ਮਹਿਲ ਕਲਾਂ, 5 ਮਾਰਚ (ਅਵਤਾਰ ਸਿੰਘ ਅਣਖੀ)-ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਦੋਵੇਂ ਗ੍ਰਾਮ ਪੰਚਾਇਤਾਂ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਕਮੇਟੀ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਪੇਂਡੂ ਖੇਡਾਂ ਜੋਸ਼ ਖਰੋਸ਼ ਨਾਲ ਕਰਵਾਈਆਂ ਗਈਆਂ | ਇਸ ਮੌਕੇ ਖੇਡਾਂ ਦਾ ਉਦਘਾਟਨ ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਾ ਰਾਣੀ ਤੇ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਕੀਤਾ | ਜਦੋਂ ਕਿ ਮੁੱਖ ਮਹਿਮਾਨ ਵਜੋਂ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਸ਼ਮੂਲੀਅਤ ਕੀਤੀ | ਗੁਰਦੁਆਰਾ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਖੇਡਾਂ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਸਰੀਰਕ ਤੌਰ 'ਤੇ ਫਿੱਟ ਰੱਖਣਾ ਤੇ ਮਾਨਸਿਕ ਪ੍ਰੇਸ਼ਾਨੀ ਅਤੇ ਨਸ਼ਿਆਂ ਤੋਂ ਬਚਾਉਣਾ ਹੈ | ਉਨ੍ਹਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ 'ਚ ਵਿਸ਼ਾਲ ਪੱਧਰ 'ਤੇ ਖੇਡਾਂ ਕਰਵਾਈਆਂ ਜਾਣਗੀਆਂ | ਇਸ ਪੇਂਡੂ ਖੇਡ ਮੁਕਾਬਲੇ ਦੇ ਅੰਤਿਮ ਨਤੀਜੇ ਅਨੁਸਾਰ ਕੁਰਸੀ ਗੇਮ 'ਚ ਹਰਜੀਤ ਕੌਰ ਜੌਹਲ ਪਹਿਲਾ, ਮਾਇਆ ਕੌਰ ਦੂਸਰਾ, ਅਮਰਜੀਤ ਕੌਰ ਤੀਜਾ ਸਥਾਨ, ਉਮਰ ਵਰਗ 50 ਸਾਲ ਤੋਂ ਵੱਧ 'ਚ ਮਰਦਾਂ ਦੇ ਮੁਕਾਬਲੇ 'ਚ ਰਣਜੀਤ ਸਿੰਘ ਬਿੱਟੂ ਪਹਿਲਾ, ਗਿਆਨ ਸਿੰਘ ਉੱਪਲ ਦੂਜਾ, ਕਰਨੈਲ ਸਿੰਘ ਢੈਪਈ ਨੇ ਤੀਜਾ ਇਨਾਮ ਪ੍ਰਾਪਤ ਕੀਤਾ | ਕਵੀਸ਼ਰੀ ਮੁਕਾਬਲੇ 'ਚ ਮਨਵੀਰ ਸਿੰਘ ਨੇ ਪਹਿਲਾਂ, ਦਲਵੀਰ ਸਿੰਘ ਦੂਜਾ, ਹਰਨੂਰ ਸਿੰਘ ਤੀਜਾ ਇਨਾਮ ਹਾਸਲ ਕੀਤਾ | ਮਟਕਾ ਦੌੜ 'ਚ ਰਾਜਵਿੰਦਰ ਕੌਰ ਜੇਤੂ ਰਹੇ | ਜੇਤੂਆਂ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਬਾਬਾ ਸ਼ੇਰ ਸਿੰਘ ਸਿੰਘ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਅਰੁਣ ਕੁਮਾਰ ਬਾਂਸਲ, ਗੁਰਪ੍ਰੀਤ ਸਿੰਘ ਅਣਖੀ, ਮੰਗਤ ਸਿੰਘ ਸਿੱਧੂ, ਜਗਦੇਵ ਸਿੰਘ ਜੱਗਾ, ਮੇਜਰ ਸਿੰਘ ਕਲੇਰ, ਨੰਬਰਦਾਰ ਆਤਮਾ ਸਿੰਘ, ਗੁਰਮੇਲ ਸਿੰਘ ਮੇਲੀ, ਭਾਈ ਮਲਕੀਤ ਸਿੰਘ, ਅਜਮੇਰ ਸਿੰਘ ਧਾਲੀਵਾਲ, ਹਰੀ ਸਿੰਘ ਮੈਂਬਰ, ਬੀਬੀ ਸੁਰਿੰਦਰ ਕੌਰ ਆਦਿ ਨੇ ਸਾਂਝੇ ਤੌਰ 'ਤੇ ਕੀਤੀ |