ਧਨੌਲਾ, 5 ਮਾਰਚ (ਜਤਿੰਦਰ ਸਿੰਘ ਧਨੌਲਾ)-ਅੱਜ ਸਵੇਰੇ ਸਹਾਰੀਆਂ ਪੱਤੀ ਦੇ ਖੂਹ ਨਜ਼ਦੀਕ ਅਮਰੀਕ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਨੇੜੇ ਦਾਣਾ ਮੰਡੀ ਧਨੌਲਾ ਦੀ ਮਿ੍ਤਕ ਦੇਹ ਪ੍ਰਾਪਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੀ ਰਿਸ਼ਤੇਦਾਰੀ 'ਚੋਂ ਨੂੰਹ ਜਸਵਿੰਦਰ ਕੌਰ ਪਤਨੀ ਚੰਦ ਸਿੰਘ ਨੇ ਬਿਆਨ ਲਿਖਾਉਂਦਿਆਂ ਦੱਸਿਆ ਕਿ ਅਮਰੀਕ ਸਿੰਘ ਤਕਰੀਬਨ 15 ਵਰ੍ਹੇ ਪਹਿਲਾਂ ਘਰੋਂ ਚਲਾ ਗਿਆ ਸੀ | ਵੱਖ-ਵੱਖ ਥਾਵਾਂ 'ਤੇ ਕੰਮ ਕਰਨ ਉਪਰੰਤ ਉਸ ਦੀ ਸਿਹਤ ਜਵਾਬ ਦੇ ਗਈ ਅਤੇ ਉਹ ਅੰਮਿ੍ਤਸਰ ਪਿੰਗਲਵਾੜਾ ਆਸ਼ਰਮ ਪੁੱਜ ਗਿਆ | ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਕ ਦਿਨ ਪਹਿਲਾਂ ਉਸ ਨੂੰ ਪੱਤੀ ਜੈਦਾਂ ਵਿਖੇ ਨਾਜ਼ੁਕ ਹਾਲਤ ਵਿਚ ਦੇਖਿਆ ਗਿਆ | ਉਹ ਇੱਥੇ ਕਿਵੇਂ ਪੁੱਜਾ ਇਹ ਗੱਲ ਰਹੱਸ ਬਣੀ ਹੋਈ ਹੈ | ਅੱਜ ਭਲਕੇ ਉਸ ਦੀ ਮਿ੍ਤਕ ਦੇਹ ਪ੍ਰਾਪਤ ਹੋਈ | ਪੁਲਿਸ ਨੇ ਪੜਤਾਲ ਕਰਨ ਉਪਰੰਤ ਮਿ੍ਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ | ਜਿਨ੍ਹਾਂ ਵਲੋਂ ਉਸ ਦਾ ਸਸਕਾਰ ਕਰ ਦਿੱਤਾ ਗਿਆ |