ਸਹੀ ਪਾਈਆਂ ਗਈਆਂ | ਡਾਕਟਰ ਵਲੋਂ ਮਰੀਜ਼ਾਂ ਨੂੰ ਲੋੜੀਂਦਾ ਧਿਆਨ ਰੱਖਣ ਬਾਰੇ ਦੱਸਿਆ ਗਿਆ | ਇਸ ਮੌਕੇ ਅੰਤਿਮ ਦਿਨ ਹਾਕਮ ਸਿੰਘ ਐਮ.ਡੀ ਬਲਕਾਰ ਕੰਬਾਈਨ ਵਲੋਂ ਪਹੁੰਚ ਕੇ ਮਰੀਜ਼ਾਂ ਨੂੰ ਫਲ ਵੰਡੇ ਗਏ | ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਕਰਮਜੀਤ ਸਿੰਘ ਏ.ਐਸ.ਆਈ, ਨਵਦੀਪ ਕੌਰ ਪੁਲਿਸ ਮੁਲਾਜ਼ਮ, ਦਰਸ਼ਨ ਸਿੰਘ ਕਿਸਾਨ ਆਗੂ, ਸਰਪੰਚ ਮਲੂਕ ਸਿੰਘ ਧਾਲੀਵਾਲ, ਹਰਿੰਦਰਦੀਪ ਸਿੰਘ ਗੁਰੂਕਾ ਕੈਨੇਡਾ, ਦਵਿੰਦਰ ਸਿੰਘ ਦਸਮੇਸ਼ ਟੈਂਟ ਵਾਲੇ, ਡਾ: ਝੱਬਰ, ਲੱਭੀ ਨੰਗਲ ਕੈਨੇਡਾ, ਇਕਬਾਲ ਗੁਰੂ ਕੈਨੇਡਾ, ਅਮਨਦੀਪ ਕੌਰ ਸੇਖੋਂ, ਅਮਨਦੀਪ ਕੌਰ ਨਿਊਜ਼ੀਲੈਂਡ, ਲਵਲੀ ਕੈਨੇਡਾ, ਗੁਰਪ੍ਰੀਤ ਸਿੰਘ ਨਿਉਜੀਲੈਂਡ, ਕਰਮਜੀਤ ਸਿੰਘ ਪੱਤੀ ਨਿਊਜ਼ੀਲੈਂਡ, ਰਮਨਿੰਦਰ ਸਿੰਘ ਵੜੈਚ ਆਸਟੇ੍ਰਲੀਆ, ਮੀਕਾ ਮਹਿਲ ਕਲਾਂ ਕੈਨੇਡਾ, ਰਣਜੀਤ ਸਿੰਘ ਕੈਨੇਡਾ, ਸਮਨਜੋਤ ਧਾਲੀਵਾਲ ਕੈਨੇਡਾ, ਰੂਬੀ ਵੜੈਚ, ਪ੍ਰਭਜੋਤ ਕੌਰ ਵੜੈਚ, ਜਗਰਾਜ ਸਿੰਘ ਕੈਨੇਡਾ, ਲਖਵਿੰਦਰ ਸਿੰਘ ਫ਼ੌਜੀ, ਪੰਚ ਜਿੰਦਰ ਸਿੰਘ, ਸਲੀਮ ਖ਼ਾਨ, ਮਿ: ਗੋਰਾ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਮਿਸਤਰੀ ਹੈਪੀ ਸਿੰਘ, ਵਿੱਕੀ ਡਾਕਟਰ, ਹਰਨੇਕ ਸਿੰਘ ਲਾਲੀਕਾ, ਅੱਛਰਜੀਤ ਸਿੰਘ ਭੰਗੂ, ਜਗਤਾਰ ਸਿੰਘ ਥਿੰਦ, ਮਲਕੀਤ ਸਿੰਘ ਥਿੰਦ ਆਦਿ ਨੇ ਹਾਜ਼ਰੀ ਲਗਵਾਈ | ਇਸ ਮੌਕੇ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਵਿੱਤ ਸਕੱਤਰ ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਡਾ: ਕਰਮਜੀਤ ਸਿੰਘ ਬੱਬੂ ਵੜੈਚ, ਕਰਮਜੀਤ ਸਿੰਘ ਜੀਤਾ ਅਤੇ ਸਮੂਹ ਕਲੱਬ ਦੇ ਮੈਂਬਰਾਂ ਵਲੋਂ ਕੈਂਪ ਵਿਚ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ |